ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ’ਤੇ ਯਾਦ ਕਰਦਿਆਂ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਪੁਸਤਕ ਤੇ ਹੋਈ ਚਰਚਾ
ਲੁਧਿਆਣਾ, 22 ਅਗਸਤ 2026- ਪੰਜਾਬੀ ਫਿਲਮਾਂ ਦੇ ਮੰਨੇ ਪ੍ਰਵੰਨੇ ਹਾਸਰਸ ਕਲਕਾਰ ਅਤੇ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਲੁਧਿਆਣਾ ਦੇ ਅਧਿਆਪਕ ਰਹੇ ਡਾ ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ਮੌਕੇ ਸੰਗੀਆਂ ਸਾਥੀਆਂ ਵੱਲੋਂ ਅੱਜ ਉਹਨਾਂ ਦੀ ਕਰਮ ਭੂਮੀ ਨੂੰ ਸਿਜ਼ਦਾ ਕਰਕੇ ਯਾਦ ਕੀਤਾ ਗਿਆ।ਯੂਨੀਵਰਸਿਟੀ ਵਿੱਚ ਹਈ ਇੱਕ ਯਾਦਗਾਰੀ ਬੈਠਕ ਵਿੱਚ ਆਸਟ੍ਰੇਲੀਆ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਡਾ ਭੱਲਾ ਦੇ ਨੇੜਲੇ ਸਾਥੀ ਪ੍ਰਭਜੋਤ ਸਿੰਘ ਸੰਧੂ ਨੇ ਭਵੁਕ ਹੰਦਿਆਂ ਆਖਿਆ ਕਿ ਸਾਡਾ ਭੱਲਾ ਇਸ ਯੂਨੀਵਰਸਟਿੀ ਦੇ ਨਾਲ ਨਾਲ ਦੁਨੀਆਂ ਭਰ ਦੇ ਪੰਜਾਬੀਆਂ ਦਾ ਹਰਮਨ ਪਿਆਰਾ ਕਲਾਕਾਰ ਸੀ ਜੋ ਹਮੇਸ਼ਾ ਆਪਣੀ ਕਲਾ ਨਾਲ ਪੰਜਾਬੀਆਂ ਦੇ ਚੇਤਿਆਂ ਵਿੱਚ ਜਿਉਂਦਾ ਜਾਗਦਾ ਰਹੇਗਾ।ਸੰਧੂ ਨੇ ਕਿਹਾ ਅਜੇ ਕੱਲ ਦੀਆਂ ਗੱਲਾਂ ਲਗਦੀਆਂ ਹਨ ਜਦੋਂ ਅਸੀਂ ਇਥੇ ਪੜਦੇ ਹੁੰਦੇ ਸੀ ਅਤੇ ਇਸ ਮਿੱਟੀ ਦੀ ਖੁਸ਼ਬੂ ਅੱਜ ਤੱਕ ਮਹਿਸੂਸ ਕਰ ਹਰੇ ਹਾਂ ਜਿਸਨੇ ਜਸਵਿੰਦਰ ਵਰਗੇ ਕਲਕਾਰ ਪੈਦਾ ਕੀਤੇ ਹਨ।ਉਘੇ ਰੰਗਕਰਮੀ ਅਤੇ ਲੇਖਕ ਡਾ ਨਿਰਮਲ ਜੌੜਾ ਨੇ ਕਿਹਾ ਕਿ ਭੱਲਾ ਸਾਹਿਬ ਜ਼ਿੰਦਗੀ ਦੇ ਸ਼ਾਹ ਅਸਵਾਰ ਸਖਸ਼ ਸਨ ਜੋ ਬੇਹਤਰੀਨ ਕਲਕਾਰ ਹੋਣ ਦੇ ਨਾਲ ਨਾਲ ਸਫਲ ਅਧਿਅਪਕ ਵੀ ਸਨ ਜਿਹਨਾਂ ਨੇ ਹਜ਼ਾਰਾਂ ਵਿਿਦਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਹੈ ।ਡਾ ਨਿਰਮਲ ਜੌੜਾ ਨੇ ਇੱਕ ਵਿਿਦਆਰਥੀ ਦੇ ਤੌਰ ਤੇ ਡਾ ਭੱਲਾ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਉੱਘੇ ਸ਼ਾਇਰ ਸਤੀਸ਼ ਗੁਲਾਟੀ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਡਾ ਭੱਲਾ ਦੇ ਜੀਵਨ ਬਾਰੇ ਬਾਲ ਮੁਕੰਦ ਸ਼ਰਮਾ ਅਤੇ ਪਾਲੀ ਭੁਪਿੰਦਰ ਸਿੰਘ ਦੀ ਲਿਖੀ ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਬਾਰੇ ਜਾਣਕਾਰੀ ਦਿੱਤੀ।ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਜਸਵਿੰਦਰ ਭੱਲਾ ਦੀ ਜੀਵਨ ਯਾਤਰਾ ਦੇ ਨਾਲ ਨਾਲ ਉਹਨਾਂ ਦੇ ਮਿੱਤਰ ਪਿਆਰਿਆਂ ਦੇੇ ਪ੍ਰਭਾਵ ਵੀ ਦਰਜ਼ ਕੀਤੇ ਗਏ ਹਨ । ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਮਿਸ ਵਰਡ ਪੰਜਾਬਣ ਪ੍ਰੋਗਰਾਮ ਦੀ ਸਫਲਤਾ ਵਿੱਚ ਡਾ ਭੱਲਾ ਦਾ ਅਹਿਮ ਯੋਗਦਾਨ ਰਿਹਾ ਹੈ । ਸ. ਢੱਟ ਨੇ ਕਿਹਾ ਉਹਨਾਂ ਦੀ ਕਮੇਡੀ ਹਮੇਸ਼ਾ ਉਸਾਰੂ ਹੋਣ ਕਰਕੇ ਉਹ ਪਰਿਵਾਰਕ ਪ੍ਰੋਗਰਾਮਾਂ ਦੀ ਸ਼ਾਨ ਰਹੇ ਹਨ। ਉਘੇ ਸਿਿਖਆ ਸ਼ਾਸਤਰੀ ਅਤੇ ਸਾਬਕਾ ਜ਼ਿਲਾ ਸਿਿਖਆ ਅਫਸਰ ਜਸਵਿੰਦਰ ਵਿਰਕ ਨੇ ਕਿਹਾ ਜਸਵਿੰਦਰ ਭੱਲਾ ਦੇ ਪਿਤਾ ਜੀ ਸਰਦਾਰ ਬਹਾਦਰ ਸਿੰਘ ਭੱਲਾ ਅਤੇ ਮਾਤਾ ਜੀ ਅਧਿਆਪਨ ਨਾਲ ਜੁੜੇ ਹੋਣ ਕਰਕੇ ਉਹਨਾਂ ਨੂੰ ਘਰੋਂ ਹਮੇਸ਼ਾ ਚੰਗੀ ਸਿਿਖਆ ਮਿਲੀ ਜਿਸ ਕਰਕੇ ਉਹ ਸਮਾਜਕ ਕਦਰਾਂ ਕੀਮਤਾਂ ਨੂੰ ਚੰਗੀ ਤਰਾਂ ਸਮਝਦੇ ਸਨ।ਇਸ ਬੈਠਕ ਵਿੱਚ ਜਸਵਿੰਦਰ ਭੱਲਾ ਦੇ ਹੋਰ ਪੁਰਾਣੇ ਸਾਥੀ, ਸਹਿ ਕਰਮੀ ਅਤੇ ਵਿਿਦਆਰਥੀ ਸ਼ਾਮਲ ਹੋਏ।
- Download Babushahi App
-
-