Punjab Polls 2027: ਅਕਾਲੀ ਦਲ ਵਾਰਿਸ ਪੰਜਾਬ ਦੇ ਨੇ Majitha ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ -ਬਿਕਰਮ ਮਜੀਠੀਆ ਲਈ ਬਣ ਸਕਦੈ ਚੁਣੌਤੀ
ਅਕਾਲੀ ਦਲ ਵਾਰਿਸ ਪੰਜਾਬ ਦੇ ਨੇ
ਭਾਈ ਪੱਪਲਪ੍ਰੀਤ ਸਿੰਘ ਨੂੰ ਮਜੀਠਾ ਤੋਂ 2027 ਵਿਧਾਨ ਸਭਾ ਲਈ ਰਸਮੀਂ ਤੌਰ ਤੇ ਉਮੀਦਵਾਰ ਐਲਾਨਿਆ
==========================
ਭਾਈ ਪੱਪਲਪ੍ਰੀਤ ਸਿੰਘ ਦੀ ਲੰਮੇ ਸਮੇਂ ਤੋਂ ਪੰਥਕ ਤੇ ਸਮਾਜਿਕ ਘਾਲਣਾਂ ਨੂੰ ਪਾਰਟੀ ਦੇ ਪਾਰਲੀਮਾਨੀ ਬੋਰਡ ਨੇ ਦਿੱਤੀ ਮਾਨਤਾ
==========================
Babushahi News Network
ਅੰਮ੍ਰਿਤਸਰ 23 ਅਗਸਤ ( ) ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਕ ਪ੍ਰੈਸ ਕਾਨਫ਼ਰੰਸ ਪਾਰਲੀਮਾਨੀ ਬੋਰਡ ਮੈਬਰਾਂ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਸ੍ਰ ਪ੍ਰਗਟ ਸਿੰਘ ਸੰਧੂ ਦੀ ਅਗਵਾਈ ਵਿਚ ਜਿਲਾ ਅੰਮ੍ਰਿਤਸਰ ਹਲਕਾ ਮਜੀਠਾ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਸਾਥੀ ਤੇ ਹੁਣ ਗੋਇੰਦਵਾਲ ਜੇਲ੍ਹ ਚ ਬੰਦ ਭਾਈ ਪੱਪਲਪ੍ਰੀਤ ਸਿੰਘ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ। ਇਸ ਮੌਕੇ ਮੁੱਖ ਤੌਰ ਤੇ ਭਾਈ ਪੱਪਲਪ੍ਰੀਤ ਸਿੰਘ ਦੇ ਮਾਤਾ ਰਣਧੀਰ ਕੌਰ ਮੌਜੂਦ ਸਨ ।
ਪਾਰਟੀ ਲੀਡਰਸ਼ਿਪ ਵਿੱਚੋਂ ਭਾਈ ਅਮਰਜੀਤ ਸਿੰਘ ਵੰਨਚਿੜੀ, ਅਮਨਦੀਪ ਸਿੰਘ ਡੱਡੂਆਣਾਂ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਪ੍ਰਗਟ ਸਿੰਘ ਰੰਧਾਵਾ, ਭਾਈ ਨਾਥਵਿੰਦਰ ਸਿੰਘ ਮਜੀਠਾ, ਭਾਈ ਬਲਜਿੰਦਰ ਸਿੰਘ ਅਲਕੜੇ, ਭਾਈ ਸੁਖਰਾਜ ਸਿੰਘ ਸੁਲਤਾਨਵਿੰਡ, ਚਾਚਾ ਸੁਖਚੈਨ ਸਿੰਘ ਜੀ, ਡਾਕਟਰ ਦਲਬੀਰ ਸਿੰਘ ਵੇਰਕਾ, ਭਾਈ ਹਰਕਮਲਪ੍ਰੀਤ ਸਿੰਘ ਜੰਡ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਜਰਮਨਦੀਪ ਸਿੰਘ, ਭਾਈ ਬਿਕਰਮਜੀਤ ਸਿੰਘ ਕੋਟਲਾ, ਚਾਚਾ ਕੁਲਵੰਤ ਸਿੰਘ, ਭਾਈ ਸਵਰਨ ਸਿੰਘ ਗੋਲਡਨ, ਸ੍ਰ ਬਲਜੀਤ ਸਿੰਘ ਚਾਟੀਵਿੰਡ, ਭਾਈ ਪ੍ਰਿਤਪਾਲ ਸਿੰਘ ਮੀਰਾਂਕੋਟ, ਭਾਈ ਦਲਜੀਤ ਪੱਧਰੀ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਗੁਰਵਿੰਦਰ ਸਿੰਘ ਝੰਡੇਰ ਅਤੇ ਭਾਈ ਲਖਬੀਰ ਸਿੰਘ ਸੋਢੀ ਹਾਜਰ ਸਨ।
ਇਸ ਮੌਕੇ ਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਸ੍ਰ ਪ੍ਰਗਟ ਸਿੰਘ ਸੰਧੂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪਾਰਟੀ ਵੱਲੋਂ ਭਾਈ ਪੱਪਲਪ੍ਰੀਤ ਸਿੰਘ ਜੀ ਦੀ ਨਿਯੁਕਤੀ ਕਰਦਿਆਂ ਉਨ੍ਹਾਂ ਦੀਆਂ ਪੰਥਕ ਅਤੇ ਸਮਾਜਿਕ ਸਰਗਰਮੀਆਂ, ਲੋਕਾਂ ਨਾਲ ਲੰਮੇ ਸਮੇਂ ਤੋਂ ਜੁੜੇ ਸੰਪਰਕ ਅਤੇ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਸਮਰਪਣ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਜਿਸ ਦੇ ਤਹਿਤ ਹਲਕਾ ਮਜੀਠਾ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਦਿਆਂ ਲੋਕਾਂ ਦੇ ਹੱਕਾਂ, ਪੰਜਾਬ ਦੇ ਹਿੱਤਾਂ ਅਤੇ ਪੰਥਕ ਮਸਲਿਆਂ ਲਈ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾਵੇਗਾ।
ਆਗਆਂ ਨੇ ਸਮੂਹ ਅਹੁਦੇਦਾਰਾਂ, ਵਰਕਰਾਂ ਅਤੇ ਹਲਕਾ ਮਜੀਠਾ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਭਾਈ ਪੱਪਲਪ੍ਰੀਤ ਸਿੰਘ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ। ਉਹਨਾਂ ਨੇ ਭਾਈ ਪੱਪਲਪ੍ਰੀਤ ਸਿੰਘ ਦੀ ਮਾਤਾ ਜੀ ਸਿਰੋਪਾਓ ਦੇਕੇ ਉਹਨਾਂ ਦਾ ਸਨਮਾਨ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ 'ਤੇ ਆਸ ਪ੍ਰਗਟ ਕੀਤੀ ਗਈ ਕਿ ਉਹ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਵਿਧਾਨ ਸਭਾ ਤੱਕ ਪਹੁੰਚਾਉਣਗੇ।
- Download Babushahi App
-
-