ਤਰਨਤਾਰਨ ਜਿਮਨੀ ਚੋਣ 'ਚ ਭਾਜਪਾ ਸ਼ਾਨ ਨਾਲ ਕਰੇਗੀ ਜਿੱਤ ਪ੍ਰਾਪਤ: ਅਸ਼ਵਨੀ ਸ਼ਰਮਾ
ਹਲਕਾ ਤਰਨਤਾਰਨ 'ਚੋਂ ਮਿਲ ਰਹੇ ਵੱਡੇ ਜਨ ਸਮਰਥਨ ਦਾ ਹਮੇਸ਼ਾਂ ਰਿਣੀ ਰਹਾਂਗਾ- ਹਰਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,11 ਅਕਤੂਬਰ 2025- ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਲਈ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਮੁਹਿੰਮ ਦਾ ਅਗਾਜ ਕਰਨ ਲਈ ਭਾਜਪਾ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਮੁੱਚੇ ਪਾਰਟੀ ਆਗੂਆਂ,ਵਰਕਰਾਂ ਅਤੇ ਬੂਥ ਕਮੇਟੀਆਂ ਦੇ ਮੈਂਬਰਾ ਦਾ ਵਿਸ਼ਾਲ ਬੂਥ ਸੰਮੇਲਨ ਆਯੋਜਿਤ ਕੀਤਾ ਗਿਆ ਜੋ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਮੌਕੇ 'ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ,ਪ੍ਰਦੇਸ਼ ਸੰਗਠਨ ਮਹਾਂ ਮੰਤਰੀ ਸ੍ਰੀ ਨਿਵਾਸੁਲੂ, ਸਾਬਕਾ ਕੈਬਨਿਟ ਮੰਤਰੀ ਤੇ ਚੋਣ ਇੰਚਾਰਜ ਸੁਰਜੀਤ ਜਿਆਣੀ,ਸੂਬਾ ਮੀਤ ਪ੍ਰਧਾਨ ਤੇ ਸਹਿ ਚੋਣ ਇੰਚਾਰਜ ਕੇਡੀ ਭੰਡਾਰੀ,ਸੀਨੀਅਰ ਆਗੂ ਤੇ ਸਹਿ ਚੋਣ ਇੰਚਾਰਜ ਰਵੀ ਕਰਨ ਸਿੰਘ ਕਾਹਲੋਂ,ਜ਼ਿਲ੍ਹਾ ਸਹਿ ਪ੍ਰਭਾਰੀ ਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਬੂਥ ਸੰਮੇਲਨ ਦੀ ਸ਼ੁਰੂਆਤ ਵਿੱਚ ਸਟੇਜ ਦੀ ਕਾਰਵਾਈ ਕਰ ਰਹੇ ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਚਾਰੇ ਸਰਕਲਾਂ ਤਰਨਤਾਰਨ ਸ਼ਹਿਰੀ, ਤਰਨਤਾਰਨ ਦਿਹਾਤੀ,ਗੰਡੀਵਿੰਡ, ਝਬਾਲ ਦੇ ਸਰਕਲ ਪ੍ਰਧਾਨਾਂ ਭੋਲਾ ਸਿੰਘ ਰਾਣਾ ਗੰਡੀਵਿੰਡ, ਸਾਹਿਬ ਸਿੰਘ ਝਾਮਕਾ,ਦਿਲਬਾਗ ਸਿੰਘ ਖਾਰਾ,ਰੋਹਿਤ ਸ਼ਰਮਾ ਅਤੇ ਉਨਾਂ ਨਾਲ ਚੋਣ ਮੁਹਿੰਮ ਤਹਿਤ ਲਗਾਏ ਸ਼ਕਤੀ ਕੇਂਦਰ ਇੰਚਾਰਜਾਂ ਤੋਂ ਇਲ਼ਾਵਾ ਬੂਥ ਪ੍ਰਧਾਨਾਂ ਦੀ ਪਹੁੰਚੀ ਹੋਈ ਭਾਜਪਾ ਹਾਈਕਮਾਂਡ ਨੂੰ ਪਹਿਚਾਣ ਕਰਵਾਉਣ ਦੇ ਨਾਲ ਨਾਲ ਚੋਣ ਮੁਹਿੰਮ ਦੀਆਂ ਤਿਆਰੀਆਂ ਦੀ ਸੰਗਠਨਾਤਮਿਕ ਰੂਪ ਰੇਖਾ ਤਹਿਤ ਸਮੀਖਿਆ ਕੀਤੀ।