ਤੂਤੀਆਂ ਵਾਲੇ ਮਲਕੀਤ ਸਿੰਘ ਦਾ ਆਇਆ ਨਵਾਂ ਗੀਤ Congratulations... ਸੁਣੋ ਵੀ ਅਤੇ ਦਿਓ ਵਧਾਈਆਂ ਵੀ! (ਵੇਖੋ ਵੀਡੀਓ)
Babushahi Network
ਚੰਡੀਗੜ੍ਹ, 10 ਜੁਲਾਈ 2026- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਅਤੇ ਦੁਨੀਆ ਭਰ ਵਿੱਚ ਪੰਜਾਬੀ ਸੱਭਿਆਚਾਰ ਦਾ ਨਾਂ ਰੌਸ਼ਨ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਲਕੀਤ ਸਿੰਘ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਸਰੋਤਿਆਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਲਕੀਤ ਸਿੰਘ ਦਾ ਨਵਾਂ ਧਮਾਕੇਦਾਰ ਗੀਤ 'ਕਾਂਗ੍ਰੈਚੁਲੇਸ਼ਨਸ' (Congratulations - ਵਧਾਈਆਂ ਜੀ) ਰਿਲੀਜ਼ ਹੋ ਚੁੱਕਾ ਹੈ। ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਖੁਦ ਮਲਕੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵਿਸ਼ੇਸ਼ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਵੀਡੀਓ ਵਿੱਚ ਉਹ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਣ ਦੀ ਅਪੀਲ ਕੀਤੀ ਹੈ।
ਆਪਣੇ ਸਰੋਤਿਆਂ ਨਾਲ ਮੁਖਾਤਿਬ ਹੁੰਦਿਆਂ ਮਲਕੀਤ ਸਿੰਘ ਨੇ ਕਿਹਾ, "10 ਜੁਲਾਈ, ਦਿਨ ਸ਼ੁੱਕਰਵਾਰ (Friday) ਨੂੰ ਸਾਡਾ ਨਵਾਂ ਗੀਤ ਜਿਸਦਾ ਟਾਈਟਲ 'ਕਾਂਗ੍ਰੈਚੁਲੇਸ਼ਨਸ' ਯਾਨੀ 'ਵਧਾਈਆਂ ਜੀ' ਹੈ, ਰਿਲੀਜ਼ ਹੋ ਰਿਹਾ ਹੈ। ਸੋ, ਸਾਰੇ ਜਣੇ ਭੰਗੜਾ ਪਾਉਣ ਲਈ ਤਿਆਰ ਹੋ ਜਾਓ! ਇਹ ਗਾਣਾ ਸਾਡੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਉੱਥੇ ਜਾ ਕੇ ਗਾਣਾ ਸੁਣੋ ਅਤੇ ਇੰਜੋਏ ਕਰੋ।" ਉਨ੍ਹਾਂ ਨੇ ਅੱਗੇ ਮੁਸਕਰਾਉਂਦੇ ਹੋਏ ਕਿਹਾ ਕਿ, "ਸਾਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਸੀਂ ਇਸ ਗੀਤ ਨੂੰ ਸੁਣੋਗੇ, ਤਾਂ ਖੁਦ ਨੂੰ ਨੱਚਣ ਤੋਂ ਰੋਕ ਨਹੀਂ ਪਾਓਗੇ। ਜੇਕਰ ਤੁਹਾਨੂੰ ਗਾਣਾ ਪਸੰਦ ਆਵੇ, ਤਾਂ ਇਸ ਨੂੰ ਆਪਣੇ ਦੋਸਤਾਂ-ਮਿੱਤਰਾਂ ਨਾਲ ਦੱਬ ਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਗਾਣਾ ਬਣਿਆ ਹੀ ਇੰਨਾ ਸ਼ਾਨਦਾਰ ਹੈ। ਬਸ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੋ, ਜਿਉਂਦੇ ਵੱਸਦੇ ਰਹੋ ਅਤੇ ਚੜ੍ਹਦੀ ਕਲਾ ਵਿੱਚ ਰਹੋ।"