CCP, CGC ਲਾਂਡਰਾਂ, ਨੂੰ ਯੂਜੀਸੀ ਵੱਲੋਂ ਆਟੋਨੋਮਸ ਸਟੇਟਸ ਮਿਲਿਆ
ਮੋਹਾਲੀ , 31 ਅਗਸਤ 2026 :
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਪੀ), ਸੀਜੀਸੀ ਲਾਂਡਰਾਂ, ਮੋਹਾਲੀ ਨੂੰ ਅਕਾਦਮਿਕ ਸਾਲ 2026-27 ਤੋਂ 2035-36 ਤੱਕ ਦਸ ਸਾਲਾਂ ਦੀ ਮਿਆਦ ਲਈ ਆਟੋਨੋਮਸ ਸਟੇਟਸ ਪ੍ਰਦਾਨ ਕੀਤਾ ਗਿਆ ਹੈ। ਸੀਸੀਪੀ, ਸੀਜੀਸੀ ਲਾਂਡਰਾਂ, ਇੱਕ ਐਨਏਏਸੀ ਗ੍ਰੇਡ ਏ, ਮਾਨਤਾ ਪ੍ਰਾਪਤ ਕਾਲਜ ਹੈ ਅਤੇ ਇਸ ਨੇ ਨੇ ਕਿਊਸੀਆਈ-ਐਨਏਬੀਈਟੀ/ਪੀਸੀਆਈ ਰੈਂਕਿੰਗ ਅਤੇ ਰੇਟਿੰਗ ਵਿੱਚ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ, ਜਿਸ ਨੂੰ ਪੰਜਾਬ ਦੇ ਫਾਰਮੇਸੀ ਕਾਲਜਾਂ ਵਿੱਚ ਪਹਿਲਾ ਸਥਾਨ ਮਿਲਿਆ ਹੈ ਅਤੇ ਨਾਲ ਹੀ ਇਸ ਨੂੰ ਗੇ੍ਡ-ਏ ਰੇਟਿੰਗ ਵੀ ਦਿੱਤੀ ਗਈ ਹੈ। ਉੱਚ ਸਿੱਖਿਆ ਵਿੱਚ ਆਟੋਨੋਮਸ ਸਟੇਟਸ ਯੂਜੀਸੀ ਵੱਲੋਂ ਕਾਲਜਾਂ ਨੂੰ ਦਿੱਤਾ ਜਾਣ ਵਾਲਾ ਇੱਕ ਕਾਰਜਸ਼ੀਲ ਦਰਜਾ ਹੈ ਜਿਸ ਦਾ ਮੁੱਖ ਉਦੇਸ਼ ਦੇਸ਼ ਵਿੱਚ ਉੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣਾ ਹੈ। ਇਹ ਦਰਜਾ ਅਕਾਦਮਿਕ ਵਿਕਾਸ ਵੱਲ ਵਧੇਰੇ ਲਚਕਤਾ ਪ੍ਰਦਾਨ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਹ ਅਕਾਦਮਿਕ ਮਿਆਰਾਂ ਅਤੇ ਉੱਤਮਤਾ ਵਿੱਚ ਸੁਧਾਰ ਦੀ ਸਹੂਲਤ ਵੀ ਦਿੰਦਾ ਹੈ। ਇੱਕ ਆਟੋਨੋਮਸ ਸੰਸਥਾ ਹੋਣ ਕਰਕੇ ਸੀਸੀਪੀ-ਸੀਜੀਸੀ ਲਾਂਡਰਾਂ ਨੂੰ ਪਾਠਕ੍ਰਮ ਦੇ ਵਿਕਾਸ ਨੂੰ ਹੋਰ ਅੱਗੇ ਵਧਾਉਣ ਦਾ ਮੌਕਾ ਮਿਲੇਗਾ। ਇਸ ਦੇ ਤਹਿਤ ਵਾਧੂ ਕੋਰਸ, ਪ੍ਰਮਾਣੀਕਰਣ (ਸਰਟੀਫਿਕੇਸ਼ਨ) ਸ਼ੁਰੂ ਕੀਤੇ ਜਾ ਸਕਣਗੇ, ਜੋ ਇਸਦੇ ਗ੍ਰੈਜੂਏਟਾਂ ਨੂੰ ਨਵੀਨਤਮ ਉਦਯੋਗ ਦੀਆਂ ਨਵੀਨਤਮ ਜ਼ਰੂਰਤਾਂ ਦੇ ਅਨੁਕੂਲ ਬਣਾਉਣ ਵਿੱਚ ਸਹਾਇਕ ਹੋਣਗੇ। ਇਹ ਸੰਸਥਾ ਇੱਕ ਉਦਯੋਗ ਅਨੁਕੂਲ ਸਿਲੇਬਸ ਡਿਜ਼ਾਈਨ ਕਰਨ, ਅੰਤਰ ਅਨੁਸ਼ਾਸਨੀ ਚੋਣਵੇਂ ਵਿਸ਼ਿਆਂ ਅਤੇ ਮੁੱਲ ਵਰਧਿਤ (ਵੈਲਿਉ ਐਡਿਡ) ਸਰਟੀਫਿਕੇਸ਼ਨ ਦੀ ਪੇਸ਼ਕਸ਼ ਕਰਨ ਦੇ ਯੋਗ ਹੋਵੇਗੀ, ਇਸਦੇ ਨਾਲ ਹੀ ਆਪਣੀ ਪ੍ਰੀਖਿਆ ਅਤੇ ਮੁਲਾਂਕਣ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਅਤੇ ਵਿਦਿਆਰਥੀਆਂ ਲਈ ਪਲੇਸਮੈਂਟ ਦੇ ਵਧੇਰੇ ਮੌਕੇ ਉਪਲਬਧ ਕਰਵਾਏ ਜਾ ਸਕਣਗੇ। ਇਸ ਉਪਲਬਧੀ ਮੌਕੇ ਖੁਸ਼ੀ ਪ੍ਰਗਟ ਕਰਦਿਆਂ ਅਤੇ ਫੈਕਲਟੀ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਡਾ.