ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐਲ ਸੰਤੋਸ਼ ਦਾ ਦੋ ਰੋਜ਼ਾ ਪੰਜਾਬ ਦੌਰਾ ਅੱਜ ਤੋਂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 24 ਅਗਸਤ, 2026: ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ ਐਲ ਸੰਤੋਸ਼ ਅੱਜ 24 ਅਗਸਤ ਤੋਂ ਪੰਜਾਬ ਦਾ ਦੋ ਰੋਜ਼ਾ ਦੌਰਾ ਕਰ ਰਹੇ ਹਨ। ਉਹ ਪਟਿਆਲਾ, ਜਲੰਧਰ, ਅੰਮ੍ਰਿਤਸਰ,ਬਠਿੰਡਾ ਤੇ ਲੁਧਿਆਣਾ ਵਿਚ ਮੀਟਿੰਗਾਂ ਕਰਨਗੇ। ਇਸ ਦੌਰਾਨ ਉਹ ਪਾਰਟੀ ਦੇ ਸਾਬਕਾ ਐਮ ਪੀਜ਼, ਐਮ ਐਲ ਏਜ਼ ਤੇ ਹੋਰ ਸੀਨੀਅਰ ਅਹੁਦੇਦਾਰ ਤੇ ਆਗੂਆਂ ਨਾਲ ਮੀਟਿੰਗਾਂ ਕਰ ਕੇ ਪੰਜਾਬ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਾਸਤੇ ਤਿਆਰੀਆਂ ਦਾ ਜਾਇਜ਼ਾ ਲੈਣਗੇ।
ਇਸ ਦੌਰਾਨ ਹੀ ਪੰਜਾਬ ਭਾਜਪਾ ਮੁਖੀ ਕੇਵਲ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬੀ ਐਲ ਸੰਤੋਸ਼ ਨੂੰ ਪੰਜਾਬ ਪੁੱਜਣ ’ਤੇ ਜੀ ਆਇਆਂ ਕਿਹਾ ਹੈ। ਕੇਵਲ ਸਿੰਘ ਢਿੱਲੋਂ ਇਸ ਮੌਕੇ ਬੀ ਐਲ ਸੰਤੋਸ਼ ਨਾਲ ਮੀਟਿੰਗਾਂ ਵਿਚ ਮੌਜੂਦ ਰਹਿਣਗੇ।
- Download Babushahi App
-
-