ਰਾਹੁਲ ਗਾਂਧੀ ਦੀ ਸੰਗਰੂਰ ਇਨਸਾਫ਼ ਰੈਲੀ ਲਈ ਜਗਰਾਓਂ ਤੋਂ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ 25 ਬੱਸਾਂ ਤੇ 80 ਕਾਰਾਂ ਦਾ ਪੁੱਜਿਆ ਵਿਸ਼ਾਲ ਕਾਫ਼ਲਾ
ਲੁਧਿਆਣਾ ਦਿਹਾਤੀ ਦੇ ਪੰਜ ਹਲਕਿਆਂ ਵਿੱਚੋਂ ਸਭ ਤੋਂ ਵੱਡਾ ਕਾਫ਼ਲਾ ਲੈ ਕੇ ਪਹੁੰਚੇ ਜਗਰਾਓਂ ਦੇ ਕਾਂਗਰਸੀ ਵਰਕਰ ਤੇ ਆਗੂ
ਜਗਰਾਓਂ, 4 ਨਵੰਬਰ ( ਦੀਪਕ ਜੈਨ) ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਹੋਈ 'ਇਨਸਾਫ਼ ਰੈਲੀ' ਵਿੱਚ ਸ਼ਮੂਲੀਅਤ ਕਰਨ ਲਈ ਜਗਰਾਓਂ ਤੋਂ ਸੁਖਵਿੰਦਰ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਜਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਆਪਣੇ ਸਾਥੀਆਂ ਸਮੇਤ 25 ਬੱਸਾਂ ਅਤੇ 80 ਕਾਰਾਂ ਦੇ ਵਿਸ਼ਾਲ ਕਾਫ਼ਲੇ ਨਾਲ ਰਵਾਨਾ ਹੋਏ। ਇਸ ਮੌਕੇ ਜਗਰਾਓਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਵਿੱਚੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਲੁਧਿਆਣਾ ਦਿਹਾਤੀ ਦੇ ਪੰਜ ਹਲਕਿਆਂ ਵਿੱਚੋਂ ਜਗਰਾਓਂ ਦਾ ਇਹ ਸਭ ਤੋਂ ਵੱਡਾ ਕਾਫ਼ਲਾ ਰਿਹਾ।
ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ ਦਾ ਸਾਥ ਦੇਣ ਲਈ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਇੰਜੀਨੀਅਰ ਜਗਦੀਪ ਸਿੰਘ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਜਗਜੀਤ ਸਿੰਘ ਕਾਉਂਕੇ ਮੀਤ ਪ੍ਰਧਾਨ ਲੁਧਿਆਣਾ ਦਿਹਾਤੀ, ਕੌਂਸਲਰ ਵਰਿੰਦਰ ਸਿੰਘ ਕਲੇਰ ਵਾਈਸ ਪ੍ਰਧਾਨ ਨਗਰ ਕੌਂਸਲ, ਭਜਨ ਸਿੰਘ ਸਵੱਦੀ, ਕੌਂਸਲਰ ਰਾਣਾ ਕਾਮਰੇਡ, ਗੁਰਮੇਲ ਸਿੰਘ ਭੰਮੀਪੁਰਾ, ਕੌਂਸਲਰ ਅਸ਼ਵਨੀ ਕੁਮਾਰ, ਕੌਂਸਲਰ ਸੰਜੀਵ ਕੱਕੜ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਰਵਿੰਦਰ ਸੱਭਰਵਾਲ, ਮਨੀ ਗਰਗ ਯੂਥ ਕਾਂਗਰਸ ਪ੍ਰਧਾਨ ਜਗਰਾਓਂ, ਸੰਜੀਵ ਚੌਧਰੀ ਯੂਥ ਬਲਾਕ ਪ੍ਰਧਾਨ ਸ਼ਹਿਰੀ, ਜਗਦੀਪ ਸਿੰਘ ਸੇਖੋਂ ਯੂਥ ਬਲਾਕ ਪ੍ਰਧਾਨ ਦਿਹਾਤੀ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਰਹੇ।
