CGC ਲਾਂਡਰਾਂ ਵੱਲੋਂ ਐਸਏਪੀ ਹੈਕਫੈਸਟ’26 ਰੀਜਨਲ ਰਾਊਂਡ ਦਾ ਆਯੋਜਨ
ਚੰਡੀਗੜ੍ਹ, 26 ਅਗਸਤ 2026- ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ)-ਸੀਜੀਸੀ ਲਾਂਡਰਾਂ ਵੱਲੋਂ ਐਸਏਪੀ ਲੈਬਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕੈਂਪਸ ਵਿੱਚ ਐਸਏਪੀ ਹੈਕਫੈਸਟ’26, ਰੀਜ਼ਨਲ ਰਾਊਂਡ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀ ਨਵੀਨਤਾਕਾਰਾਂ, ਤਕਨਾਲੋਜੀ ਪੇ੍ਮੀਆਂ, ਉਦਯੋਗਿਕ ਆਗੂਆਂ, ਸਲਾਹਕਾਰਾਂ ਅਤੇ ਅਕਾਦਮਿਕ ਹਿੱਸੇਦਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਭਾਗ ਲੈਣ ਵਾਲੀਆਂ ਟੀਮਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਪ੍ਰੋਟੋਟਾਈਪਾਂ ਦਾ ਪ੍ਰਦਰਸ਼ਨ ਕਰਨ ਅਤੇ ਉਦਯੋਗ ਪੇਸ਼ੇਵਰਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਰਾਹੁਲ ਸਚਦੇਵ, ਡਾਇਰੈਕਟਰ, ਇੰਡੀਆ ਸਬਕੰਟੀਨੈਂਟ, ਐਸਏਪੀ ਯੂਨੀਵਰਸਿਟੀ ਅਲਾਇੰਸ ਅਤੇ ਅਭਿਜੀਤ ਮਹਿਰੋਤਰਾ, ਡਾਇਰੈਕਟਰ ਅਤੇ ਬਿਜ਼ਨਸ ਹੈੱਡ, ਅਪਗ੍ਰਾਡਐਕਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਵਿਦਿਆਰਥੀਆਂ ਨਾਲ ਉਨ੍ਹਾਂ ਦੀ ਗੱਲਬਾਤ ਨੇ ਉੱਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਉਦਯੋਗ ਦੀਆਂ ਉਮੀਦਾਂ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਜਿਸ ਨਾਲ ਪ੍ਰੋਗਰਾਮ ਨੂੰ ਉਦਯੋਗਿਕ ਦ੍ਰਿਸ਼ਟੀਕੋਣ ਮਿਲਿਆ। ਇਸ ਮੌਕੇ ਮੌਜੂਦ ਹੋਰ ਪਤਵੰਤਿਆਂ ਵਿੱਚ ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ , ਡਾ.ਸੁਖਪ੍ਰੀਤ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਈਸੀ ਸੀਜੀਸੀ ਲਾਂਡਰਾਂ, ਡਾ.