ਖਲੀਫੇਵਾਲ ਕ੍ਰਿਕਟ ਟੂਰਨਾਮੈਂਟ 'ਚ ਜਖਵਾਲੀ ਅੰਡਰ-19 ਟੀਮ ਨੇ ਮਾਰੀ ਬਾਜ਼ੀ, ਪਹਿਲਾ ਇਨਾਮ ਕੀਤਾ ਆਪਣੇ ਨਾਂ
ਫ਼ਤਹਿਗੜ੍ਹ ਸਾਹਿਬ 31 ਅਗਸਤ(ਗੁਰਪ੍ਰੀਤ ਸਿੰਘ ਜਖਵਾਲੀ) ਪਿੰਡ ਖਲੀਫੇਵਾਲ ਵਿਖੇ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਜਖਵਾਲੀ ਅੰਡਰ-19 ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲਾ ਜਿੱਤ ਕੇ ਪਹਿਲਾ ਇਨਾਮ ਆਪਣੇ ਨਾਂ ਕਰ ਲਿਆ। ਟੀਮ ਦੀ ਇਸ ਜਿੱਤ ਨਾਲ ਪਿੰਡ ਜਖਵਾਲੀ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਜੇਤੂ ਟੀਮ ਦੇ ਖਿਡਾਰੀਆਂ ਹਰਮਨਜੋਤ ਸਿੰਘ, ਗੁਰਧਿਆਨ ਸਿੰਘ, ਕਰਨ, ਗੁਰਸੇਵਕ ਸਿੰਘ, ਕਾਲੂ, ਹਰਪ੍ਰੀਤ ਸਿੰਘ, ਸਾਹਿਲ, ਸ਼ੈਲੀ, ਦੀਪੂ ਅਤੇ ਰੋਜੀ, ਲਾਡੀ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਖਵਾਲੀ ਦੇ ਨੌਜਵਾਨ ਲਗਾਤਾਰ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।
- Download Babushahi App
-
-