ਕਮਿਸ਼ਨਰ ਪੁਲਿਸ ਲੁਧਿਆਣਾ ਨੇ ਪੁਲਿਸ ਲਾਈਨਜ਼ ਵਿੱਚ 'ਟਗ ਆਫ਼ ਵਾਰ' ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ
ਸੁਖਮਿੰਦਰ ਭੰਗੂ
ਲੁਧਿਆਣਾ 2 ਮਈ 2025 - ਟਗ ਆਫ਼ ਵਾਰ ਚੈਂਪੀਅਨਸ਼ਿਪ ਅੱਜ ਸੀਪੀ ਲੁਧਿਆਣਾ ਵਿੱਚ *ਯੁੱਧ ਨਸ਼ਿਆਂ ਵਿਰੁਧ* ਦੇ ਬੈਨਰ ਹੇਠ ਸ਼ੁਰੂ ਹੋਈ।ਉਦਘਾਟਨੀ ਮੈਚ ਵਿੱਚ ਅੱਜ 8 ਟੀਮਾਂ ਨੇ ਹਿੱਸਾ ਲਿਆ।
ਹਰੇਕ ਵਾਰਡ ਲਈ ਇੱਕ ਟੀਮ ਚੁਣੀ ਜਾ ਰਹੀ ਹੈ, ਕੁੱਲ 95 ਟੀਮਾਂ ਨੇਂ ਭਾਗ ਲਿਆ। ਪੁਲਿਸ ਜ਼ੋਨਾਂ ਦੇ ਅਨੁਸਾਰ 95 ਵਾਰਡਾਂ/ਟੀਮਾਂ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਹਰੇਕ ਜ਼ੋਨ ਵਿੱਚ ਰੋਜ਼ਾਨਾ ਦੇ ਆਧਾਰ 'ਤੇ ਇੰਟਰਾ-ਜ਼ੋਨਲ ਮੈਚ ਹੋਣਗੇ। ਹਰੇਕ ਜ਼ੋਨ ਦੀ ਜੇਤੂ ਟੀਮ ਗ੍ਰੈਂਡ ਫਿਨਾਲੇ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਜਾਵੇਗੀ। ਕਮਿਸ਼ਨਰ ਸਵਪਨ ਸ਼ਰਮਾਂ ਨੇ ਕਿਹਾ ਕਿ ਅਸੀਂ *ਯੁੱਧ ਨਸ਼ਿਆਂ ਵਿਰੁਧ* ਦੇ ਮੁਕਾਬਲੇ ਨਾਲ ਨੌਜਵਾਨਾਂ ਵਿੱਚ ਇੱਕ ਵਧੀਆ ਖੇਡ ਮਾਹੌਲ ਅਤੇ ਜਾਗਰੂਕਤਾ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ। ਇਹ ਚੈਂਪੀਅਨਸ਼ਿਪ ਨਸ਼ੇੜੀ ਨੌਜਵਾਨਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਇੱਕ ਵੱਡਾ ਯੋਗਦਾਨ ਪਾਵੇਗੀ।