ਟੀਐਸਪੀਐਲ ਬਣਿਆ ਹਵਾ ਪ੍ਰਦੂਸ਼ਣ ਦੀ ਰਾਖੀ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਰੋਲ ਮਾਡਲ
ਅਸ਼ੋਕ ਵਰਮਾ
ਮਾਨਸਾ, 9 ਅਪ੍ਰੈਲ 2026 : ਵੇਦਾਂਤਾ ਪਾਵਰ ਦਾ ਤਲਵੰਡੀ ਸਾਬੋ ਪਾਵਰ ਲਿਮਿਟੇਡ ਪਲਾਂਟ ( ਟੀਐਸਪੀਐਲ) ਵਾਤਾਵਰਨ ਪ੍ਰਦੂਸਣ ਦੀ ਰੋਕਥਾਮ ਲਈ ਰੋਲ ਮਾਡਲ ਵਜੋਂ ਸਾਹਮਣੇ ਆਇਆ ਹੈ। ਪਰਾਲੀ ਸਾੜਨ ਵਰਗੀਆਂ ਚੁਣੌਤੀਆਂ ਦਰਮਿਆਨ ਜਦੋਂ ਮੁਲਕ ਹਵਾ ਪ੍ਰਦੂਸ਼ਣ ਘਟਾਉਣ ਲਈ ਢੁੱਕਵੇਂ ਹੱਲ ਤਲਾਸ਼ ਰਿਹਾ ਹੈ ਤਾਂ ਇਸ ਦੌਰਾਨ ਟੀਐਸਪੀਐਲ ਵੱਲੋਂ ਕੀਤੀਆਂ ਗਈ ਕਈ ਮਹੱਤਪੂਰਨ ਪਹਿਲਕਦਮੀਆਂ ਨੇ ਅਗੇਤੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਉਹ ਸਮਾਂ ਹੈ ਜਦੋਂ ਕਿਸਾਨਾਂ ਵੱਲੋਂ ਅਗਲੀ ਫਸਲ ਲਈ ਖੇਤਾਂ ਨੂੰ ਜਲਦੀ ਵਿਹਲਾ ਕਰਨ ਲਈ ਪਰਾਲੀ ਸਾੜਨਾ ਹੀ ਇਕਲੌਤਾ ਯੋਗ ਬਦਲ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ ਇਹ ਰਿਵਾਇਤ ਸਰਦੀਆਂ ਦੇ ਮਹੀਨਿਆਂ ਦੌਰਾਨ ਚਰਮ ਸੀਮਾਂ ’ਤੇ ਹੁੰਦੀ ਹੈ ਜਿਸ ਦਾ ਉੱਤਰੀ ਭਾਰਤ, ਖਾਸ ਕਰਕੇ ਪੰਜਾਬ, ਹਰਿਆਣਾ ਅਤੇ ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ’ਤੇ ਗੰਭੀਰ ਅਸਰ ਪੈਂਦਾ ਹੈ। ਟੀਐਸਪੀਐਲ ਦਾ ਮੰਨਣਾ ਹੈ ਕਿ ਅਜਿਹਾ ਮੌਸਮ ਆਉਣ ਤੋਂ ਪਹਿਲਾਂ ਹੀ ਸ਼ੁਰੂਆਤੀ ਅਤੇ ਵੱਡੇ ਪ੍ਰਬੰਧ ਕਰਨੇ ਬੇਹੱਦ ਜ਼ਰੂਰੀ ਹਨ।
ਕਮਿਸ਼ਨ ਫਾਰ ਏਅਰ ਕਵਾਲਟੀ ਮੈਨੇਜਮੈਂਟ ਨੇ ਦਿੱਲੀ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਥਰਮਲ ਪਾਵਰ ਪਲਾਂਟਾਂ ਲਈ ਕੋਲੇ ਦੇ ਨਾਲ ਬਾਇਓਮਾਸ ਦੀ ਵਰਤੋਂ ਲਾਜ਼ਮੀ ਕੀਤੀ ਹੈ, ਜਿਸ ਨਾਲ ਊਰਜਾ ਉਤਪਾਦਨ ਅਤੇ ਖੇਤੀਬਾੜੀ ਕਚਰੇ ਦੇ ਪ੍ਰਬੰਧਨ ਵਿਚਕਾਰ ਸਿੱਧਾ ਸੰਬੰਧ ਬਣਦਾ ਹੈ ਅਤੇ ਮੌਸਮੀ ਪ੍ਰਦੂਸ਼ਣ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਬਣਵਾਲੀ ਥਰਮਲ ਪਲਾਂਟ ਨੇ ਵਿੱਤੀ ਸਾਲ 2026 ਵਿੱਚ ਹੁਣ ਤੱਕ 5.21 ਫੀਸਦੀ ਦੀ ਔਸਤ ਬਾਇਓਮਾਸ ਵਰਤੋਂ ਦਰ ਹਾਸਲ ਕੀਤੀ ਹੈ, ਜੋ ਲਾਜ਼ਮੀ ਮਾਪਦੰਡਾਂ ਤੋਂ ਵੱਧ ਹੈ। ਇਹ ਟੋਰਰਿਫਾਈਡ ਬਾਇਓਮਾਸ ਦੇ ਸਭ ਤੋਂ ਵੱਡੇ ਉਪਭੋਗਤਾਵਾਂ ਵਿੱਚੋਂ ਇੱਕ ਬਣ ਚੁੱਕਾ ਹੈ ਅਤੇ ਨਿੱਜੀ ਖੇਤਰ ਵਿੱਚ ਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਆਪਣੀ ਪਹਿਚਾਣ ਬਣਾਈ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀ ਥਾਂ ਕਿਸਾਨ ਇਸ ਨੂੰ ਵੇਚ ਸਕਦੇ ਹਨ। ਪਰਾਲੀ ਪਾਵਰ ਪਲਾਂਟਾਂ ਲਈ ਬਾਲਣ ਵਿੱਚ ਤਬਦੀਲ ਕੀਤੀ ਜਾਂਦੀ ਹੈ।
ਟੀਐਸਪੀਐਲ ਨੇ ਵਿੱਤੀ ਸਾਲ 2026 ਵਿੱਚ 3,60,347.54 ਮੈਟ੍ਰਿਕ ਟਨ ਟੋਰਰਿਫਾਈਡ ਬਾਇਓਮਾਸ ਦੀ ਵਰਤੋਂ ਕੀਤੀ ਹੈ ਅਤੇ 0.40 ਮਿਲੀਅਨ ਟਨ 3O₂ ਉਤਸਰਜਨ ਵਿੱਚ ਕਮੀ ਵਿੱਚ ਯੋਗਦਾਨ ਪਾਇਆ ਹੈ। ਇਸ ਨੇ ਮਾਨਸਾ ਖੇਤਰ ਵਿੱਚ ਕਰੀਬ 3800 ਕਿਸਾਨਾਂ ਨੂੰ ਜੋੜਿਆ ਹੈ, 8 ਲੱਖ ਤੋਂ ਵੱਧ ਮੀਟ੍ਰਿਕ ਟਨ ਧਾਨ ਦੀ ਪਰਾਲੀ ਸੁਰੱਖਿਅਤ ਕਰਕੇ ਇੱਕ ਵੱਡੀ, ਸੁਚੱਜੀ ਟੋਰਰਿਫਾਈਡ ਬਾਇਓਮਾਸ ਸਪਲਾਈ ਚੇਨ ਇਕੋਸਿਸਟਮ ਬਣਾਉਣ ਵਿੱਚ ਮਦਦ ਕੀਤੀ ਹੈ। ਜਾਣਕਾਰੀ ਅਨੁਸਾਰ ਕੰਪਨੀ ਨੇ ਪੰਜਾਬ ਦੀ ਸਭ ਤੋਂ ਵੱਡੀ ਟੋਰਰਿਫਾਈਡ ਬਾਇਓ-ਪੈਲਟ ਮੈਨੂਫੈਕਚਰਿੰਗ ਫੈਸਿਲਟੀ ਦੇ ਵਿਕਾਸ ਨੂੰ ਯੋਗ ਬਣਾਇਆ ਹੈ, ਜਿਸ ਦੀ ਸਮਰੱਥਾ 1000 ਟਨ ਪ੍ਰਤੀ ਦਿਨ ਹੈ। ਇਸ ਨਾਲ ਯਕੀਨੀ ਬਣਾਇਆ ਜਾਂਦਾ ਹੈ ਕਿ ਫਸਲੀ ਰਹਿੰਦ ਖੂਹੰਦ ਲਗਾਤਾਰ ਵਰਤੋਂਯੋਗ ਬਾਲਣ ਵਿੱਚ ਤਬਦੀਲ ਹੁੰਦੇ ਰਹਿਣ, ਨਾਲ ਹੀ ਕਿਸਾਨਾਂ ਲਈ ਇੱਕ ਭਰੋਸੇਯੋਗ ਬਾਜ਼ਾਰ ਵੀ ਤਿਆਰ ਹੁੰਦਾ ਹੈ। ਮਾਨਸਾ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਭਾਰੀ ਕਟੌਤੀ ਹੋਈ ਹੈ ਜੋ ਵਾਤਾਵਰਨ ਬਚਾਉਣ ਪ੍ਰਤੀ ਸ਼ੁਭ ਸੰਕੇਤ ਹਨ।
ਲਗਾਤਾਰ ਕਟੌਤੀ ਕਰਨ ਦੇ ਯਤਨ
ਸਾਲ 2023 ਵਿੱਚ ਪਰਾਲੀ ਸਾੜਨ ਦੇ ਮਾਮਲੇ 2,253 ਤੋਂ ਘਟ ਕੇ 2025 ਵਿੱਚ 306 ਰਹਿ ਗਏ ਹਨ, ਜੋ ਕਿ 87% ਦੀ ਕਮੀ ਹੈ। ਇਸ ਤਹਿਤ 100 ਤੋਂ ਵੱਧ ਪਿੰਡਾਂ ’ਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਿਸ ਸਦਕਾ 28,000 ਏਕੜ ਤੋਂ ਵੱਧ ਖੇਤੀ ਵਾਲੀ ਜ਼ਮੀਨ ਸਾੜਨ ਤੋਂ ਬਚਾਈ ਗਈ ਹੈ। ਇਹ ਬਦਲਾਅ ਸਿਰਫ ਸਥਾਨਕ ਹੀ ਨਹੀਂ, ਸਗੋਂ ਵੱਡੇ ਖੇਤਰ ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਯੋਗਦਾਨ ਪਾ ਰਹੇ ਹਨ। ਹਾਲ ਹੀ ਵਿੱਚ ਭਾਰਤ ਇਲੈਕਟ੍ਰਿਸਿਟੀ ਸਮਿੱਟ 2026 ਵਿੱਚ ਵੀ ਅਸੀਂ ਦਰਸਾਇਆ ਕਿ ਅਸੀਂ ਪਰਾਲੀ ਨੂੰ ਕਿਵੇਂ ਬਿਜਲੀ ਉਤਪਾਦਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤਦੇ ਹਾਂ। ਕੰਪਨੀ ਦਾ ਮੰਨਣਾ ਹੈ ਮਜ਼ਬੂਤ ਸਪਲਾਈ ਚੇਨ ਅਤੇ ਨਿਰੰਤਰ ਨੀਤੀ ਸਮਰਥਨ ਯਕੀਨੀ ਬਣਾਉਣਾ ਅੱਗੇ ਵਧਣ ਲਈ ਬਹੁਤ ਜ਼ਰੂਰੀ ਹੈ।
ਟੀਐਸਪੀਐਲ ਹਮੇਸ਼ਾ ਵਚਨਬੱਧ
ਵੇਦਾਂਤਾ ਲਿਮਿਟੇਡ ਦੇ ਸੀਈਓ–ਪਾਵਰ ਰਾਜਿੰਦਰ ਸਿੰਘ ਅਹੂਜਾ ਦਾ ਕਹਿਣਾ ਸੀ ਕਿ “ਵੇਦਾਂਤਾ ਵਿੱਚ ਸਸਟੇਨਬਿਲਿਟੀ ਕੋਈ ਵੱਖਰੀ ਐਜੰਡਾ ਨਹੀਂ ਬਲਕਿ ਇਹ ਸਾਡੇ ਕੰਮ ਕਰਨ ਦੇ ਢੰਗ ਵਿੱਚ ਹੀ ਸ਼ਾਮਲ ਹੈ। ਮਾਨਸਾ ਵਿੱਚ ਸਾਡੇ ਤਲਵੰਡੀ ਸਾਬੋ ਪਲਾਂਟ ’ਤੇ, ਬਾਇਓਮਾਸ ਕੋ-ਫਾਇਰਿੰਗ ਨੂੰ ਆਪਣੇ ਓਪਰੇਸ਼ਨ ਵਿੱਚ ਸ਼ਾਮਲ ਕਰਕੇ ਇੱਕ ਸਾਫ਼ ਥਰਮਲ ਪਾਵਰ ਟਰਾਂਜ਼ਿਸ਼ਨ ਨੂੰ ਯੋਗ ਬਣਾਇਆ ਜਾ ਰਿਹਾ ਹੈ ਅਤੇ ਵੱਡੇ ਪੱਧਰ ’ਤੇ ਭਰੋਸੇਯੋਗ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਭਾਗੀਦਾਰਾਂ ਨਾਲ ਨਜ਼ਦੀਕੀ ਸਹਿਯੋਗ ਰਾਹੀਂ, ਅਸੀਂ ਇੱਕ ਪ੍ਰਭਾਵਸ਼ਾਲੀ ‘ਵੇਸਟ-ਟੂ-ਵੈਲਥ’ ਮਾਡਲ ਤਿਆਰ ਕੀਤਾ ਹੈ ਜੋ ਵਾਤਾਵਰਣਕ ਅਤੇ ਓਪਰੇਸ਼ਨਲ ਦੋਹਾਂ ਤਰ੍ਹਾਂ ਦੇ ਨਤੀਜੇ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਦੋ ਸਾਲਾਂ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ 87 ਫੀਸਦੀ ਦੀ ਕਮੀ ਵਰਗੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ। ਉਨ੍ਹਾਂ ਟੀਐਸਪੀਐਲ ਦੀ ਵਾਤਾਵਰਨ ਦੀ ਰਾਖੀ ਕਰਨ ਅਤੇ ਪਰਾਲੀ ਸਾੜਨ ਦੇ ਕੇਸਾਂ ’ਚ ਨਿਰੰਤਰ ਕਮੀ ਲਿਆਂਉਣ ਪ੍ਰਤੀ ਵਚਨਬੱਧਤਾ ਵੀ ਪ੍ਰਗਟਾਈ ਹੈ।
Click to Follow Babushahi Facebook page →