Big Breaking- ਰਿਟਾ. ਜਸਟਿਸ ਰਣਜੀਤ ਸਿੰਘ ਅਤੇ ਪੱਤਰਕਾਰ ਨੂੰ ਡਾ. ਗੁਰਪ੍ਰੀਤ ਕੌਰ ਵੱਲੋਂ ਭੇਜੇ ਲੀਗਲ ਨੋਟਿਸ ਦੀ ਪੜ੍ਹੋ ਕਾਪੀ
BABUSHAHI NETWORK
ਚੰਡੀਗੜ੍ਹ, 24 ਅਗਸਤ 2026- ਰਿਟਾ. ਜਸਟਿਸ ਰਣਜੀਤ ਸਿੰਘ ਅਤੇ ਇੱਕ ਪੱਤਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜੇ ਗਏ ਹਨ।
ਲੀਗਲ ਨੋਟਿਸ ਦੀ ਪੜ੍ਹੋ ਕਾਪੀ -https://drive.google.com/file/d/1cuzNx7tmjh12ov-iIzDKKPyohs15p6J6/view?usp=sharing
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਉਨ੍ਹਾਂ ਵਿਰੁੱਧ ਝੂਠੇ, ਮਨਘੜਤ ਅਤੇ ਬਦਨਾਮ ਕਰਨ ਵਾਲੇ ਦੋਸ਼ ਲਗਾਉਣ ਦੇ ਮਾਮਲੇ ਵਿੱਚ DD News ਦੀ ਐਂਕਰ ਭਾਵਨਾ ਨਾਇਰ ਅਤੇ MLA ਸੁਖਪਾਲ ਸਿੰਘ ਖਹਿਰਾ ਦੇ ਰਿਸ਼ਤੇਦਾਰ ਰਿਟਾ. ਜਸਟਿਸ ਰਣਜੀਤ ਸਿੰਘ ਨੂੰ ਹਾਈਕੋਰਟ ਦੀ ਵਕੀਲ ਅਨੀਸ਼ਾ ਰਾਹੀਂ ਲੀਗਲ ਨੋਟਿਸ ਭੇਜਿਆ ਹੈ।
ਕੀ ਹੈ ਪੂਰਾ ਮਾਮਲਾ?
ਲੀਗਲ ਨੋਟਿਸ ਅਨੁਸਾਰ 20 ਅਗਸਤ 2026 ਨੂੰ ਰਿਟਾ. ਜਸਟਿਸ ਰਣਜੀਤ ਸਿੰਘ (ਨੋਟਿਸ ਪ੍ਰਾਪਤਕਰਤਾ ਨੰ. 2) ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਸੀ ਕਿ ਡਾ. ਗੁਰਪ੍ਰੀਤ ਕੌਰ ਨੇ ਜਬਰ-ਜਨਾਹ (Rape) ਦੇ ਇੱਕ ਮੁਲਜ਼ਮ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ, ਪੱਤਰਕਾਰ ਭਾਵਨਾ ਨਾਇਰ ਨੇ ਬਿਨਾਂ ਤੱਥਾਂ ਦੀ ਜਾਂਚ ਕੀਤੇ ਇਸ ਝੂਠੇ ਦੋਸ਼ ਨੂੰ ਟੀਵੀ ਚੈਨਲ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'X' (ਟਵਿੱਟਰ) 'ਤੇ 'ਬ੍ਰੇਕਿੰਗ ਨਿਊਜ਼' ਵਜੋਂ ਪ੍ਰਸਾਰਿਤ ਕੀਤਾ।
ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਰਿਟਾ. ਜਸਟਿਸ ਰਣਜੀਤ ਸਿੰਘ, ਜੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਰਿਸ਼ਤੇਦਾਰ ਹੈ, ਨੇ ਡਾ. ਗੁਰਪ੍ਰੀਤ ਕੌਰ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਅਤੇ ਸ਼ੋਹਰਤ ਹਾਸਲ ਕਰਨ ਲਈ ਇਹ ਸਾਰਾ ਮਨਘੜਤ ਡਰਾਮਾ ਰਚਿਆ ਗਿਆ ਹੈ।
DD News ਅਤੇ ਸਬੰਧਤ ਪੱਖਾਂ ਨੂੰ 'X' (ਟਵਿੱਟਰ) ਅਤੇ ਹੋਰ ਡਿਜੀਟਲ ਪਲੇਟਫਾਰਮਾਂ ਤੋਂ ਇਸ ਝੂਠੀ ਖ਼ਬਰ ਨੂੰ ਤੁਰੰਤ ਅਤੇ ਪੱਕੇ ਤੌਰ 'ਤੇ ਡਿਲੀਟ ਕਰਨ ਲਈ ਕਿਹਾ ਗਿਆ ਹੈ। ਦੋਵਾਂ ਨੂੰ ਲਿਖਤੀ ਅਤੇ ਬਿਨਾਂ ਸ਼ਰਤ ਜਨਤਕ ਤੌਰ 'ਤੇ ਮਾਫ਼ੀ ਮੰਗਣ ਦਾ ਹੁਕਮ ਦਿੱਤਾ ਗਿਆ ਹੈ। ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ 24 ਘੰਟਿਆਂ ਦੇ ਅੰਦਰ ਖ਼ਬਰ ਹਟਾ ਕੇ ਮਾਫ਼ੀ ਨਾ ਮੰਗੀ ਗਈ, ਤਾਂ ਡਾ. ਗੁਰਪ੍ਰੀਤ ਕੌਰ ਵੱਲੋਂ ਦੋਵਾਂ (ਰਿਟਾ. ਜਸਟਿਸ ਰਣਜੀਤ ਅਤੇ ਪੱਤਰਕਾਰ ਭਾਵਨਾ ਨਾਇਰ) ਵਿਰੁੱਧ ਅਦਾਲਤ ਵਿੱਚ ਦੀਵਾਨੀ (Civil) ਅਤੇ ਫ਼ੌਜਦਾਰੀ (Criminal) ਮਾਣਹਾਨੀ ਦਾ ਕੇਸ ਦਰਜ ਕਰਵਾਇਆ ਜਾਵੇਗਾ।
- Download Babushahi App
-
-