ਪਾਰਟੀ ਆਗੂਆਂ ਦੀ ਕੀਤੀ ਗਈ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੇ ਗਏ ਸੰਗਠਨ 'ਤੇ ਤਸੱਲੀ ਅਤੇ ਖੁਸ਼ੀ ਜਾਹਿਰ ਕਰਦਿਆਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ,ਪ੍ਰਦੇਸ਼ ਸੰਗਠਨ ਮਹਾਂ ਮੰਤਰੀ ਨਿਵਾਸੁਲੂ ਤੇ ਸਮੁੱਚੀ ਭਾਜਪਾ ਹਾਈਕਮਾਂਡ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਦੀ ਜਿੱਤ ਪੱਕੀ ਹੋਣ ਦਾ ਦਾਅਵਾ ਕਰਦਿਆਂ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਸਮੁੱਚੀ ਟੀਮ ਦੀ ਲਗਾਤਾਰ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ।ਇਸ ਮੌਕੇ 'ਤੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਨੂੰ ਤਰਨਤਾਰਨ ਟੀਮ 'ਤੇ ਪੂਰਾ ਮਾਣ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤਰਨਤਾਰਨ ਟੀਮ ਨੂੰ ਜੋ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਉਹ ਆਸ ਤੋਂ ਉੱਪਰ ਕੰਮ ਕਰਕੇ ਪੂਰੇ ਕੀਤੇ ਗਏ ਹਨ ਅਤੇ ਹੁਣ ਵੀ ਜਿਮਨੀ ਚੋਣ ਜਿੱਤ ਕੇ 2027 ਦਾ ਮੁੱਢ ਬੰਨਣ ਵਿੱਚ ਸਾਰੇ ਵਰਕਰ ਜੋ ਮਿਹਨਤ ਕਰ ਰਹੇ ਹਨ ਉਹ ਨਜਰ ਆ ਰਹੀ ਹੈ,ਇਸ ਲਈ ਅਸੀਂ ਹੋਰ ਮਿਹਨਤ ਕਰਕੇ ਇਸ ਚੋਣ ਵਿੱਚ ਆਪਣੀ ਜਿੱਤ ਦੀ ਲੀਡ ਨੂੰ ਹੋਰ ਵੱਡਾ ਕਰੀਏ ਅਤੇ ਉਨਾਂ ਨੇ ਵਿਸ਼ਾਲ ਇਕੱਤਰਤਾ ਦੇਖ ਕੇ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਜਿਮਨੀ ਚੋਣ ਭਾਰਤੀ ਜਨਤਾ ਪਾਰਟੀ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ।ਇਸ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਚੋਣ ਇੰਚਾਰਜ ਸ੍ਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਜ਼ਿਲ੍ਹਾ ਤਰਨਤਾਰਨ ਅਤੇ ਹਲਕਾ ਤਰਨਤਾਰਨ ਵਿੱਚ ਵਿਚਰ ਰਹੇ ਹਨ ਕੋਈ ਪਿੰਡ ਅਤੇ ਕਸਬਾ,ਸ਼ਹਿਰ, ਮੁਹੱਲਾ ਅਜਿਹਾ ਨਹੀਂ ਹੈ ਜਿੱਥੇ ਤਰਨਤਾਰਨ ਦੀ ਭਾਜਪਾ ਟੀਮ ਨੇ ਜਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਨੀਤੀਆਂ ਦਾ ਪ੍ਰਚਾਰ ਨਾ ਕੀਤਾ ਹੋਵੇ ਅਤੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਲੋਕ ਹੁਣ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਅਤੇ ਪ੍ਰਭਾਵਿਤ ਵੀ ਹਨ ਇਸ ਕਰਕੇ ਹੁਣ ਤਰਨਤਾਰਨ ਵਿਧਾਨ ਸਭਾ ਦੀ ਜਿਮਨੀ ਚੋਣ ਦੀ ਜਿੱਤ ਪੱਕੀ ਹੈ।ਸਾਨੂੰ ਸਾਰਿਆਂ ਨੂੰ ਹੋਰ ਮਿਹਨਤ ਕਰਕੇ ਜਿੱਤ ਦੀ ਲੀਡ ਨੂੰ ਵੱਡਾ ਕਰਨਾ ਹੈ।ਇਸ ਮੌਕੇ 'ਤੇ ਸੂਬਾ ਮੀਤ ਪ੍ਰਧਾਨ ਤੇ ਚੋਣ ਸਹਿ ਇੰਚਾਰਜ ਕੇਡੀ ਭੰਡਾਰੀ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਮਿਹਨਤੀ ਵਰਕਰਾਂ ਨੂੰ ਪਲਕਾਂ ਤੇ ਬਿਠਾਉਂਦੀ ਅਤੇ ਉਸ ਦੀ ਮਿਹਨਤ ਦੇਖ ਕੇ ਉਸ ਨੂੰ ਮਾਣ ਸਨਮਾਨ ਦਿੰਦੀ ਹੈ,ਜਿਸ ਦਾ ਸਬੂਤ ਅੱਜ ਮਿਹਨਤ ਆਗੂ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ।ਸੀਨੀਅਰ ਆਗੂ ਤੇ ਚੋਣ ਸਹਿ ਇੰਚਾਰਜ ਰਵੀ ਕਰਨ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਦੌਰਾਨ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਕਿ ਉਨਾਂ ਨੂੰ ਇੱਕ ਅਣਥੱਕ,ਇਮਾਨਦਾਰ ਅਤੇ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣ ਵਾਲਾ ਨੁਮਾਇੰਦਾ ਮਿਲਿਆ ਹੈ।ਅਗਰ ਇਸ ਹਲਕੇ ਚੋਂ ਨਸ਼ਾ, ਗੈਂਗਸਟਰ,ਫਿਰੌਤੀ ਮੰਗਣ ਵਾਲੇ ਖਤਮ ਕਰਨੇ ਹਨ ਤਾਂ ਇਸ ਵਾਰ ਭਾਜਪਾ ਨੂੰ ਮੌਕਾ ਦੇ ਕੇ ਹਰਜੀਤ ਸਿੰਘ ਸੰਧੂ ਨੂੰ ਤਾਕਤ ਦੇਈਏ ਤਾਂ ਜੋ ਵਿਧਾਨ ਸਭਾ ਵਿੱਚ ਜਾ ਕੇ ਇਸ ਹਲਕੇ ਦੇ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਲਈ ਗੁਹਾਰ ਲਗਾਈ ਜਾ ਸਕੇ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਹਲਕਾ ਪੱਛੜਿਆ ਹੋਇਆ ਹੈ ਉਸ ਵਿੱਚ ਕਰਾਂਤੀ ਆ ਸਕੇ।ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਆਪਾਂ ਭਾਜਪਾ ਉਮੀਦਵਾਰ ਦੀ ਜਿੱਤ ਨੂੰ ਹੋਰ ਵੱਡੀ ਲੀਡ ਦੇਈਏ ਤਾਂ ਜੋ ਭਾਜਪਾ ਹਾਈਕਮਾਂਡ ਦਿੱਲੀ ਤੋਂ ਸਿੱਧੀਆਂ ਕੇਂਦਰ ਦੀਆਂ ਸਹੂਲਤਾਂ ਆਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਬੂਥ ਸੰਮੇਲਨ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਗਠਨ ਮਹਾਂ ਮੰਤਰੀ ਸ੍ਰੀ ਨਿਵਾਸੁਲੂ ਵੱਲੋਂ ਬੂਥ ਸੰਮੇਲਨ ਵਿੱਚ ਆਏ ਸਾਰੇ ਹੀ ਪਾਰਟੀ ਆਗੂਆਂ ਅਤੇ ਵਰਕਰ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ ਅਤੇ ਹਰੇਕ ਬੂਥ ਦਾ ਫੀਡ ਬੈਕ ਲੈਂਦਿਆ ਤਸੱਲੀ ਪ੍ਰਗਟ ਕੀਤੀ ਕਿ ਇਸੇ ਤਰਾਂ ਹੀ ਭਾਰਤੀ ਜਨਤਾ ਪਾਰਟੀ ਆਪਣੇ ਸੰਗਠਨ ਤਹਿਤ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਲੋਕਾਂ ਤੱਕ ਨੀਤੀਆਂ ਦਾ ਪ੍ਰਚਾਰ ਕਰਦੀ ਹੈ ਜਿਸ ਦਾ ਨਤੀਜਾ ਕਿ ਲੋਕ ਭਾਰਤੀ ਜਨਤਾ ਪਾਰਟੀ ਤੋਂ ਖੁਸ਼ ਹੋ ਕੇ ਵੱਡਾ ਫਤਵਾ ਦਿੰਦੇ।ਇਸੇ ਕਰਕੇ ਹੀ ਦੇਸ਼ ਦੇ ਹਰ ਕੋਨੇ ਵਿੱਚ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਹਰਮਨ ਪਿਆਰੀ ਅਤੇ ਪਹਿਲੀ ਪਸੰਦ ਪਾਰਟੀ ਬਣ ਚੁੱਕੀ ਹੈ।ਇਸ ਮੌਕੇ 'ਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਪਹੁੰਚੀ ਹੋਈ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਹਲਕਾ ਤਰਨਤਾਰਨ ਦੇ ਸਮੁੱਚੇ ਪਾਰਟੀ ਆਗੂਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਤੁਸੀਂ ਸਾਰੇ ਆਪਣੀ ਜਿੰਮੇਵਾਰੀ ਨਿਭਾ ਕੇ ਤਾਕਤ ਬਖਸ਼ ਕੇ ਵਿਧਾਨ ਸਭਾ ਭੇਜੋ ਫਿਰ ਸਾਰੀਆਂ ਜਿੰਮੇਵਾਰੀਆਂ ਮੇਰੇ ਤੇ ਛੱਡ ਦਿਓ,ਜਿੱਤ ਕੇ ਵਿਧਾਨ ਸਭਾ ਵਿੱਚ ਜਾ ਕੇ ਪਿਛਲੇ ਲੰਬੇ ਸਮੇਂ ਦੀਆਂ ਰਹਿੰਦੀਆਂ ਕਸਰਾਂ ਪੂਰੀਆਂ ਕਰਾਂਗਾ ਅਤੇ ਫਿਰ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ 2027 ਵਿੱਚ ਵੋਟਾਂ ਮੰਗਾਂਗਾ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਕਸਰ ਪਹਿਲਾਂ ਵੀ ਕੋਈ ਨਹੀਂ ਛੱਡੀ ਅਤੇ ਮੈਨੂੰ ਮਾਣ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਵੀ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਅਤੇ ਤਨ ਮਨ ਨਾਲ ਆਪਣੇ ਆਪਣੇ ਬੂਥ ਦੀ ਜਿੱਤ ਲਈ ਰਾਤ ਦਿਨ ਮਿਹਨਤ ਕਰੋਗੇ ਅਤੇ ਤਾਕਤ ਬਖਸ਼ੋਗੇ ਜਿਸ ਨਾਲ ਹਲਕਾ ਦੀ ਕਾਇਆ ਕਲਪ ਕਰਨ ਦਾ ਮੈਂ ਵਚਨ ਦਿੰਦਾ ਹਾਂ।