ਮਰਨ ਤੋਂ ਪਹਿਲਾਂ ਕਹੇ ਬੋਲ ਆਖਰੀ ਦਮ ਤੱਕ ਤੋੜ ਨਿਭਾ ਗਿਆ ਸ਼ਹੀਦ ਪਰਮਿੰਦਰ ਸਿੰਘ ਝੋਟਾ
ਆਪਣੇ ਦੇਸ਼ ਆਪਣੀ ਕੌਮ ਲਈ ਆਪਾ ਵਾਰਨ ਵਾਲਾ ਹੀ ਅਸਲੀ ਅਰਥਾਂ ਵਿੱਚ ਸ਼ਹੀਦ ਹੁੰਦਾ ਹੈ ,ਇਸੇ ਤਰ੍ਹਾਂ ਹੀ ਮਾਪਿਆਂ ਦੇ ਪੁੱਤ ਨਸ਼ੇ ਤੋਂ ਬਚਾਉਂਦਾ ਬਚਾਉਂਦਾ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਮਾਨਸਾ ਦਾ ਪਰਮਿੰਦਰ ਸਿੰਘ ਝੋਟਾ ਆਪਣੀ ਸ਼ਹਾਦਤ ਦੇ ਕੇ ਸਦਾ ਲਈ ਅਮਰ ਹੋ ਗਿਆ। ਆਪਣੇ ਪੁੱਤਰਾਂ ਵਾਂਗ ਸਮਝ ਕੇ ਲੋਕਾਂ ਦਿਆਂ ਨੌਜਵਾਨ ਪੁੱਤਾਂ ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਵਾਲਾ ਝੋਟਾ ਜਿਉਂਦੇ ਜੀ ਕਹੀਆਂ ਗੱਲਾਂ ਆਖਰੀ ਦਮ ਤੱਕ ਤੋੜ ਨਿਭਾ ਗਿਆ। ਪਰਮਿੰਦਰ ਸਿੰਘ ਝੋਟੇ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਹਨ ਜਿਸ ਵਿੱਚ ਉਹ ਕਹਿ ਰਿਹਾ ਸੀ ਕੇ ਆਖਰੀ ਸਾਹ ਵੀ ਨਸ਼ੇ ਵਿਰੁੱਧ ਬੋਲਦਿਆਂ ਆਵੇਗਾ । ਮਾਨਸਾ ਵਿਖੇ ਮੈਡੀਕਲ ਸਟੋਰ ਵਾਲੇ ਨਸ਼ੇ ਦੇ ਸੌਦਾਗਰ ਅਸ਼ਵਨੀ ਕੁਮਾਰ ਨੇ ਪਰਮਿੰਦਰ ਸਿੰਘ ਝੋਟਾ ਦੇ 13 ਅਕਤੂਬਰ ਨੂੰ ਸੁਭਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਉਸ ਸਮੇਂ ਵੀ ਪਰਮਿੰਦਰ ਸਿੰਘ ਝੋਟਾ ਦੀ ਜੁਬਾਨ ਤੇ ਨਸ਼ੇ ਵਿਰੁੱਧ ਹੀ ਬੋਲ ਰਿਹਾ ਸੀ ਜੋ ਝੋਟਾ ਕਹੇ ਹੋਏ ਬੋਲ ਆਖਰੀ ਦਮ ਤੱਕ ਤੋੜ ਸੱਚ ਨਿਭਾ ਗਿਆ ! ਪਰਮਿੰਦਰ ਸਿੰਘ ਝੋਟੇ ਵਿੱਚ ਵੀ ਪੁਰਾਤਨ ਸਿੰਘਾਂ ਵਰਗਾ ਜੋਸ਼, ਜਬਜਾ,ਗੈਰਤ ਤੇ ਅਣਖ ਸੀ। ਝੋਟੇ ਨੇ ਜਿਉਂਦੇ ਜੀਅ ਇਹੋ ਹੀ ਕਿਹਾ ਸੀ ਕੇ ਜਿਉਂਦੇ ਜੀਅ ਨਸ਼ੇ ਦੇ ਵਿਰੁੱਧ ਬੋਲਦਾ ਰਹਾਂਗਾ ਤੇ ਜਿੰਨਾਂ ਬੋਲਾਂ ਨੂੰ ਉਹ ਸੱਚ ਸਾਬਿਤ ਕਰ ਕੇ ਦਿਖਾ ਗਿਆ। ਪਰਮਿੰਦਰ ਝੋਟਾ ਦੀ ਇਹ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਕਹਿ ਰਿਹਾ ਹੈ ਕੇ ਮੇਰੇ ਨਾਲ ਰਹਿਣਾ ਹੈ ਤਾਂ ਧੱਕੇ ਖਾਣੇ ਪੈਣਗੇ ਤੇ ਚਪਲਾਂ ਚ ਰਹਿਣਾ ਪਵੇਗਾ ਤੇ ਪਰਚੇ ਕਰਵਾਉਣੇ ਪੈਣਗੇ ਤੇ ਮੈਨੂੰ ਇਹ ਵੀ ਉਮੀਦ ਨਹੀ ਹੁੰਦੀ ਕੇ ਸ਼ਾਮ ਨੂੰ ਬੱਚਿਆਂ ਵਿੱਚ ਪਹੁੰਚਾਂਗਾ ਕੇ ਨਹੀ। ਪਰਮਿੰਦਰ ਸਿੰਘ ਝੋਟਾ ਨੇ 2023 ਵਿੱਚ ਨਸ਼ੇ ਨਾਲ ਹੋਈ ਆਪਣੇ ਦੋਸਤ ਦੀ ਮੌਤ ਤੋਂ ਬਾਅਦ ਨਸ਼ੇ ਵਿਰੁੱਧ ਮੁਹਿੰਮ ਚਲਾਈ ਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਸ਼ਖਤ ਕਾਰਵਾਈ ਦੀ ਮੰਗ ਕੀਤੀ। 2024 ਵਿੱਚ ਪਰਮਿੰਦਰ ਝੋਟੇ ਨੇ ਨਸ਼ਾ ਵਿਕਰੇਤਾ ਇਸੇ ਅਸਵਾਨੀ ਕੁਮਾਰ ਦੇ ਗਲੇ ਵਿਚ ਛਿੱਤਰਾਂ ਦਾ ਹਾਰ ਪਾ ਕੇ ਸ਼ਹਿਰ ਵਿੱਚ ਘੁਮਾਇਆ ਤੇ ਫਿਰ ਗ੍ਰਿਫਤਾਰ ਕਰਵਾਇਆ। ਪਰਮਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਪ੍ਰਾਈਵੇਟ ਟੀਚਰ ਹੈ।ਦੋ ਬੇਟੇ ਅੰਗਦਵੀਰ ਸਿੰਘ 9 ਸਾਲ ਤੇ ਫਤਿਹਵੀਰ ਸਿੰਘ 6 ਸਾਲ ਹਨ। ਪਿਤਾ ਭੀਮ ਸਿੰਘ ਜੋ ਇੱਕ ਸਾਬਕਾ ਫੌਜੀ ਹੈ ਤੇ ਆਪਣੇ ਪੁੱਤਰ ਪਰਮਿੰਦਰ ਸਿੰਘ ਝੋਟਾ ਤੇ ਉਸ ਨਾਲ ਜਖਮੀ ਹੋਏ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਪੁਰਾਤਨ ਸਿੰਘਾਂ ਵਾਂਗ ਤਕੜਾ ਜੇਰਾ ਕਰਕੇ ਸੰਘਰਸ਼ ਦੀ ਅਗਵਾਈ ਕਰਦਾ ਹੋਇਆ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਲੜ ਰਿਹਾ ਹੈ ਤੇ ਭਾਰੀ ਗਿਣਤੀ ਵਿੱਚ ਇਨਸਾਫ ਪਸੰਦ ਲੋਕ ਉਸ ਦੇ ਨਾਲ ਚਟਾਂਨ ਵਾਂਗ ਨਾਲ ਖੜੇ ਹਨ। ਹਰ ਬੱਚੇ ਬੱਚੇ ਨੂੰ ਪਤਾ ਹੈ ਵੀ ਪੰਜਾਬ ਦੇ ਹਰ ਪਿੰਡ-ਸ਼ਹਿਰ ਵਿੱਚ ਚਿੱਟੇ ਦਾ ਨਸ਼ਾ ਮੰਤਰੀਆਂ ਸੰਤਰੀਆਂ ਦੀ ਮਿਲੀਭੁਗਤ ਨਾਲ ਸ਼ਰੇਆਮ ਵਿਕ ਰਿਹਾ ਹੈ ,ਜਿਸ ਨਾਲ ਆਏ ਦਿਨ ਮਾਪਿਆਂ ਦੇ ਅਨੇਕਾਂ ਨੌਜਵਾਨ ਪੁੱਤ ਸ਼ਿਵਿਆਂ ਦੇ ਰਾਹ ਪੈ ਰਹੇ ਹਨ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਰਾਜ ਵਿਚ ਚਿੱਟੇ ਦੇ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧ ਰਿਹਾ ਹੈ ਤੇ ਨਸ਼ੇ ਦੇ ਸੌਦਾਗਰਾਂ ਦੇ ਹੌਸ਼ਲੇ ਬੁਲੰਦ ਹਨ ਜੋ ਤਹਿਸ ਵਿੱਚ ਆ ਕੇ ਨਸ਼ੇ ਦਾ ਵਿਰੋਧ ਕਰਨ ਵਾਲੇ ਪਰਮਿੰਦਰ ਸਿੰਘ ਝੋਟੇ ਵਰਗੇ ਨੌਜਵਾਨਾਂ ਨੂੰ ਬੇਖੌਫ ਹੋ ਕੇ ਮੌਤ ਦੇ ਘਾਟ ਉਤਾਰ ਰਹੇ ਹਨ। ਸੋ ਪਰਮਿੰਦਰ ਸਿੰਘ ਝੋਟਾ ਆਪਣੇ ਕਹੇ ਹੋਏ ਬੋਲ ਆਖੀਰਲੇ ਸਮੇਂ ਤੱਕ ਸੱਚ ਕਰ ਕੇ ਦਿਖਾ ਗਿਆ ਤੇ ਆਪਾ ਵਾਰ ਕੇ ਪੰਜਾਬ ਵਾਸੀਆਂ ਦੀ ਜਮੀਰ ਨੂੰ ਇੱਕ ਹਲੂਣਾ ਦੇ ਗਿਆ ਕੇ ਆਪਣੇ ਨੌਜਵਾਨ ਪੁੱਤਰ ਨਸ਼ੇ ਦੀ ਦਲ ਦਲ ਵਿੱਚੋਂ ਕੱਢ ਲਵੋ ਨਹੀ ਤਾਂ ਇਹ ਪੰਜਾਬ ਦੇ ਮੱਥੇ ਲੱਗਾ ਕਲੰਕ ਸਦੀਆਂ ਤੱਕ ਨਹੀ ਲਹਿਣਾ ਤੇ ਜਵਾਨੀ ਬਰਬਾਦ ਹੋ ਜਾਵੇਗੀ। ਪੰਜਾਬ ਵਾਸੀਆਂ ਨੂੰ ਚਾਹੀਦਾ ਹੈ ਕੇ ਨੌਜਵਾਨ ਧੀਆਂ ਪੁੱਤਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਨਸ਼ਾ ਵੇਚਣ ਵਾਲੇ ਨਸ਼ੇ ਦੇ ਸੌਦਾਗਰਾਂ ਨੂੰ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਹਿ ਦੇਣ ਵਾਲਿਆਂ ਵਿਰੁੱਧ ਇੱਕਜੁਟ ਹੋ ਕੇ ਉਹਨਾਂ ਦੇ ਨੱਕ ਵਿਚ ਦਮ ਕਰਕੇ ਨਸ਼ਾ ਵਿਕਣ ਤੋਂ ਰੋਕਣ ਲਈ ਹੰਭਲਾ ਮਾਰਨ, ਇਹ ਹੀ ਪਰਮਿੰਦਰ ਸਿੰਘ ਝੋਟੇ ਦੀ ਸੋਚ ਉੱਤੇ ਚੱਲ ਕੇ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੋਗੀ। ਰੱਬ ਰਾਖਾ
ਪੱਤਰਕਾਰ ਸੁਖਜਿੰਦਰ ਸਿੰਘ ਪੰਜਗਰਾਈਂ
98724-00034,98175-00088

-
ਸੁਖਜਿੰਦਰ ਸਿੰਘ ਪੰਜਗਰਾਈਂ, ਪੱਤਰਕਾਰ
sukhjinder83pgk@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.