ਰੁਪਿੰਦਰ ਸੋਢੀ, ਡਾਇਰੈਕਟਰ ਪ੍ਰਿੰਸੀਪਲ, ਸੀਸੀਪੀ, ਸੀਜੀਸੀ ਲਾਂਡਰਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸੀਸੀਪੀ, ਸੀਜੀਸੀ ਲਾਂਡਰਾ ਨੂੰ ਯੂਜੀਸੀ ਦੁਆਰਾ ਆਟੋਨੋਮਸ ਸਟੇਟਸ (ਖੁਦਮੁਖਤਿਆਰ ਦਰਜਾ) ਦਿੱਤਾ ਗਿਆ ਹੈ। ਇਹ ਮਾਨਤਾ ਗੁਣਵੱਤਾ ਵਾਲੀ ਸਿੱਖਿਆ ਅਤੇ ਕਰੀਅਰ ਦੇ ਮੌਕੇ ਪ੍ਰਦਾਨ ਕਰਨ ਲਈ ਸਾਡੇ ਸਮਰਪਣ ਨੂੰ ਦਰਸਾਉਂਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਦਰਜੇ ਦੇ ਨਾਲ, ਉਹ ਇੱਕ ਵਧੇਰੇ ਲਚਕਦਾਰ ਅਤੇ ਅੱਪਡੇਟ ਕੀਤੇ ਪਾਠਕ੍ਰਮ ਨੂੰ ਡਿਜ਼ਾਈਨ ਕਰ ਸਕਦੇ ਹਨ ਅਤੇ ਵਿਸ਼ੇਸ਼ ਕੋਰਸ ਪੇਸ਼ ਕਰਨ ਦੇ ਨਾਲ-ਨਾਲ ਵਧੇਰੇ ਖੋਜ ਦੇ ਮੌਕੇ ਪ੍ਰਦਾਨ ਕਰ ਸਕਦੇ ਹਨ। ਇਸ ਨਾਲ ਇਹ ਯਕੀਨੀ ਬਣੇਗਾ ਕਿ ਸਾਡੇ ਵਿਦਿਆਰਥੀਆਂ ਨੂੰ ਅਜਿਹੀ ਪ੍ਰਗਤੀਸ਼ੀਲ, ਉਦਯੋਗ ਸੰਬੰਧਿਤ ਸਿੱਖਿਆ ਮਿਲੇ ਜੋ ਉਨ੍ਹਾਂ ਦੇ ਹੁਨਰ ਅਤੇ ਰੁਜ਼ਗਾਰਯੋਗਤਾ ਨੂੰ ਹੋਰ ਮਜ਼ਬੂਤ ਕਰੇ। ਸੀਸੀਪੀ, ਸੀਜੀਸੀ ਲਾਂਡਰਾ ਨੂੰ ਦਿੱਤਾ ਗਿਆ ਆਟੋਨੋਮਸ ਸਟੇਟਸ ਸੰਸਥਾ ਵੱਲੋਂ ਹਾਸਲ ਕੀਤੀ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ ਜੋ ਹਾਲ ਹੀ ਵਿੱਚ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਭਾਰਤੀ ਫਾਰਮਾਕੋਪੀਆ ਕਮਿਸ਼ਨ ਅਧੀਨ ਐਡਵਰਸ ਡਰੱਗ ਰਿਐਕਸ਼ਨ (ਏਡੀਆਰ) ਨਿਗਰਾਨੀ ਕੇਂਦਰ ਵਜੋਂ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਇਕਲੌਤਾ ਪ੍ਰਾਈਵੇਟ ਕਾਲਜ ਵੀ ਬਣ ਗਿਆ ਹੈ। ਯੂਜੀਸੀ ਵੱਲੋਂ ਮਿਲੀ ਇਹ ਮਾਨਤਾ ਸੰਸਥਾ ਲਈ ਆਪਣੇ ਵਿਦਿਆਰਥੀਆਂ ਲਈ ਕਰੀਅਰ ਦੇ ਮੌਕਿਆਂ ਨੂੰ ਵਧਾਉਂਦੇ ਹੋਏ, ਸਿੱਖਣ, ਅਧਿਆਪਨ ਅਤੇ ਖੋਜ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਦੇ ਹੋਰ ਨਵੇਂ ਮੌਕੇ ਖੋਲ੍ਹੇਗੀ।
- Download Babushahi App
-
-