ਵੱਡੀ ਖ਼ਬਰ: ਭਾਰੀ ਬਾਰਿਸ਼ ਕਾਰਨ ਸਕੂਲਾਂ 'ਚ ਛੁੱਟੀ ਦਾ ਐਲਾਨ! ਆਨਲਾਈਨ ਪੜ੍ਹਾਈ ਦਾ ਹੁਕਮ; Work From Home ਬਾਰੇ ਪੜ੍ਹੋ ਆਦੇਸ਼
Kuljinder Sra
ਗੁਰੂਗ੍ਰਾਮ, 24 ਅਗਸਤ 2026- ਮੌਸਮ ਦੇ ਖ਼ਰਾਬ ਮਿਜ਼ਾਜ ਅਤੇ ਸ਼ਹਿਰ ਵਿੱਚ ਦੀਆਂ ਸੜਕਾਂ ਉੱਤੇ ਪਾਣੀ ਭਰਨ ਦੇ ਕਾਰਨ, ਲੱਗਣ ਵਾਲੇ ਭਾਰੀ ਟਰੈਫ਼ਿਕ ਜਾਮ ਨੂੰ ਦੇਖਦਿਆਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ, ਗੁਰੂਗ੍ਰਾਮ ਵੱਲੋਂ ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਚੇਅਰਪਰਸਨ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ 25 ਅਗਸਤ 2026 ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ/ਸਿੱਖਿਆ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕਰਦਿਆਂ ਹੋਇਆ, ਆਨਲਾਈਨ ਕਲਾਸਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਗੁਰੂਗ੍ਰਾਮ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 25 ਅਗਸਤ 2026 ਲਈ ਆਫ਼ਲਾਈਨ ਕਲਾਸਾਂ ਦੀ ਥਾਂ ਆਨਲਾਈਨ ਪੜ੍ਹਾਈ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਫੈਸਲਾ ਖ਼ਰਾਬ ਮੌਸਮ ਅਤੇ ਪਾਣੀ ਭਰਨ ਕਾਰਨ ਪੈਦਾ ਹੋਣ ਵਾਲੀ ਟਰੈਫ਼ਿਕ ਦੀ ਸਮੱਸਿਆ ਤੋਂ ਬੱਚਿਆਂ ਤੇ ਆਮ ਲੋਕਾਂ ਨੂੰ ਬਚਾਉਣ ਲਈ ਲਿਆ ਗਿਆ ਹੈ। ਕਾਰਪੋਰੇਟ ਅਤੇ ਪ੍ਰਾਈਵੇਟ ਦਫ਼ਤਰਾਂ ਲਈ ਪਹਿਲਾਂ ਤੋਂ ਜਾਰੀ 'ਵਰਕ ਫ਼੍ਰੌਮ ਹੋਮ' (Work From Home) ਦੀ ਸਲਾਹ ਪਹਿਲਾਂ ਵਾਂਗ ਹੀ ਲਾਗੂ ਰਹੇਗੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (DIPRO) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (DEO/DEEO) ਗੁਰੂਗ੍ਰਾਮ ਰਾਹੀਂ ਸਾਰੀਆਂ ਧਿਰਾਂ ਤੱਕ ਪਹੁੰਚਾਉਣ ਦੀ ਹਦਾਇਤ ਕੀਤੀ ਗਈ ਹੈ, ਤਾਂ ਜੋ ਅਧਿਆਪਕਾਂ, ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।