ਇਸ ਤੋਂ ਇਲਾਵਾ ਜੁਗਿੰਦਰ ਸਿੰਘ ਸਰਪੰਚ ਮਲਸੀਹਾ, ਹਰਿੰਦਰ ਸਿੰਘ ਕਿੰਦਾ ਗਗੜਾ, ਸਰਪੰਚ ਗੁਰਪ੍ਰੀਤ ਸਿੰਘ ਦੀਪਾ ਗੁਰੂਸਰ, ਹਰਮਨ ਗ਼ਾਲਿਬ, ਨੰਬਰਦਾਰ ਜਸਵੰਤ ਸੋਹੀ, ਸਰਪੰਚ ਹਰਜਿੰਦਰ ਸਿੰਘ ਕੋਠੇ ਜੀਵਾ, ਸਰਪੰਚ ਪਰਮਜੀਤ ਸਿੰਘ ਲੰਮੇ, ਸਾਬਕਾ ਸਰਪੰਚ ਇਕਬਾਲ ਸਿੰਘ ਲੰਮੇ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ ਰਸੂਲਪੁਰ, ਸਾਬਕਾ ਸਰਪੰਚ ਨਿਰਮਲ ਸਿੰਘ ਧੀਰਾ ਡੱਲਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ, ਸਾਬਕਾ ਸਰਪੰਚ ਤਰਸੇਮ ਸਿੰਘ ਰਸੂਲਪੁਰ, ਸੁਖਦੇਵ ਸਿੰਘ ਸ਼ੇਰਪੁਰਾ, ਜਸਗਿਆਨ ਸਿੰਘ ਕਲੇਰ, ਉੱਤਮ ਸਿੰਘ ਰਸੂਲਪੁਰ, ਜਸਵਿੰਦਰ ਸਿੰਘ ਛਿੰਦਾ ਚਕਰ, ਮਨੋਜ ਚਕਰ, ਜਸਪਾਲ ਸਿੰਘ ਕਮਾਲਪੁਰਾ, ਭਵਨਦੀਪ ਕਮਾਲਪੁਰਾ, ਜੋਗਿੰਦਰ ਸਿੰਘ ਸਾਬਕਾ ਸਰਪੰਚ ਕਮਾਲਪੁਰਾ, ਹਰਜੀਤ ਸਿੰਘ ਪੱਪੂ ਕਮਾਲਪੁਰਾ, ਅਜੀਤਪਾਲ ਸਿੰਘ ਕਮਾਲਪੁਰਾ, ਜਸਵਿੰਦਰ ਸਿੰਘ ਚੀਮਾ, ਹੈਪੀ ਮਾਣੂੰਕੇ, ਗੁਰਜਿੰਦਰ ਸਿੰਘ ਬਿੱਟੂ ਮਾਣੂੰਕੇ, ਜਸਕਮਲ ਸਿੰਘ ਨਿੱਪਾ ਸਰਪੰਚ ਹਠੂਰ, ਯੋਧਾ ਮੈਂਬਰ ਹਠੂਰ, ਅਜੇ ਜੋਸ਼ੀ ਹਠੂਰ, ਦੀਪਾ ਮੈਂਬਰ ਹਠੂਰ, ਪੀਤਾ ਮੈਂਬਰ ਹਠੂਰ, ਛਿੰਦਰਪਾਲ ਸਿੰਘ ਬੁਰਜ ਕੁਲਾਰਾ, ਅਵਤਾਰ ਸਿੰਘ ਬੁਰਜ ਕੁਲਾਰਾ, ਗੋਨੀ ਗ਼ਾਲਿਬ, ਨਿਸ਼ਾਨ ਗ਼ਾਲਿਬ, ਰਾਹੁਲ ਮਲਹੋਤਰਾ, ਕਾਕਾ ਸ਼ਰਮਾ, ਕਮਲ ਢੀਂਗਰਾ, ਕਨੂੰ ਢੀਂਗਰਾ, ਜੋਆਏ ਮਲਹੋਤਰਾ, ਲਵਲੀ ਸ਼ਰਮਾ, ਐਡਵੋਕੇਟ ਰੋਹਿਤ ਅਰੋੜਾ, ਮਨੂੰ ਸ਼ਰਮਾ, ਸਰਪੰਚ ਜਸਵਿੰਦਰ ਸਿੰਘ ਸਵੱਦੀ ਖ਼ੁਰਦ, ਗੁਰਬਖਸ਼ ਸਿੰਘ ਸਰਪੰਚ ਰਸੂਲਪੁਰ, ਰਾਜਾ ਰਸੂਲਪੁਰ, ਭਗਵੰਤ ਸਿੰਘ ਸ਼ੇਰਪੁਰ, ਸੁਖਦਰਸ਼ਨ ਸਿੰਘ ਹੈਪੀ ਸ਼ੇਰਪੁਰ, ਅਵਤਾਰ ਸਿੰਘ ਧਾਲੀਵਾਲ, ਹਰਮੇਲ ਸਿੰਘ ਮੱਲ੍ਹਾ, ਮਨੀ ਮੱਲ੍ਹਾ, ਰਾਜੂ ਦੇਹੜਕਾ, ਸਾਬਕਾ ਸਰਪੰਚ ਕਰਮਜੀਤ ਸਿੰਘ ਦੇਹੜਕਾ, ਪ੍ਰਦੀਪ ਸਿੰਘ ਮੈਂਬਰ ਦੇਹੜਕਾ, ਅਮਨਦੀਪ ਸਿੰਘ ਮੈਂਬਰ ਦੇਹੜਕਾ, ਨੰਬਰਦਾਰ ਪਿਆਰਾ ਸਿੰਘ ਦੇਹੜਕਾ, ਮਨਦੀਪ ਸਿੰਘ ਮੈਂਬਰ ਕਾਉਂਕੇ, ਸੁਖਦੇਵ ਸਿੰਘ ਡੱਲਾ, ਧੀਰਾ ਮੈਂਬਰ ਗੁਰੂਸਰ, ਜੋਤੀ ਮੈਂਬਰ ਗੁਰੂਸਰ, ਬਲਦੇਵ ਸਿੰਘ ਮੱਧੇਪੁਰ, ਮੋਹਿੰਦਰ ਸਰਪੰਚ ਮੱਧੇਪੁਰ, ਜਗਦੀਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਰਣਜੀਤ ਸਿੰਘ ਸਰਪੰਚ ਸੋਢੀਵਾਲ, ਬੂਟਾ ਮੈਂਬਰ ਸੋਢੀਵਾਲ, ਮਨਦੀਪ ਸਿੰਘ ਪੱਤੀ ਮੁਲਤਾਨੀ, ਬਚਿੱਤਰ ਸਿੰਘ ਮਦਨ ਸਰਪੰਚ ਜਨੇਤਪੁਰਾ, ਕੁਲਵੰਤ ਸਿੰਘ ਤਿਹਾੜਾ, ਮੇਜਰ ਸਿੰਘ ਨੰਬਰਦਾਰ ਤਿਹਾੜਾ, ਰਜਿੰਦਰਪਾਲ ਸਿੰਘ ਸਰਪੰਚ ਤਿਹਾੜਾ, ਜਗਜੀਤ ਸਿੰਘ ਕਾਮਰੇਡ ਗਿੱਦੜਵਿੰਡੀ, ਦਰਸ਼ਨ ਸਿੰਘ ਪ੍ਰਧਾਨ ਗਿੱਦੜਵਿੰਡੀ, ਪ੍ਰਦੀਪ ਸਿੰਘ ਸ਼ੇਰਪੁਰ ਖੁਰਦ, ਪ੍ਰਧਾਨ ਮਨਦੀਪ ਸਿੰਘ ਸ਼ੇਖਦੋਲਤ, ਬੂਟਾ ਸਿੰਘ ਸੋਢੀਵਾਲ, ਦਰਸ਼ਨ ਸਿੰਘ ਸੋਢੀਵਾਲ, ਗੁਰਪ੍ਰਤਾਪ ਸਿੰਘ ਸਫੀਪੁਰਾ ਅਤੇ ਮਨੀ ਜਨੇਤਪੁਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਗਰਾਓਂ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਵੱਲੋਂ ਮਿਲਿਆ ਇਹ ਭਰਵਾਂ ਸਾਥ ਉਨ੍ਹਾਂ ਲਈ ਮਾਣ ਅਤੇ ਹੌਸਲੇ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਵਰਕਰਾਂ ਦਾ ਇਹ ਜੋਸ਼ ਅਤੇ ਏਕਤਾ ਹਮੇਸ਼ਾ ਇਸੇ ਤਰ੍ਹਾਂ ਕਾਇਮ ਰਹੇਗੀ। ਉਨ੍ਹਾਂ ਕਾਫ਼ਲੇ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ, ਵਰਕਰਾਂ ਅਤੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ।
- Download Babushahi App
-
-