ਸੂਬੇ ਦੇ ਲੋਕੀ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਅਤੇ ਬੇਹਦ ਸੰਤੁਸ਼ਟ : ਕੁਲਵੰਤ ਸਿੰਘ
ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਹੋਰ ਵਾਧਾ
ਮੋਹਾਲੀ 15 ਅਕਤੂਬਰ 2026 : ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੰਮਾਂ ਨੂੰ ਵੇਖ ਲਿਆ ਹੈ ਅਤੇ ਜਿਸ ਤਰ੍ਹਾਂ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸਮਾਜ ਦੇ ਹਰ ਵਰਗ ਲਈ ਲੋਕ ਭਲਾਈ ਸਕੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ , ਉਸ ਤੋਂ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਉਹਨਾਂ ਨੇ 2022 ਦੇ ਵਿੱਚ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾ ਕੇ ਪੰਜਾਬ ਦੇ ਭਲੇ ਲਈ ਲਈ ਇੱਕ ਵਧੀਆ ਕਦਮ ਉਠਾਇਆ ਸੀ ਅਤੇ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਵਿਕਾਸਮੁਖੀ ਕੰਮ ਚੱਲ ਰਹੇ ਹਨ ਅਤੇ ਇਹ ਕੰਮ ਅਗਾਂਹ ਵੀ ਜਾਰੀ ਰਹਿਣਗੇ, ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲ ਭਗਵੰਤ ਸਿੰਘ ਮਾਨ - ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਜਿਸ ਤਰ੍ਹਾਂ ਵੱਡੀ ਪੱਧਰ ਤੇ ਆਪ ਮੁਹਾਰੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਮਹਿਲਾਵਾਂ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਈਆਂ ਹਨ ਇਹ ਸਾਡੇ ਲਈ ਬੇਹਦ ਸਕੂਨ ਭਰੀ ਗੱਲ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ
ਭਗਵੰਤ ਸਿੰਘ ਮਾਨ ਸਰਕਾਰ ਦੇ ਸਾਢੇ ਚਾਰ ਸਾਲ ਦੀਆਂ ਪ੍ਰਾਪਤੀਆਂ ਅਤੇ ਕੀਤੇ ਗਏ ਕੰਮਾਂ ਦੇ ਬਾਰੇ ਵਿੱਚ ਲੋਕਾਂ ਦੇ ਵਿਚਾਰ ਜਾਣੇ ਅਤੇ ਉਹਨਾਂ ਤੋਂ ਹੋਰਨਾਂ ਕੰਮਾਂ ਦੇ ਲਈ ਸੁਝਾਅ ਮੰਗੇ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਂਦਿਆਂ ਹੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਭ ਤੋਂ ਪਹਿਲਾਂ ਸੂਬੇ ਦੇ ਲੋਕਾਂ ਲਈ 600 ਯੂਨਿਟ ਪ੍ਰਤੀ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਗਿਆ, ਅੱਜ ਸਮੁੱਚੇ ਪੰਜਾਬ ਦੇ ਵਿੱਚ ਸਭਨਾ ਵਰਗਾਂ ਦੇ ਲੋਕਾਂ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਇਸ ਸਕੀਮ ਦਾ ਫਾਇਦਾ ਉਠਾਇਆ ਜਾ ਰਿਹਾ ਹੈ।ਇਸ ਮੌਕੇ ਤੇ ਗੁਰਜੀਤ ਸਿੰਘ ਖਾਲਸਾ ਸਾਬਕਾ ਮੈਂਬਰ ਪੰਚਾਇਤ, ਕੁਲਦੀਪ ਸਿੰਘ , ਤਰਸੇਮ ਲਾਲ - ਸਾਬਕਾ ਮੈਂਬਰ ਦੇ ਵੱਲੋਂ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਕੁਲਵੰਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕੀਤਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਕਾਰਡ ਬਣਨੇ ਸ਼ੁਰੂ ਹੋ ਚੁੱਕੇ ਹਨ, ਉਹਨਾਂ ਨੂੰ ਘਰ -ਘਰ ਜਾ ਕੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ, ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਪੰਜਾਬ ਦੇ ਸਾਰੇ ਕੈਬਨਟ ਮੰਤਰੀ, ਵਿਧਾਇਕ , ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅਤੇ ਸਮਰਥਕਾਂ ਵੱਲੋਂ ਵੀ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਅਤੇ ਹਰ ਵੇਲੇ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਰਹਿ ਕੇ ਉਹਨਾਂ ਦੀਆਂ ਲੋੜਾਂ ਵੀ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾਂਦੀ ਹੈ, ਵਿਧਾਇਕ ਕੁਲਵੰਤ ਸਿੰਘ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਹਰ ਸ਼ਹਿਰ, ਪਿੰਡ ਅਤੇ ਕਸਬੇ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਪਹਿਲਾਂ ਦੇ ਮੁਕਾਬਲੇ ਵਧੇਰੇ ਵਧੀ ਹੈ ਅਤੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਆਪਸੀ ਭੇਦਭਾਵ ਅਤੇ ਲੜਾਈ- ਝਗੜਾ ਛੱਡ ਕੇ ਸਮਾਜਿਕ ਭਾਈਚਾਰੇ ਲਈ ਕੰਮ ਕਰਨ, ਅਤੇ ਇਸ ਗੱਲ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ, ਹੁਣ ਲੋਕਾਂ ਨੂੰ ਥਾਣੇ ,ਕਚਹਿਰੀਆਂ ਤੱਕ ਨਹੀਂ ਜਾਣਾ ਪੈਂਦਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਵੀ ਵਿਕਾਸ ਦੀ ਰਫਤਾਰ ਦਿਨ ਪ੍ਰਤੀ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਇਲਾਕੇ ਦੀਆਂ ਲਿੰਕ ਸੜਕਾਂ ਨਵੀਆਂ ਬਣ ਰਹੀਆਂ ਹਨ ਜਾਂ ਜਿੱਥੇ ਜਰੂਰਤ ਹੈ, ਉਥੇ ਸੜਕਾਂ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ ਜਿੱਥੋਂ ਤੱਕ ਮੋਹਾਲੀ ਸ਼ਹਿਰ ਦੀ ਗੱਲ ਹੈ, ਸ਼ਹਿਰ ਦੇ ਵਿੱਚ ਖਾਸ ਕਰਕੇ ਟਰੈਫਿਕ ਦੀ ਸਮੱਸਿਆ ਨੂੰ ਕੰਟਰੋਲ ਕਰਨ ਦੇ ਲਈ ਅਤੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਚੌਂਕ ਬਣਾਏ ਜਾ ਰਹੇ ਹਨ, ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਬਾਹਰ ਬਣ ਰਿਹਾ ਡੰਬਲ ਚੌਂਕ ਆਪਣੇ ਆਪ ਵਿੱਚ ਇੰਜੀਨੀਅਰਿੰਗ ਤਕਨੀਕ ਦੀ ਇੱਕ ਮਿਸਾਲ ਹੈ, ਗੱਲ ਸਿਰਫ ਸਾਫ ਨੀਅਤ ਦੇ ਨਾਲ ਕੰਮ ਕਰਨ ਦੀ ਹੁੰਦੀ ਹੈ, ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਫ ਨੀਅਤ ਨਾਲ ਅਤੇ ਲੋਕਾਂ ਦੁਆਰਾ ਚੁਣੀ ਗਈ -ਲੋਕਾਂ ਦੀ ਸਰਕਾਰ ਦੇ ਤੌਰ ਤੇ ਹੀ ਕੰਮ ਕੀਤਾ ਜਾ ਰਿਹਾ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ, ਇਹ ਸਭ ਭਗਵੰਤ ਸਿੰਘ ਮਾਨ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੇ ਨਤੀਜਤਨ ਹੀ ਹੋ ਰਿਹਾ ਹੈ , ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ,ਅਵਤਾਰ ਸਿੰਘ ਮੌਲੀ, ਹਰਮੇਸ਼ ਸਿੰਘ ਕੁੰਬੜਾ, ਅਮਰਜੀਤ ਸਿੰਘ ਸਿੱਧੂ, ਹਰਪਾਲ ਸਿੰਘ ਬਰਾੜ, ਜਸਪਾਲ ਸਿੰਘ ਮਟੌਰ, ਮਨਜੀਤ ਸਿੰਘ ਹੈਪੀ , ਮਨਜੀਤ ਸਿੰਘ- ਸਾਬਕਾ ਸਰਪੰਚ , ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਨੰਬਰਦਾਰ, ਤਰਲੋਚਨ ਸਿੰਘ ਤੋਚੀ- ਬਲਾਕ ਪ੍ਰਧਾਨ, ਭੁਪਿੰਦਰ ਕੌਰ ਮੈਂਬਰ ਪੰਚਾਇਤ, ਨਵਦੀਪ ਕੌਰ ਲਖਿਆਣ, ਜਸਪ੍ਰੀਤ ਸਿੰਘ- ਸਾਬਕਾ ਸਰਪੰਚ ਲਾਂਡਰਾਂ, ਰਜਿੰਦਰ ਸਿੰਘ ਚੱਪੜਚਿੜੀ ਕਲਾਂ, ਸੁਖਬੀਰ ਸਿੰਘ ਵਿੱਕੀ, ਰਾਜਵੀਰ ਕੌਰ- ਸਾਬਕਾ ਸਰਪੰਚ ਵੀ ਹਾਜ਼ਰ ਸਨ,
- Download Babushahi App
-
-