ਸੁਲਤਾਨਪੁਰ ਲੋਧੀ ਅਤੇ ਫਗਵਾੜਾ ਵਿਖੇ (ਜੁਡੀਸ਼ੀਅਲ ਰਿਹਾਇਸ਼) ਸਰਕਾਰੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ: DC ਅਕਾਸ਼ ਬਾਂਸਲ
ਜ਼ਮੀਨ ਮਾਲਕ, ਗ੍ਰਾਮ ਪੰਚਾਇਤਾਂ ਅਤੇ ਸਰਕਾਰੀ ਅਦਾਰੇ ਮਾਰਕੀਟ ਰੇਟ 'ਤੇ ਜ਼ਮੀਨ ਦੇਣ ਲਈ ਸਬੰਧਤ ਐੱਸ.ਡੀ.ਐੱਮ. ਨਾਲ ਕਰਨ ਸੰਪਰਕ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ ਫਗਵਾੜਾ, 24 ਅਗਸਤ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਹੈ ਕਿ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਵਾਲੇ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਜੁਡੀਸ਼ੀਅਲ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਦੀ ਉਸਾਰੀ ਲਈ ਲਗਭਗ 7 ਏਕੜ ਥਾਂ ਦੀ ਲੋੜ ਹੈ। ਇਸ ਦੇ ਨਾਲ ਹੀ, ਫਗਵਾੜਾ ਵਿਖੇ ਵੀ ਜੁਡੀਸ਼ੀਅਲ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਤਿਆਰ ਕਰਨ ਲਈ ਤਕਰੀਬਨ 2.5 ਤੋਂ 4 ਏਕੜ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਨਿੱਜੀ ਜ਼ਮੀਨ ਮਾਲਕ, ਗ੍ਰਾਮ ਪੰਚਾਇਤ ਜਾਂ ਹੋਰ ਸਰਕਾਰੀ/ਅਰਧ-ਸਰਕਾਰੀ ਅਦਾਰਾ ਆਪਣੀ ਜ਼ਮੀਨ ਪ੍ਰਸ਼ਾਸਨ ਨੂੰ ਮਾਰਕੀਟ ਰੇਟ 'ਤੇ ਦੇਣ ਦਾ ਚਾਹਵਾਨ ਹੋਵੇ, ਤਾਂ ਉਹ ਸੁਲਤਾਨਪੁਰ ਲੋਧੀ ਦੇ ਪ੍ਰੋਜੈਕਟ ਲਈ ਐੱਸ.ਡੀ.ਐੱਮ. (ਉਪ ਮੰਡਲ ਮੈਜਿਸਟ੍ਰੇਟ) ਸੁਲਤਾਨਪੁਰ ਲੋਧੀ ਅਤੇ ਫਗਵਾੜਾ ਦੇ ਪ੍ਰੋਜੈਕਟ ਲਈ ਐੱਸ.ਡੀ.ਐੱਮ. (ਉਪ ਮੰਡਲ ਮੈਜਿਸਟ੍ਰੇਟ) ਫਗਵਾੜਾ ਨਾਲ ਤੁਰੰਤ ਰਾਬਤਾ ਕਾਇਮ ਕਰ ਸਕਦਾ ਹੈ।
- Download Babushahi App
-
-