ਡੇਟਾ ਲੀਕ ਮਾਮਲਾ: ਨਿਊ ਮੈਕਸੀਕੋ ਅਦਾਲਤ ਵੱਲੋਂ ਮੈਟਾ ਨੂੰ 25 ਬਿਲੀਅਨ ਡਾਲਰ ਦਾ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ,
ਕੰਪਨੀ ਕਰੇਗੀ ਅਪੀਲ
ਸਾਂਤਾ ਫੇ (ਨਿਊ ਮੈਕਸੀਕੋ 22 ਅਕਤੂਬਰ, 2026 ): ਅਮਰੀਕਾ ਦੇ ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ਜਾਇੰਟ ਮੈਟਾ ਪਲੇਟਫਾਰਮਸ (Meta) ਨੂੰ ਉਪਭੋਗਤਾਵਾਂ ਦੀ ਡੇਟਾ ਗੋਪਨੀਯਤਾ ਬਾਰੇ ਗੁੰਮਰਾਹਕੁੰਨ ਜਾਣਕਾਰੀ ਲੀਕ ਦੇ ਦੋਸ਼ ਹੇਠ 25 ਬਿਲੀਅਨ ਡਾਲਰ ਦਾ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਹ ਮਾਮਲਾ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨਾਲ ਜੁੜੇ ਚਰਚਿਤ ਕੈਂਬਰਿਜ ਐਨਾਲਿਟਿਕਾ ਸਕੈਂਡਲ ਨਾਲ ਸਬੰਧਤ ਹੈ, ਜਿਸ ਵਿੱਚ ਲੱਖਾਂ ਫੇਸਬੁੱਕ ਵਰਤੋਂਕਾਰਾਂ ਦਾ ਡੇਟਾ ਬਿਨਾਂ ਸਹਿਮਤੀ ਤੋਂ ਪ੍ਰਾਪਤ ਕੀਤਾ ਗਿਆ ਸੀ।