ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਰੂਪਨਗਰ ਦੇ ਬਾਜ਼ਾਰ ਰਹੇ ਬੰਦ
ਵੱਖ-ਵੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਕਰਕੇ ਕਤਲ ਦੀ ਨਿੰਦਾ ਕੀਤੀ
ਮਨਪ੍ਰੀਤ ਸਿੰਘ
ਰੂਪਨਗਰ, 15 ਅਕਤੂਬਰ
ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਰੂਪਨਗਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰ ਬੰਦ ਰਹੇ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਕਤਲ ਦੀ ਨਿੰਦਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਬੇਹੱਦ ਦੁਖਦਾਈ ਘਟਨਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਕਤਲ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੰਜਾਬ ਬੰਦ ਦੇ ਸੱਦੇ ਦੌਰਾਨ ਬਾਜ਼ਾਰ ਬੰਦ ਰਹਿਣ ਕਾਰਨ ਸ਼ਹਿਰ ਦੀਆਂ ਵਪਾਰਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ। ਵੱਖ-ਵੱਖ ਜਥੇਬੰਦੀਆਂ ਨੇ ਨਸ਼ਿਆਂ ਦੇ ਖ਼ਾਤਮੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਂਝੇ ਯਤਨ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਦਲਵੀਰ ਸਿੰਘ ਜਟਾਣਾ, ਰੁਪਿੰਦਰਪਾਲ ਸਿੰਘ ਆਦਿ, ਦਲਜੀਤ ਸਿੰਘ ਗਿੱਲ,ਐਡਵੋਕੇਟ ਸਰਬਜੀਤ ਸਿੰਘ ਬੈਂਸ, ਅਵਤਾਰ ਸਿੰਘ ਹੀਰਾ, ਕਰਨਵੀਰ ਸਿੰਘ ਸਿੱਧੂ ,ਐਡਵੋਕੇਟ ਜਰਨੈਲ ਸਿੰਘ ਸੁਰਤਾਂਪੁਰ ਮੀਤ ਪ੍ਰਧਾਨ, ਬਹੁਜਨ ਸਮਾਜ ਪਾਰਟੀ ਜਿਲਾ ਰੂਪਨਗਰ ਕੁਲਦੀਪ ਸਿੰਘ ਘਨੌਲੀ, ਸਾਬਕਾ ਜ਼ਿਲ੍ਹਾ ਇੰਚਾਰਜ ਰੂਪਨਗਰ ਸੂਬੇਦਾਰ ਬਿਕਰਮ ਸਿੰਘ ਸਿਲੋ ਮਾਸਕੋ ਹਾਜ਼ਰ ਸਨ। ਦਲਵੀਰ ਸਿੰਘ ਜਟਾਣਾ ਰੁਪਿੰਦਰ ਪਾਲ ਸਿੰਘ ਸਰਬਜੀਤ ਸਿੰਘ ਬੈਂਸ ਮੁਖਤਿਆਰ ਸਿੰਘ ਦੀਦਾਰ ਸਿੰਘ ਕਮਲਜੀਤ ਸਿੰਘ ਖਤਮ ਭਾਰਤੀ ਕਿਸਾਨ ਯੂਨੀਅਨ ਅਵਤਾਰ ਸਿੰਘ ਹੀਰਾ ਕਰਨਵੀਰ ਸਿੰਘ ਗੁਰਪਾਲ ਸਿੰਘ ਹਰਪ੍ਰੀਤ ਸਿੰਘ ਬਸੰਤ ਬਲਵੰਤ ਸਿੰਘ ਮਾਜਰੀ ਦਲਜੀਤ ਸਿੰਘ ਗਿੱਲ ਸ਼ਾਲੂ ਸ਼ਰਮਾ ਜਰਨੈਲ ਸਿੰਘ ਸੰਦੀਪ ਸਿੰਘ ਨਵਜੋਤ ਸਿੰਘ ਜਰਨੈਲ ਸਿੰਘ ਔਲਖ ਅਜਮੇਰ ਸਿੰਘ ਸੌਦਾਗਰ ਸਿੰਘ ਗੁਰਨਾਮ ਸਿੰਘ ਹਰਨੇਕ ਸਿੰਘ ਭੂਰਾ ਭੁਪਿੰਦਰ ਸਿੰਘ ਗਿੱਲ ਸਰਬਜੀਤ ਸਿੰਘ, ਸੰਦੀਪ ਪਾਠਕ , ਜਗਦੀਸ਼ ਸਿੰਘ ਹਵੇਲੀ, ਹਰਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਗਿੱਲ, ਆਦਿ ਹਾਜ਼ਰ ਸਨ।
- Download Babushahi App
-
-