ਰਾਸ਼ਟਰੀ ਕੋਚ ਅਤੇ ਅਧਿਆਪਕ ਅਮਨਦੀਪ ਸਿੰਘ ਖੈਹਿਰਾ ਪੀ.ਐੱਚ.ਡੀ ਕਰਕੇ ਬਣੇ ਡਾਕਟਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਅਗਸਤ 2026
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਰੀਰਕ ਸਿੱਖਿਆ ਵਿਭਾਗ ਦੇ ਖੋਜਾਰਥੀ ਅਮਨਦੀਪ ਸਿੰਘ ਖਹਿਰਾ ਨੇ ਡਾਕਟਰ ਆਫ਼ ਫਿਲਾਸਫੀ (ਪੀ.ਐੱਚ.ਡੀ ) ਦੀ ਡਿਗਰੀ ਹਾਸਿਲ ਕੀਤੀ ਹੈ ਡਾ. ਅਮਨਦੀਪ ਸਿੰਘ ਖਹਿਰਾ ਨੇ ਆਪਣਾ ਖੋਜ ਕਾਰਜ ਸਰੀਰਕ ਸਿੱਖਿਆ ਵਿਭਾਗ ਦੇ ਅਧੀਨ ਆਪਣੀ ਹੀ ਖੇਡ ਕੈਕਿੰਗ ਕਨੋਇੰਗ ਨੂੰ ਭਾਰਤ ਵਿੱਚ ਵਿਕਸਤ ਕਰਨ ਲਈ ਸਫ਼ਲਤਾਪੂਰਵਕ ਕੰਮ ਪੂਰਾ ਕੀਤਾ ਹੈ। ਇਹ ਖੋਜ ਕਾਰਜ ਡਾ.ਪ੍ਰੋਫੈਸਰ ਅਮਨਦੀਪ ਸਿੰਘ, ਡਾ.ਸੁਖਦੇਵ ਸਿੰਘ ,ਡਾ.ਬਲਜਿੰਦਰ ਸਿੰਘ ਬੱਲ , ਡਾ ਗੁਰਪ੍ਰੀਤ ਸਿੰਘ ਦੀ ਯੋਗ ਅਤੇ ਕੁਸ਼ਲ ਅਗਵਾਈ ਹੇਠ ਸੰਪੂਰਨ ਹੋਇਆ।
ਉੱਚ-ਪੱਧਰੀ ਖੋਜ ਕਾਰਜ ਦੀ ਸ਼ਲਾਘਾ
ਖੋਜ ਮੁਲਾਂਕਣ ਕਮੇਟੀ ਅਤੇ ਖੇਡ ਵਿਗਿਆਨ ਦੇ ਵਿਸ਼ੇਸ਼ਗਾਂ ਵੱਲੋਂ ਕੀਤੀ ਗਈ ਮਾਹਰਾਂ ਅਨੁਸਾਰ, ਇਹ ਖੋਜ ਸਰੀਰਕ ਸਿੱਖਿਆ ਅਤੇ ਖੇਡ ਖੇਤਰ ਵਿੱਚ ਇੱਕ ਅਹਿਮ ਅਤੇ ਵਡਮੁੱਲਾ ਯੋਗਦਾਨ ਸਾਬਤ ਹੋਵੇਗੀ। ਇਸ ਖੋਜ ਨਾਲ ਕੈਕਿੰਗ ਕਨੋਇੰਗ ਦੇ ਖਿਡਾਰੀਆਂ ਦੀ ਫਿਟਨੈੱਸ ਖੇਡ ਪ੍ਰਦਰਸ਼ਨ ਵਧੀਆ ਹਵੇਗਾ ਸਰੀਰਕ ਸਿੱਖਿਆ ਦੇ ਨਵੇਂ ਪਹਿਲੂਆਂ ਨੂੰ ਸਮਝਣ ਵਿੱਚ ਵੱਡੀ ਮਦਦ ਮਿਲੇਗੀ। ਇਸ ਖੋਜ ਲਈ ਏਸ਼ੀਅਨ ਕੈਨੋ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਪ੍ਰਸ਼ਾਂਤ ਖੁਸ਼ਵਾ ਨੇ ਸ਼ਲਾਗਾ ਕੀਤੀ ਅਤੇ ਇਸ ਖੋਜ ਨੂੰ ਰਾਸ਼ਟਰੀ ਪੱਧਰ ਤੇ ਲਾਗੂ ਕਰਨ ਲਈ ਹਾਮੀ ਭਰੀ। ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇ ਅਕਾਦਮਿਕ ਸਮਰਪਣ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਗਈ। ਅਮਨਦੀਪ ਸਿੰਘ ਖਹਿਰਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਖੋਜ ਗਾਈਡ, ਪਰਿਵਾਰਕ ਮੈਂਬਰਾਂ, ਸਹਿਯੋਗੀਆਂ ਖਾਸ ਤੌਰ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਦਿੱਤਾ ਉਨ੍ਹਾਂ ਦੀ ਇਸ ਵੱਡੀ ਅਕਾਦਮਿਕ ਪ੍ਰਾਪਤੀ 'ਤੇ ਯੂਨੀਵਰਸਿਟੀ ਪ੍ਰਸ਼ਾਸਨ, ਪ੍ਰੋਫੈਸਰਾਂ, ਡਾਇਰੈਕਟਰ ਸਪੋਰਟਸ ਕਵੰਰਮਨਦੀਪ ਸਿੰਘ ਅਤੇ ਸ਼ੁਭਚਿੰਤਕਾਂ ਵੱਲੋਂ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਇੱਥੇ ਜਿਕਰਯੋਗ ਹੈ ਕਿ ਡਾ.ਅਮਨਦੀਪ ਸਿੰਘ ਖੈਹਿਰਾ ਪਿਛਲੇ 12 ਸਾਲਾਂ ਤੋਂ ਸੁਲਤਾਨਪੁਰ ਵਿੱਚ ਇੱਕ ਵਾਟਰ ਸਪੋਰਟਸ ਸੈਂਟਰ ਚਲਾ ਰਿਹਾ ਹੈ ਜਿਸ ਵਿੱਚ ਹੁਣ ਤੱਕ 1000 ਖਿਡਾਰੀਆਂ ਨੂੰ ਕੋਚਿੰਗ ਦੇ ਚੁੱਕਾ ਜਿਸ ਵਿੱਚ 11 ਅੰਤਰਰਾਸ਼ਟਰੀ ਖਿਡਾਰੀ ਤਿਆਰ ਕੀਤੇ ਜਿਨ੍ਹਾਂ ਵਿੱਚ 2 ਮਹਾਰਾਜਾ ਰਣਜੀਤ ਸਿੰਘ ਅਵਾਰਡੀ ਹਨ ਅਤੇ ਹੁਣ ਤੱਕ 25 ਖਿਡਾਰੀ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ.ਅਮਨਦੀਪ ਸਿੰਘ ਖੈਹਿਰਾ ਨੂੰ ਵਧਾਈ ਦਿੱਤੀ ਅਤੇ ਬਹਿਤਰ ਭਵਿੱਖ ਦੀ ਕਾਮਨਾ ਕੀਤੀ ।
- Download Babushahi App
-
-