ਘਰੇਲੂ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ: LPG ਸਬਸਿਡੀ ਲਈ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਜ਼ਰੂਰੀ
LPG ਸਿਲੰਡਰ ਸਬਸਿਡੀ: ਜੇਕਰ ਨਹੀਂ ਕੀਤੀ ਈ-ਕੇਵਾਈਸੀ ਤਾਂ ਰੁਕ ਸਕਦੀ ਹੈ ਸਬਸਿਡੀ, ਜਾਣੋ ਪੂਰੀ ਖ਼ਬਰ
ਨਵੀਂ ਦਿੱਲੀ, 19 ਸਤੰਬਰ 2026- ਘਰੇਲੂ ਰਸੋਈ ਗੈਸ (LPG) ਸਿਲੰਡਰ ’ਤੇ ਸਰਕਾਰੀ ਸਬਸਿਡੀ ਦਾ ਲਾਭ ਲੈਣ ਵਾਲੇ ਖਪਤਕਾਰਾਂ ਲਈ ਅਹਿਮ ਖ਼ਬਰ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ 1 ਅਕਤੂਬਰ 2026 ਤੋਂ ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਦੀ ਰੀਫਿਲਿੰਗ ਲਈ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਲਾਜ਼ਮੀ ਹੋਵੇਗੀ।
ਮੰਤਰਾਲੇ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਦੇਸ਼ ਦੇ ਕੁੱਲ 27.43 ਕਰੋੜ ਖਪਤਕਾਰਾਂ, ਭਾਵ ਲਗਭਗ 89.9 ਫੀਸਦੀ, ਦਾ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਸ ਲਈ ਜਿਨ੍ਹਾਂ ਖਪਤਕਾਰਾਂ ਦੀ ਈ-ਕੇਵਾਈਸੀ ਅਤੇ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਉਨ੍ਹਾਂ ਨੂੰ ਮੁੜ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੋਵੇਗੀ।
ਇਹ ਨਵਾਂ ਨਿਯਮ ਮੁੱਖ ਤੌਰ ’ਤੇ ਉਨ੍ਹਾਂ LPG ਖਪਤਕਾਰਾਂ ’ਤੇ ਲਾਗੂ ਹੋਵੇਗਾ, ਜਿਨ੍ਹਾਂ ਦੀ ਈ-ਕੇਵਾਈਸੀ ਜਾਂ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਪ੍ਰਕਿਰਿਆ ਹਾਲੇ ਪੈਂਡਿੰਗ ਹੈ। ਅਜਿਹੇ ਖਪਤਕਾਰਾਂ ਨੂੰ 1 ਅਕਤੂਬਰ ਤੋਂ ਪਹਿਲਾਂ ਲੋੜੀਂਦੀ ਪ੍ਰਕਿਰਿਆ ਪੂਰੀ ਕਰਵਾਉਣੀ ਪਵੇਗੀ, ਤਾਂ ਜੋ ਸਬਸਿਡੀ ਵਾਲੇ ਸਿਲੰਡਰ ਦੀ ਰੀਫਿਲਿੰਗ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।