← Go Back
2020 ਅਤੇ 2021 ਵਿਚ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦਾ ਨੋਟੀਫਿਕੇਸ਼ਨ ਲਿਆ ਵਾਪਸ, ਨਵੇਂ ਨਿਯਮਾਂ ਤਹਿਤ ਹੋਵੇਗੀ ਭਰਤੀ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 15 ਮਈ, 2025: ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ 2020 ਅਤੇ 2021 ਵਿਚ ਪ੍ਰਿੰਸੀਪਲਾਂ ਦੀ ਭਰਤੀ ਸਬੰਧੀ ਜਾਰੀ ਇਸ਼ਤਿਹਾਰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਬਾਬਤ ਸੰਯੁਕਤ ਸਕੱਤਰ ਸਕੂਲ ਸਿੱਖਿਆ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਲਿਖੇ ਪੱਤਰ ਵਿਚ ਇਸਦੀ ਜਾਣਕਾਰੀ ਦਿੱਤੀ ਗਈ। ਇਸ ਵਿਚ ਦੱਸਿਆ ਗਿਆ ਕਿ ਇਹ ਭਰਤੀ ਪ੍ਰਕਿਰਿਆ ਹਾਈ ਕੋਰਟ ਵਿਚ ਚਲ ਰਹੇ ਕੇਸਾਂ ਕਾਰਣ ਮੁਕੰਮਲ ਨਹੀਂ ਹੋ ਰਹੀ। ਇਸ ਲਈ ਇਸ ਬਾਰੇ ਐਡਵੋਕੇਟ ਜਨਰਲ ਪੰਜਾਬ ਤੋਂ ਕਾਨੂੰਨੀ ਰਾਇ ਲੈਣ ਮਗਰੋਂ ਇਹ ਭਰਤੀ ਪ੍ਰਕਿਰਿਆ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਹੁਣ ਨਵੀਂ ਭਰਤੀ ਨਵੇਂ ਨਿਯਮਾਂ ਮੁਤਾਬਕ ਹੋਵੇਗੀ। ਪੰਜਾਬ ਸਰਕਾਰ ਨੇ ਭਰਤੀ ਸਬੰਧੀ 50 ਫੀਸਦੀ ਪੋਸਟਾਂ ਸਿੱਧੀ ਭਰਤੀ ਅਤੇ 50 ਫੀਸਦੀ ਪ੍ਰੋਮੋਸ਼ਨ ਰਾਹੀਂ ਭਰਨ ਦਾ ਫੈਸਲਾ ਕੀਤਾ ਹੋਇਆ ਹੈ।
Total Responses : 2921