ਗੁਰਦਾਸਪੁਰ: ਥਾਣਿਆਂ 'ਚ ਖੜ੍ਹੇ ਲਾਵਾਰਿਸ ਵਾਹਨਾਂ ਦੀ ਨਿਲਾਮੀ ਤੋਂ ਹੋਈ 31 ਲੱਖ ਤੋਂ ਵੱਧ ਦੀ ਆਮਦਨੀ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਸਾਲਾਂ ਤੋਂ ਖੜ੍ਹੇ ਲਾਵਾਰਿਸ ਅਤੇ ਮਾਲ ਮੁਕੱਦਮਿਆਂ ਦੇ ਵਾਹਨਾਂ ਦੀ ਨਿਲਾਮੀ ਕੀਤੀ ਗਈ ।ਪੁਲਿਸ ਵਿਭਾਗ ਵੱਲੋਂ ਵਾਹਨ ਡਿਸਪੋਜ਼ਲ ਮੁਹਿੰਮ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਨਿਲਾਮੀ ਲਈ ਕੁੱਲ 282 ਵਾਹਨਾਂ ਨੂੰ ਯੋਗ ਮੰਨਿਆ ਗਿਆ ਸੀ।ਇਹ ਨਿਲਾਮੀ ਸਰਕਾਰੀ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹੋਏ ‘ਓਪਨ ਬਿਡ’ (ਖੁੱਲੀ ਬੋਲੀ) ਰਾਹੀਂ ਕਰਵਾਈ ਗਈ, ਜਿਸ ਦੀ ਪਹਿਲਾਂ ਅਖ਼ਬਾਰਾਂ ਰਾਹੀਂ ਸੂਚਨਾ ਵੀ ਦਿੱਤੀ ਗਈ ਸੀ। ਨਿਲਾਮੀ ਪ੍ਰਕਿਰਿਆ ਵਿੱਚ ਕੁੱਲ 19 ਬੋਲੀਕਾਰਾਂ ਨੇ ਹਿੱਸਾ ਲਿਆ। ਨਿਲਾਮੀ ਦੀ ਅੰਤਿਮ ਬੋਲੀ 26 ਲੱਖ 70 ਹਜ਼ਾਰ ਰੁਪਏ ਲੱਗੀ, ਜਿਸ ਵਿੱਚ ਜੀਐਸਟੀ (GST) ਸ਼ਾਮਲ ਕਰਨ ਤੋਂ ਬਾਅਦ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਹੋਣ ਵਾਲੀ ਕੁੱਲ ਰਕਮ 31 ਲੱਖ 50 ਹਜ਼ਾਰ 600 ਰੁਪਏ ਬਣੀ ਹੈ।
ਐਸਪੀ ਜੁਗਰਾਜ ਸਿੰਘ ਨੇ ਕਿਹਾ ਕਿ ਇਹ ਕਦਮ ਥਾਣਿਆਂ ਵਿੱਚ ਜਗ੍ਹਾ ਘੇਰ ਰਹੇ ਅਤੇ ਖਰਾਬ ਹੋ ਰਹੇ ਵਾਹਨਾਂ ਦੇ ਨਿਪਟਾਰੇ ਲਈ ਚੁੱਕਿਆ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਨਿਲਾਮੀਆਂ ਜਾਰੀ ਰਹਿਣਗੀਆਂ ।
- Download Babushahi App
-
-