PAKISTAN 'ਚ ਗੁਰੂਘਰ ਦਾ ਇੱਕ ਹਿੱਸਾ ਢਾਹੁਣ ਦੇ ਮਾਮਲੇ ਵਿਚ ਐਕਸ਼ਨ ਸ਼ੁਰੂ
ਸਿੱਖਾਂ ਨੇ ਕੀਤਾ ਰੋਸ ਵਿਖਾਵਾ
ਲਾਹੌਰ, 2 ਜੁਲਾਈ, 2026: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਲਗਭਗ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਸਿੰਘ ਸਭਾ ਨੂੰ ਬਿਨਾਂ ਸਰਕਾਰੀ ਮਨਜ਼ੂਰੀ ਢਾਹੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਦਖ਼ਲ ਦਿੰਦਿਆਂ ਗੁਰਦੁਆਰੇ ਦੀ ਮੁੜ ਉਸਾਰੀ ਅਤੇ ਪਹਿਲਾਂ ਵਾਲੀ ਹਾਲਤ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਗੁਰੂਘਰ ਨੂੰ ਬਿਨਾ ਪ੍ਰਵਾਨਗੀ ਢਾਹੇ ਜਾਣ 'ਤੇ ਸਮੁੱਚੇ ਵਿਸ਼ਵ ਦੀ ਸਿੱਖ ਸੰਗਤ ਵਿੱਚ ਡਾਢਾ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ।
ਅੱਜ ਖ਼ਬਰ ਇਹ ਆਈ ਹੈ ਉਥੇ ਸਿੱਖ ਸੰਗਤਾਂ ਵਲੋਂ ਰੋਸ ਵਿਖਾਵਾ ਵੀ ਕੀਤਾ ਜਾ ਰਿਹਾ ਹੈ।
- Download Babushahi App
-
-