ਰੇਲਿੰਗ ਨਾ ਲੱਗੀ ਤਾਂ ਸੰਘਰਸ਼ ਦਾ ਐਲਾਨ- ਵਿਸ਼ਾਲ
ਚਾਰ ਮਹੀਨਿਆਂ ਤੋਂ ਖੁੱਲ੍ਹਾ ਸੁਰੱਖਿਆ ਦਾ ਸਵਾਲ, ਹੁਣ ਭੜਕਿਆ ਜਨ ਰੋਸ
ਦੀਪਕ ਜੈਨ
ਜਗਰਾਓਂ, 31 ਅਗਸਤ 2026- ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਦਾ ਮਾਮਲਾ ਹੁਣ ਸਿਰਫ਼ ਇੱਕ ਆਮ ਸਮੱਸਿਆ ਨਹੀਂ ਰਿਹਾ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮੁੱਦਾ ਬਣ ਗਿਆ ਹੈ। ਕਰੀਬ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਹਟਾਈ ਗਈ ਰੇਲਿੰਗ ਨੂੰ ਮੁੜ ਨਾ ਲਗਾਏ ਜਾਣ ਕਾਰਨ ਲੋਕਾਂ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਹਿਲਾ ਵੀ ਕੁਦਰਤ ਦੇ ਰਾਖੇ ਦੀ ਟੀਮ ,ਆਲ ਇੰਡੀਆ ਹਿਊਮਨ ਰਾਈਟਸ ਦੀ ਟੀਮ ਨੇ ਵੀ ਸਮਾਜ ਸੇਵੀ ਸੰਸਥਾ ਨੂੰ ਅਗੇ ਆਉਣ ਦੀ ਅਪੀਲ ਕੀਤੀ ਸੀ ਤਾ ਹੁਣ ਰੇਲਿੰਗ ਦੀ ਸਮਸਿਆ ਨੂੰ ਲੈ ਕੇ ਕਰ ਭਲਾ ਹੋ ਭਲਾ ਸੋਸਾਇਟੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਕਾਕਾ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਪੁਲ ’ਤੇ ਸੁਰੱਖਿਆ ਰੇਲਿੰਗ ਜਲਦ ਨਾ ਲਗਾਈ ਗਈ ਤਾਂ ਲੋਕਾਂ ਦੇ ਸਹਿਯੋਗ ਨਾਲ ਪੁਲ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਵਿਸ਼ਾਲ ਸ਼ਰਮਾ ਨੇ ਕਿਹਾ ਕਿ ਸੜਕ ਨਿਰਮਾਣ ਦੇ ਕੰਮ ਦੌਰਾਨ ਪੁਲ ਦੀ ਰੇਲਿੰਗ ਹਟਾਈ ਗਈ ਸੀ। ਹੁਣ ਜਦੋਂ ਕੰਮ ਮੁਕੰਮਲ ਹੋ ਚੁੱਕਾ ਹੈ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰੇਲਿੰਗ ਨੂੰ ਮੁੜ ਲਗਾਉਣ ਲਈ
ਉਨ੍ਹਾਂ ਕਿਹਾ ਕਿ ਜੇਕਰ ਰੇਲਿੰਗ ਲਗਾਉਣ ਲਈ ਲੋੜੀਂਦਾ ਸਮਾਨ ਵੀ ਮੌਜੂਦ ਹੈ ਤਾਂ ਫਿਰ ਕੰਮ ਨੂੰ ਅਟਕਾ ਕੇ ਰੱਖਣ ਲਈ ਜ਼ਿੰਮੇਵਾਰ ਕੌਣ ਹੈ?ਪ੍ਰਸ਼ਾਸਨ ਨੂੰ ਜਨਤਾ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦੇਰੀ ਦਾ ਕਾਰਨ ਕੀ ਹੈ ਅਤੇ ਇਹ ਕੰਮ ਆਖ਼ਿਰ ਕਦੋਂ ਤੱਕ ਪੂਰਾ ਕੀਤਾ ਜਾਵੇਗਾ। ਪੁਲ ’ਤੇ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ। ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਰੇਲਿੰਗ ਦੀ ਕਮੀ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਵਿਸ਼ਾਲ ਸ਼ਰਮਾ ਨੇ ਤਿੱਖਾ ਸਵਾਲ ਉਠਾਇਆ ਕਿ ਜਦੋਂ ਮਾਮਲਾ ਸਿੱਧੇ ਤੌਰ ’ਤੇ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੈ ਤਾਂ ਪ੍ਰਸ਼ਾਸਨ ਚਾਰ ਮਹੀਨਿਆਂ ਤੋਂ ਇਸ ਕੰਮ ਨੂੰ ਲਟਕਾ ਕੇ ਕਿਉਂ ਬੈਠਾ ਹੈ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਵਿੱਚ ਇਹ ਸਵਾਲ ਉੱਠਣ ਲੱਗਾ ਹੈ ਕਿ ਕਿਤੇ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਤੋਂ ਬਾਅਦ ਹੀ ਹਰਕਤ ਵਿੱਚ ਆਉਣ ਦੀ ਉਡੀਕ ਤਾਂ ਨਹੀਂ ਕਰ ਰਿਹਾ।
- Download Babushahi App
-
-