’ਕਾਂਟਾ ਲਗਾ’ ਗਾਣੇ ਨਾਲ ਮਸ਼ਹੂਰ ਹੋਈ ਸਟਾਰ ਸ਼ੈਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ’ਚ ਦਿਹਾਂਤ
ਮੁੰਬਈ, 28 ਜੂਨ, 2025: ’ਕਾਂਟਾ ਲਗਾ’ ਗਾਣੇ ਨਾਲ ਮਸ਼ਹੂਰ ਹੋਈ ਸਟਾਰ ਸ਼ੈਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਸਨੇ ਬਿਗ ਬੌਸ 13 ਵਿਚ ਵੀ ਚੰਗਾ ਨਾਂ ਖੱਟਿਆ ਸੀ। ਉਸਨੂੰ ਦਿਲ ਦੀ ਧੜਕਣ ਰੁਕਣ ’ਤੇ ਹਸਪਤਾਲ ਲਿਆਂਦਾ ਗਿਆ ਪਰ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰ ਨੇ ਮੌਤ ਦੇ ਕਾਰਨ ਸਾਂਝੇ ਨਹੀਂ ਕੀਤੇ।