CGC ਲਾਂਡਰਾਂ ਵੱਲੋਂ ਵਿਸ਼ੇਸ਼ ਇੰਮਪਾਵਰ ਸਕਾਲਰਸ਼ਿੱਪ ਸਕੀਮ ਦੀ ਸ਼ੁਰੂਆਤ
Mohali, 9 April 2026- ਆਪਣੇ 25 ਸਾਲ ਦੇ ਮੀਲ ਪੱਥਰ ਨੂੰ ਯਾਦਗਾਰੀ ਬਣਾਉਂਦਿਆਂ ਸੀਜੀਸੀ ਲਾਂਡਰਾਂ ਨੇ ਅਕਾਦਮਿਕ ਸੈਸ਼ਨ 2026-2027 ਲਈ ਇੰਮਪਾਵਰ ਸਕਾਲਰਸ਼ਿਪ ਸਕੀਮ ਦਾ ਐਲਾਨ ਕੀਤਾ ਹੈ। ਇਹ ਸਕੀਮ ਵਿਦਿਆਰਥੀਆਂ ਨੂੰ ਸਾਰੇ ਅੰਡਰਗ੍ਰੈਜੁਏਟ (ਯੂਜੀ) ਅਤੇ ਪੋਸਟ ਗ੍ਰੈਜੂਏਟ (ਪੀਜੀ) ਪ੍ਰੋਗਰਾਮਾਂ ਵਿੱਚ 100 ਫੀਸਦੀ ਤੱਕ ਸਮੈਸਟਰ ਫੀਸ ਮੁਆਫੀ ਦੇ ਨਾਲ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕਰੇਗੀ। ਇਸ ਸਕੀਮ ਦਾ ਐਲਾਨ ਸ.ਸਤਨਾਮ ਸਿੰਘ ਸੰਧੂ, ਚੇਅਰਮੈਨ, ਸੀਜੀਸੀ ਲਾਂਡਰਾਂ, ਵੱਲੋਂ ਸ.ਪਰਮਪਾਲ ਸਿੰਘ ਢਿੱਲੋਂ, ਵਾਈਸ ਚੇਅਰਮੈਨ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡੀਨ, ਡਾਇਰੈਕਟਰ, ਫੈਕਲਟੀ, ਸਟਾਫ ਅਤੇ ਸੰਸਥਾ ਦੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਇੰਮਪਾਵਰ ਸਕਾਲਰਸ਼ਿਪ ਸਕੀਮ ਇੱਕ ਵਿਆਪਕ ਪਹਿਲਕਦਮੀ ਹੈ ਜਿਸ ਦਾ ਉਦੇਸ਼ ਅਕਾਦਮਿਕ ਉੱਤਮਤਾ ਨੂੰ ਮਾਨਤਾ ਦੇਣ, ਸੰਸਥਾਗਤ ਤਰੱਕੀ ਨੂੰ ਉਤਸ਼ਾਹਿਤ ਕਰਨ ਅਤੇ ਵਿਭਿੰਨ ਵਿਦਿਆਰਥੀ ਸਮੂਹਾਂ ਵਿੱਚ ਸਮਾਵੇਸ਼ ਨੂੰ ਬੜਾਵਾ ਦੇਣਾ ਹੈ। ਇਹ ਸਕੀਮ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ, ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਬਲਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ, ਖੇਡਾਂ ਅਤੇ ਸੱਭਿਆਚਾਰਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਆਰਥਿਕ ਤੌਰ ’ਤੇ ਪਛੜੇ ਵਿਦਿਆਰਥੀਆਂ ਦੀ ਸਹਾਇਤਾ ਕਰਨ ’ਤੇ ਅਧਾਰਿਤ ਹੈ। ਇਸ ਸਕੀਮ ਦੀ ਖਾਸੀਅਤ ਇਹ ਵੀ ਹੈ ਕਿ ਯੋਗ ਉਮੀਦਵਾਰਾਂ ਨੂੰ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਅਤੇ ਪਰਿਭਾਸ਼ਿਤ ਯੋਗਤਾ ਮਾਪਦੰਡਾਂ ਦੇ ਆਧਾਰ ’ਤੇ 100 ਫੀਸਦ ਤੱਕ ਸਮੈਸਟਰ ਫੀਸ ਮੁਆਫੀ ਦੀ ਵਿਵਸਥਾ ਹੈ।ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਯੋਗ ਵਿਦਿਆਰਥੀ ਵਿੱਤੀ ਰੁਕਾਵਟਾਂ ਤੋਂ ਬਿਨਾਂ ਗੁਣਵੱਤਾ ਵਾਲੀ ਸਿੱਖਿਆ ਹਾਸਲ ਕਰ ਸਕਣ। ਇਸ ਸਕੀਮ ਅਧੀਨ ਸਕਾਲਰਸ਼ਿਪਾਂ ਨੂੰ ਦਾਖਲਾ ਪ੍ਰਕਿਰਿਆ ਨਾਲ ਸਹਿਜੇ ਹੀ ਜੋੜਿਆ ਗਿਆ ਹੈ, ਜਿਸ ਨਾਲ ਯੋਗ ਉਮੀਦਵਾਰਾਂ ਨੂੰ ਅਰਜ਼ੀ ਅਤੇ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਵਿਚਾਰ ਕਰਨ ਲਈ ਸ਼ਾਮਲ ਕੀਤਾ ਜਾਵੇਗਾ।
ਇਸ ਮੌਕੇ ਸ.ਸਤਨਾਮ ਸਿੰਘ ਸੰਧੂ ਚੇਅਰਮੈਨ, ਸੀਜੀਸੀ ਲਾਂਡਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਅਸੀਂ ਸੀਜੀਸੀ ਲਾਂਡਰਾਂ ਵਿਖੇ 25 ਸਾਲਾਂ ਦੇ ਵਿਸ਼ਵਾਸ ਅਤੇ ਅਕਾਦਮਿਕ ਉੱਤਮਤਾ ਦਾ ਜਸ਼ਨ ਮਨਾਉਂਦੇ ਹਾਂ ਤਾਂ ਇੰਮਪਾਵਰ ਸਕਾਲਰਸ਼ਿਪ ਸਕੀਮ ਸਾਡੀ ਇਸ ਵਚਨਬੱਧਤਾ ਦਾ ਪ੍ਰਤੀਕ ਹੈ ਕਿ ਗੁਣਵੱਤਾ ਵਾਲੀ ਸਿੱਖਿਆ ਹਰ ਵਿਦਿਆਰਥੀ ਲਈ ਉਪਲਬਧ ਹੋਵੇ। ਇਹ ਪਹਿਲਕਦਮੀ ਸਿਰਫ਼ ਵਿੱਤੀ ਸਹਾਇਤਾ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਸੰਭਾਵਨਾਵਾਂ ਨੂੰ ਪਛਾਣਨ, ਹੁਨਰ ਨੂੰ ਨਿਖਾਰਨ ਅਤੇ ਨੌਜਵਾਨ ਆਗੂਆਂ ਦੀ ਅਗਲੀ ਪੀੜ੍ਹੀ ਨੂੰ ਸਸ਼ਕਤ ਬਣਾਉਣ ਬਾਰੇ ਹੈ। ਇਸ ਫੀਸ ਛੋਟ ਦੀ ਪੇਸ਼ਕਸ਼ ਰਾਹੀਂ ਅਸੀਂ ਇਹ ਵੀ ਯਕੀਨੀ ਬਣਾਉਣਾ ਚਹੁੰਦੇ ਹਾਂ ਕਿ ਕੋਈ ਵੀ ਯੋਗ ਵਿਦਿਆਰਥੀ ਆਰਥਿਕ ਪਾਬੰਦੀਆਂ ਕਰਕੇ ਆਪਣੇ ਸੁਪਨੇ ਪੂਰੇ ਕਰਨ ਤੋਂ ਵਾਂਝਾ ਨਾਂ ਰਹੇ। ਅਕਾਦਮਿਕ ਸੈਸ਼ਨ 2026-2027 ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਲਦੀ ਅਪਲਾਈ ਕਰਨ, ਤਾਂ ਜੋ ਉਨ੍ਹਾਂ ਨੂੰ ਪੂਰੀ ਸਮੈਸਟਰ ਫੀਸ ਛੂਟ ਪ੍ਰਾਪਤ ਕਰਨ ਦੇ ਮੌਕੇ ਵੱਧ ਸਕਣ।