ਮਾਵਾਂ ਭੈਣਾਂ ਸਤਿਕਾਰ ਯੋਜਨਾ ਅਧੀਨ ਇਕੱਤਰ ਬੀਬੀਆਂ ਨਾਲ ਖੁਸ਼ੀਆਂ ਸਾਂਝੀਆਂ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਸਾਥੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 4 ਜੁਲਾਈ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਊੰ ਹੀ ਮਾਵਾਂ ਭੈਣਾਂ ਦੇ ਖਾਤਿਆਂ ਵਿੱਚ 3000/4500ਰੁ ਪਾਉਣ ਲਈ ਬਟਨ ਦੱਬਕੇ ਇਸ ਯੋਜਨਾ ਦੀ ਸ਼ੁਰੂਆਤ ਹੋਈ ਤਾਂ ਪੰਜਾਬ ਦੀਆਂ ਮਾਵਾਂ ਭੈਣਾ ਨੇ ਜਿੱਥੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਉੱਥੇ ਆਮ ਆਦਮੀ ਪਾਰਟੀ ਲੀਡਰਸ਼ਿਪ ਵੱਲੋ ਚੋਣਾ ਤੋਂ ਪਹਿਲਾਂ ਦਿੱਤੀ ਆਖਰੀ ਗਰੰਟੀ ਪੂਰੀ ਕਰਨ ਹਿੱਤ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਇੱਕ ਅਵਾਜ ਵਿਚ ਮਿਲਕੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੀ ਉੱਤਰੀ ਹੈ , ਜੋ ਕਿਹਾ ਉਹ ਕੀਤਾ ਬਲਕੇ ਉਸਤੋਂ ਵੀ ਵੱਧ ਕੀਤਾ ਜਿਸਨੂੰ ਮੱਦੇਨਜ਼ਰ ਅਸੀਂ 2027ਵਿੱਚ ਵੀ ਭਗਵੰਤ ਸਿੰਘ ਮਾਨ ਸਰਕਾਰ ਲਿਆਵਾਂਗੇ , ਇਸ ਮੌਕੇ ਮਾਵਾਂ ਭੈਣਾਂ ਨਰਿੰਦਰਜੀਤ ਕੌਰ ਖਾਲਸਾ, ਅਕਵਿੰਦਰ ਕੌਰ, ਰਮਨਦੀਪ ਕੌਰ, ਸਨਦੀਪ ਕੌਰ, ਸਰਬਜੀਤ ਕੌਰ, ਬਿਨੂ ਸਮੇਤ ਪੂਰੇ ਪੰਜਾਬ ਨਿਵਾਸੀ ਔਰਤਾਂ ਨੂੰ ਮੁਬਾਰਕਬਾਦ ਦਿੰਦਿਆ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸੂਬਾ ਸਪੋਕਸਪਰਸਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ , ਇਹ ਸਨਮਾਨ ਰਾਸ਼ੀ ਤੁਹਾਡਾ ਹੱਕ ਹੈ ਕਿਊੰਕਿ 2022ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਨਿਵਾਸੀ ਮਾਵਾਂ ਭੈਣਾਂ ਨਾਲ ਇਹ ਗਰੰਟੀ ਕੀਤੀ ਸੀ। ਇਸ ਮੌਕੇ ਹੋਰਨਾ ਤੋਂ ਇਲਾਵਾ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਹਲਕਾ ਕੋ ਕੋਆਰਡੀਨੇਟਰ ਬਿਕਰਮਜੀਤ ਸਿੰਘ ਵਿੱਕੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਾਲ ਤੋਂ ਖੁਸ਼ ਵਿਅਕਤੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
- Download Babushahi App
-
-