Mohali- ਕਿਸਾਨ ਮਾਰਚ ਦੇ ਮੱਦੇਨਜ਼ਰ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 1 ਸਤੰਬਰ 2026
ਕਿਸਾਨ ਮਾਰਚ ਦੇ ਮੱਦੇਨਜ਼ਰ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਨੇ ਆਮ ਜਨਤਾ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। IISER ਚੌਕ ਤੋਂ ਬੈਸਟੈੱਕ ਮਾਲ (ਫੇਜ਼ 11) ਵਾਇਆ ਜਗਤਪੁਰਾ ਵਾਲੀ ਸੜਕ ਨੂੰ ਸਾਰੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਜਾਣ ਲਈ 3 ਵਿਕਲਪਿਕ ਰੂਟ:
ਪਹਿਲਾ ਰੂਟ: IISER ਚੌਕ ਤੋਂ ਲਾਂਡਰਾਂ ਰੋਡ, ਸੈਕਟਰ 82/83 ਰੋਡ ਅਤੇ ਜਗਤਪੁਰਾ ਰਾਹੀਂ।
ਦੂਜਾ ਰੂਟ: IISER ਚੌਕ ਤੋਂ ਏਅਰਪੋਰਟ ਰੋਡ, ਆਈਟੀ ਸਿਟੀ/ਏਰੋਸਿਟੀ ਰਾਹੀਂ।
ਤੀਜਾ ਰੂਟ: IISER ਚੌਕ ਤੋਂ ਫੇਜ਼ 9 ਰੋਡ, ਸੈਕਟਰ 66/68 ਰੋਡ ਅਤੇ ਜਗਤਪੁਰਾ ਰਾਹੀਂ।
ਪੁਲਿਸ ਨੇ ਯਾਤਰੀਆਂ ਨੂੰ ਰੂਟ ਡਾਇਵਰਸ਼ਨ ਅਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਹੀ ਬਣਾਉਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
- Download Babushahi App
-
-