ਰਾਜਵੀਰ ਜਵੰਦਾ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ
ਚੋਵੇਸ਼ ਲੁਟਾਵਾ
ਸ੍ਰੀ ਕੀਰਤਪੁਰ ਸਾਹਿਬ 10 ਅਕਤੂਬਰ 2025-ਪੰਜਾਬੀ ਪ੍ਰਸਿੱਧ ਕਲਾਕਾਰ ਰਾਜਵੀਰ ਜਵੰਦਾ ਜਿਸ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਦੇ ਸੰਸਕਾਰ ਤੋਂ ਬਾਅਦ ਅੱਜ ਉਹਨਾਂ ਦੀਆਂ ਅਸਥੀਆਂ ਪਰਿਵਾਰਿਕ ਮੈਂਬਰ ਸਾਕ ਸਬੰਧੀਆਂ ਰਿਸ਼ਤੇਦਾਰਾਂ ਅਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਥੀਆਂ ਸਮੇਤ ਸ਼੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਬਣੇ ਹੋਏ ਸਤਲੁਜ ਕੰਡੇ ਤੇ ਅਸਥ ਘਾਟ ਵਿੱਚ ਜਲ ਪ੍ਰਵਾਹ ਕੀਤੀ ਗਈਆ।
ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਰਾਜਵੀਰ ਜਵਦੇ ਦੀਆਂ ਅਸਥੀਆਂ ਮੌਕੇ ਅਰਦਾਸ ਕੀਤੀ ਗਈ ਅਤੇ ਜਨਮ ਦੇਣ ਵਾਲੀ ਮਾਤਾ ਤੇ ਪਰਿਵਾਰਿਕ ਮੈਂਬਰ ਨੇ ਆਪਣੇ ਪੁੱਤਰ ਪਿਓ ਭਰਾ ਤੇ ਪਤੀ ਦੀਆਂ ਅਸੀਆਂ ਨੂੰ ਆਪਣੀ ਛਾਤੀ ਨਾਲ ਲਾ ਕੇ ਬੜੇ ਹੀ ਭਾਵੁਕ ਮਨ ਲਾਲ ਸਤਲੁਜ ਦਰਿਆ ਵਿੱਚ ਚਲਦੇ ਪਾਣੀ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ।
ਇਸ ਮੌਕੇ ਉਹਨਾਂ ਦੇ ਮਾਤਾ ਪਤਨੀ ਪੁੱਤਰੀ ਪੁੱਤਰ ਤੇ ਹੋਰ ਰਿਸ਼ਤੇਦਾਰ ਨਾਲ ਸਨ ਇਸ ਮੌਕੇ ਜਿੱਥੇ ਪੰਜਾਬੀ ਗਾਇਕੀ ਇੰਡਸਟਰੀ ਦੇ ਕਲਾਕਾਰ ਉਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਸਾਨੂੰ ਉਥੇ ਹੀ ਸਾਖਸ ਵਧੀਆ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਹਕੀਮ ਮਨਿੰਦਰ ਪਾਲ ਸਿੰਘ ਮਿਨਾਸ ਡੀਐਸਪੀ ਅਜੇ ਸਿੰਘ ਭੁਪਿੰਦਰ ਸਿੰਘ ਬਜਰੂੜ ਕੁਲਦੀਪ ਸਿੰਘ ਤੋ ਇਲਾਵਾ ਹੋਰ ਵੀ ਉਹਨਾਂ ਨੂੰ ਚਾਹਣ ਵਾਲੇ ਮੌਜੂਦ ਸਨ।