ਕਪਿਲ ਮਹਿਤਾ, ਐੱਚਓਡੀ, ਉਭਰਦੇ ਤਕਨਾਲੋਜੀ ਵਿਭਾਗ, ਸੀਈਸੀ-ਸੀਜੀਸੀ ਲਾਂਡਰਾਂ, ਸੰਸਥਾ ਦੇ ਡਾਇਰੈਕਟਰ ਅਤੇ ਡੀਨ ਆਦਿ ਸ਼ਾਮਲ ਸਨ। ਹੈਕਾਥੌਨ ਵਿੱਚ ਵਿਦਿਆਰਥੀ ਟੀਮਾਂ ਵੱਲੋਂ ਆਪਣੇ ਹੱਲਾਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਦਰਸ਼ਨ ਕੀਤੇ ਗਏ। ਇਸ ਨਾਲ ਮਾਹਰ ਪੇਸ਼ੇਵਾਰਾਂ ਵੱਲੋਂ ਮਾਰਗਦਰਸ਼ਨ ਅਤੇ ਵਿਚਾਰ-ਵਟਾਂਦਰੇ ਦੀ ਕਰਵਾਏ ਗਏ। ਮਲਟੀ ਪੈਨਲ ਮੁਲਾਂਕਣ ਰਾਹੀਂ ਭਾਗੀਦਾਰਾਂ ਨੂੰ ਤਕਨਾਲੋਜੀ ਅਤੇ ਕਾਰੋਬਾਰੀ ਖੇਤਰਾਂ ਦੇ ਮਾਹਰਾਂ ਤੋਂ ਦ੍ਰਿਸ਼ਟੀਕੋਣ ਪ੍ਰਾਪਤ ਹੋਇਆ।ਇਸ ਨਾਲ ਉਨ੍ਹਾਂ ਨੂੰ ਉਦਯੋਗ ਦੀਆਂ ਉਮੀਦਾਂ ਅਤੇ ਤਕਨਾਲੋਜੀ ਅਧਾਰਤ ਹੱਲ ਵਿਕਸਤ ਕਰਨ ਵਿੱਚ ਸ਼ਾਮਲ ਵਿਹਾਰਕ ਵਿਚਾਰਾਂ ਜਾਂ ਪੱਖਾਂ ਨੂੰ ਸਮਝਣ ਵਿੱਚ ਮਦਦ ਵੀ ਮਿਲੀ।
ਭਾਗ ਲੈਣ ਵਾਲੀਆਂ ਟੀਮਾਂ ਦਾ ਮੁਲਾਂਕਣ ਇੱਕ ਮਾਹਰ ਪੈਨਲ ਦੁਆਰਾ ਕੀਤਾ ਗਿਆ ਜਿਸ ਵਿੱਚ ਜੈਦੀਪ ਘੋਸ਼, ਸੀਨੀਅਰ ਮੈਨੇਜਰ, ਗਲੋਬਲ ਇਨੇਬਲਮੈਂਟ, ਅਡੋਬ; ਅਵਿਨਾਸ਼ ਕਾਲੜਾ, ਮੈਨੇਜਰ, ਡੇਲੋਇਟ; ਨਿਤਨ ਮਹੇਸ਼ਵਰੀ, ਡਾਇਰੈਕਟਰ, ਬਿਜ਼ਨਸ ਡਿਵੈਲਪਮੈਂਟ ਟੀਮ, ਅਪਗ੍ਰਾਡ; ਪ੍ਰਿਯਾਂਸ਼ੂ, ਡੇਟਾ ਸਾਇੰਟਿਸਟ, ਟੈਕਕੈਡ; ਰਚਿਤ ਜੈਨ, ਸੰਸਥਾਪਕ ਅਤੇ ਸੀਈਓ, ਮੈਂਟੋਰਲ; ਤਨਦੀਪ ਸਿੰਗੜਾ, ਸੰਸਥਾਪਕ, ਸ਼ੀ ਇਨੋਵੇਟਸ ਏਆਈ; ਗੁਰਮਿੰਦਰ ਸਿੰਘ, ਡੇਟਾ ਸਾਇੰਟਿਸਟ ਅਤੇ ਐਮਡੀ, ਕੋਡਰਰੂਟਸ; ਅਮਨ ਮੁੰਦਰਾ, ਸੰਸਥਾਪਕ ਅਤੇ ਸੀਈਓ, ਵੈਲਜ਼ਿਨ; ਨਵਨੀਤ ਸਿੰਘ, ਵਪਾਰ ਵਿਕਾਸ ਨੇਤਾ; ਅਤੇ ਪ੍ਰਿੰਸ ਕਾਲੜਾ, ਲੀਡ ਇੰਜੀਨੀਅਰ, ਸੋਫਲਾਈ ਇਨੋਵੇਸ਼ਨਜ਼ ਸ਼ਾਮਲ ਸਨ। ਜਿਊਰੀ ਨੇ ਨਵੀਨਤਾ, ਸਮੱਸਿਆ ਦੀ ਪਛਾਣ, ਤਕਨੀਕੀ ਲਾਗੂ ਕਰਨ, ਵਿਵਹਾਰਕਤਾ, ਸਕੇਲੇਬਿਲਟੀ, ਸੰਭਾਵੀ ਪ੍ਰਭਾਵ, ਪੇਸ਼ਕਾਰੀ ਅਤੇ ਹੱਲ ਦੀ ਸਮੁੱਚੀ ਗੁਣਵੱਤਾ ਵਰਗੇ ਮਾਪਦੰਡਾਂ ਦੇ ਆਧਾਰ ’ਤੇ ਹੱਲਾਂ ਦਾ ਮੁਲਾਂਕਣ ਕੀਤਾ। ਆਪਣੇ ਵਿਚਾਰ ਪ੍ਰਗਟ ਕਰਦਿਆਂ ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ ਨੇ ਕਿਹਾ ਕਿ “ਸੀਜੀਸੀ ਲਾਂਡਰਾਂ ਵਿੱਖੇ ਐਸਏਪੀ ਹੈਕਫੈਸਟ’26 ਰੀਜ਼ਨਲ ਰਾਊਂਡ ਦਾ ਆਯੋਜਨ ਸਾਡੇ ਇਸ ਸੰਕਲਪ ਨੂੰ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਨੂੰ ਅਜਿਹੇ ਮੰਚ ਪ੍ਰਦਾਨ ਕੀਤੇ ਜਾਣ, ਜਿੱਥੇ ਉਹ ਨਵੀਨਤਾ, ਪ੍ਰਯੋਗ ਅਤੇ ਅਸਲ ਸੰਸਾਰ ਦੀਆਂ ਚੁਣੌਤੀਆਂ ਦਾ ਹੱਲ ਲੱਭ ਸਕਣ।ਇਹ ਉਨ੍ਹਾਂ ਨੂੰ ਉਦਯੋਗਿਕ ਆਗੂਆਂ ਅਤੇ ਮਾਹਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਜਿਸ ਨਾਲ ਉਹ ਕੀਮਤੀ ਫੀਡਬੈਕ ਪ੍ਰਾਪਤ ਕਰਕੇ ਵਿਹਾਰਕ ਮਹੱਤਤਾ ਵਾਲੇ ਹੱਲ ਵਿਕਸਿਤ ਕਰ ਸਕਦੇ ਹਨ।“
ਐਸਏਪੀ ਹੈਕਫੈਸਟ’26 ਨੇ ਵਿਦਿਆਰਥੀਆਂ ਨੂੰ ਆਪਣੀਆਂ ਤਕਨੀਕੀ, ਉੱਦਮੀ ਅਤੇ ਸਮੱਸਿਆ ਹੱਲ ਕਰਨ ਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ। ਐਸਏਪੀ, ਅਡੋਬ, ਡੇਲੋਇਟ, ਅੱਪਗ੍ਰੇਡ, ਟੈਕਕੈਡ ਅਤੇ ਹੋਰ ਤਕਨਾਲੋਜੀ ਅਤੇ ਨਵੀਨਤਾ ਸੰਗਠਨਾਂ ਦੇ ਪੇਸ਼ੇਵਰਾਂ ਨਾਲ ਗੱਲਬਾਤ ਨੇ ਭਾਗੀਦਾਰਾਂ ਨੂੰ ਮੌਜੂਦਾ ਉਦਯੋਗ ਅਭਿਆਸਾਂ, ਉੱਭਰ ਰਹੇ ਤਕਨਾਲੋਜੀ ਰੁਝਾਨਾਂ ਅਤੇ ਵਿਕਸਤ ਹੋ ਰਹੀਆਂ ਪੇਸ਼ੇਵਰ ਜ਼ਰੂਰਤਾਂ ਦਾ ਸਾਹਮਣਾ ਕਰਨ ਦਾ ਕੀਮਤੀ ਅਨੁਭਵ ਪ੍ਰਦਾਨ ਕੀਤਾ। ਇਸ ਸਮਾਗਮ ਨੇ ਸੀਜੀਸੀ ਲਾਂਡਰਾਂ ਵਿਖੇ ਉਦਯੋਗ ਅਕਾਦਮਿਕ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। ਜਿਸ ਨਾਲ ਸੰਸਥਾ ਦੇ ਅਨੁਭਵੀ ਸਿਖਲਾਈ ਅਤੇ ਉਦਯੋਗ ਮੁਖੀ ਸਿੱਖਿਆ ਤੇ ਧਿਆਨ ਕੇਂਦ੍ਰਿਤ ਕਰਨ ਨੂੰ ਹੋਰ ਬਲ ਮਿਿਲਆ।