ਪੱਤਰਕਾਰ ਅਮਨ ਸਿੱਧੂ ਮੱਲੇਵਾਲ ਨੂੰ ਸਦਮਾ ਤਾਇਆ ਕਰਨਲ ਹਰਕਿਰਪਾਲ ਸਿੰਘ ਸਿੱਧੂ ਦਾ ਹੋਇਆ ਦੇਹਾਂਤ
ਪਟਿਆਲਾ 31 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ) : ਪਟਿਆਲਾ ਤੋਂ ਸੀਨੀਅਰ ਪੱਤਰਕਾਰ ਅਮਨ ਸਿੱਧੂ ਮੱਲੇਵਾਲ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਤਾਇਆ ਜੀ ਕਰਨਲ ਹਰਕਿਰਪਾਲ ਸਿੰਘ ਸਿੱਧੂ ਦਾ ਲੰਮੀ ਬਿਮਾਰੀ ਤੇ ਚਲਦਿਆਂ ਦੇਹਾਂਤ ਹੋ ਗਿਆ ਹੈ ! ਉਹਨਾਂ ਦੀ ਉਮਰ 82 ਸਾਲ ਦੇ ਕਰੀਬ ਸੀ ! ਕਰਨਲ ਹਰਕਿਰਪਾਲ ਸਿੰਘ ਸਿੱਧੂ ਦਾ ਜਨਮ ਪਟਿਆਲਾ ਜਿਲੇ ਦੀ ਨਾਭਾ ਤਹਿਸੀਲ ਦੇ ਪਿੰਡ ਮੱਲੇਵਾਲ ਵਿਖੇ 1944 ਵਿੱਚ ਪਿਤਾ ਲੇਟ ਮਾਸਟਰ ਗੁਰਮੁਖ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਇਆ ਸੀ ! ਕਰਨਲ ਹਰਕਿਰਪਾਲ ਸਿੰਘ ਸਿੱਧੂ ਹੋਰੀ ਦੋ ਭਰਾ ਸਨ ਉਹਨਾਂ ਦੇ ਛੋਟੇ ਭਰਾ ਸੁਰਿੰਦਰ ਪਾਲ ਸਿੰਘ ਨੰਬਰਦਾਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ! ਉਹ ਪਿੰਡ ਮੱਲੇਵਾਲ ਅਤੇ ਸਰਕਾਰੀ ਰਿਪਦਮਨ ਕਾਲਜ ਨਾਭਾ ਵਿਖੇ ਪੜ੍ਹਾਈ ਕਰਨ ਉਪਰੰਤ ਕਰੀਬ ਸਾਲ 1964-65 ਵਿੱਚ ਫੌਜ 'ਚ ਬਤੌਰ ਲੈਫਟੀਡੈਂਟ ਭਰਤੀ ਹੋ ਗਏ ਸਨ ! ਕਰਨਲ ਹਰਕਿਰਪਾਲ ਸਿੰਘ ਸਿੱਧੂ ਭਾਰਤੀ ਫੌਜ ਵਿੱਚੋਂ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਸਾਲ 1996-97 ਵਿੱਚ ਭਾਰਤੀ ਫੌਜ ਵਿੱਚੋਂ ਬਤੌਰ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਸਨ ! ਉਸ ਤੋਂ ਬਾਅਦ ਉਹ ਆਪਣੇ ਪਿੰਡ ਮੱਲੇਵਾਲ ਵਿਖੇ ਆਪਣੇ ਭਤੀਜੇ ਪੱਤਰਕਾਰ ਅਮਨ ਸਿੱਧੂ ਮੱਲੇਵਾਲ ਨਾਲ ਪਿੰਡ ਮੱਲੇਵਾਲ ਵਿਖੇ ਖੇਤੀਬਾੜੀ ਦਾ ਧੰਦਾ ਵੀ ਕਰਵਾਉਂਦੇ ਰਹੇ ! ਕਰਨਲ ਹਰਕਿਰਪਾਲ ਸਿੰਘ ਸਿੱਧੂ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਵਤਾਰ ਕੌਰ ਸਿੱਧੂ, ਸਿਮਰਨ ਕੌਰ ਗੁਰਮਿੰਦਰ ਸਿੰਘ ਗਰੇਵਾਲ (ਧੀ-ਜਵਾਈ) ਪੱਤਰਕਾਰ ਅਮਨ ਸਿੱਧੂ ਮੱਲੇਵਾਲ (ਭਤੀਜਾ), ਸਿਕੰਦਰ ਕੌਰ (ਭੈਣ), ਐਡਵੋਕੇਟ ਪਰਮਜੀਤ ਸਿੰਘ ਖਡਾਲ (ਸਾਲਾ), ਮਨਦੀਪ ਕੌਰ ਤੇ ਸੰਦੀਪ ਕੌਰ (ਭਤੀਜੀਆਂ), ਗੁਰਵਿੰਦਰ ਸਿੰਘ ਸ਼ੈਲੀ ਪਟਿਆਲਾ, ਬਲਵਿੰਦਰ ਸਿੰਘ ਸਰਾਓ ਬੁਜਰਕ, ਹਰਦਰਸ਼ਨ ਸਿੰਘ ਜਾਖੜ ਅਤੇ ਗੁਰਤੇਜ ਸਿੰਘ ਜਾਖੜ ਮਨਿਆਣਾ (ਭਾਣਜੇ) ਸਮੇਤ ਆਪਣੇ ਹਰੇ-ਭਰੇ ਪਰਿਵਾਰ ਨੂੰ ਹਮੇਸ਼ਾ ਲਈ ਰੋਂਦਾ ਕਰਲਾਉਂਦਾ ਛੱਡ ਗਏ ਹਨ ! ਕਰਨਲ ਹਰਕਿਰਪਾਲ ਸਿੰਘ ਸਿੱਧੂ ਲੰਮਾ ਸਮਾਂ ਬਿਮਾਰੀ ਤੇ ਚਲਦਿਆਂ ਅੱਜ ਉਹਨਾਂ ਆਪਣੇ ਗ੍ਰਹਿ ਵਿਖੇ ਆਖਰੀ ਸਾਹ ਲਏ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ! ਅੱਜ ਕੱਲ ਉਹ 16 ਸੈਕਟਰ ਪੰਚਕੂਲਾ (ਚੰਡੀਗੜ੍ਹ) ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ ! ਕਰਨਲ ਹਰਕਿਰਪਾਲ ਸਿੰਘ ਸਿੱਧੂ ਦੇ ਭੋਗ ਦੀ ਅੰਤਿਮ ਅਰਦਾਸ ਮਿਤੀ 3 ਸਤੰਬਰ 2026 ਦਿਨ ਵੀਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਅਵਧੂ ਸਿੰਘ ਜੀ ਸੈਕਟਰ 15 ਅਮਰ ਟੈਕਸ ਰੋਡ ਬੈਲ ਕਲੋਨੀ ਪੰਚਕੁਲਾ ਵਿਖੇ ਹੋਵੇਗੀ !
- Download Babushahi App
-
-