ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਬਾਰੇ ਫੋਰਟਿਸ ਹਸਪਤਾਲ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 10 ਅਕਤੂਬਰ 2025: ਬੀਤੇ ਸ਼ਾਮ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਖੇ ਮੌਤ ਹੋ ਗਈ ਸੀ। ਵਰਿੰਦਰ ਦੀ ਮੌਤ ਮਾਮਲੇ ਵਿੱਚ ਹੁਣ ਫੋਰਟਿਸ ਹਸਪਤਾਲ ਨੇ ਵੀ ਬਿਆਨ ਜਾਰੀ ਕਰਦਿਆਂ ਵੱਡੇ ਖੁਲਾਸੇ ਕੀਤੇ ਹਨ।
ਹਸਪਤਾਲ ਨੇ ਬਿਆਨ ਵਿੱਚ ਕਿਹਾ ਹੈ ਕਿ ਵਰਿੰਦਰ ਘੁੰਮਣ ਨੂੰ 6 ਅਕਤੂਬਰ 2025 ਨੂੰ ਓ.ਪੀ.ਡੀ. ਵਿੱਚ ਉਸਦੇ ਸੱਜੇ ਮੋਢੇ ਵਿੱਚ ਦਰਦ ਅਤੇ ਸੀਮਤ ਹਿਲਜੁਲ ਕਾਰਨ ਜਾਂਚ ਕੀਤੀ ਗਈ। ਕਲੀਨੀਕਲ ਮੁਲਾਂਕਣ ਤੋਂ ਬਾਅਦ, ਡਾਕਟਰਾਂ ਨੇ ਆਰਥਰੋਸਕੋਪਿਕ ਰੋਟੇਟਰ ਕਫ ਰਿਪੇਅਰ ਅਤੇ ਬਾਈਸੈਪਸ ਟੈਨੋਡੇਸਿਸ (Arthroscopic rotator cuff repair with Biceps Tenodesis) ਦੀ ਸਲਾਹ ਦਿੱਤੀ। ਹਾਲਾਂਕਿ ਹਸਪਤਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਘੁੰਮਣ ਨੂੰ ਓਹਦਾ ਕੋਈ ਵੱਡੀ ਸਿਹਤ ਸਮੱਸਿਆ ਨਹੀਂ ਸੀ।
ਬਿਆਨ ਵਿੱਚ ਹਸਪਤਾਲ ਨੇ ਇਹ ਵੀ ਕਿਹਾ ਕਿ 9 ਅਕਤੂਬਰ 2025 ਨੂੰ ਵਰਿੰਦਰ ਘੁੰਮਣ ਦੀ ਯੋਜਨਾਬੱਧ ਸਰਜਰੀ ਜਨਰਲ ਐਨਸਥੀਸ਼ੀਆ ਅਧੀਨ ਕੀਤੀ ਗਈ। ਸਰਜਰੀ ਬਿਨਾਂ ਕਿਸੇ ਸਮੱਸਿਆ ਦੇ ਸਫਲਤਾਪੂਰਵਕ ਸਮਾਪਤ ਹੋਈ ਅਤੇ ਦੁਪਹਿਰ 3 ਵਜੇ ਤੱਕ ਘੁੰਮਣ ਦੀ ਸਿਹਤ ਸਥਿਰ ਸੀ।
ਦੁਪਹਿਰ 3:35 ਵਜੇ ਦੇ ਕਰੀਬ, ਵਰਿੰਦਰ ਘੁੰਮਣ ਨੂੰ ਅਚਾਨਕ ਹਾਰਟ ਅਟੈਕ ਦੀ ਸਮੱਸਿਆ ਆਈ। ਐਨਸਥੀਸ਼ੀਆ, ਕਾਰਡੀਓਲੋਜੀ, ਕਾਰਡੀਐਕ ਐਨਸਥੀਸ਼ੀਆ, ਅਤੇ ਕ੍ਰਿਟੀਕਲ ਕੇਅਰ ਟੀਮਾਂ ਨੇ ਤੁਰੰਤ ਐਡਵਾਂਸਡ ਰੀਸਸੀਟੇਸ਼ਨ ਦੇ ਉਪਰਾਲੇ ਸ਼ੁਰੂ ਕੀਤੇ। ਲਗਾਤਾਰ ਅਤੇ ਸਮੂਹਿਕ ਕੋਸ਼ਿਸ਼ਾਂ ਦੇ ਬਾਵਜੂਦ ਘੁੰਮਣ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਸ਼ਾਮ ਕਰੀਬ 5:36 ਵਜੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਿਆਨ ਵਿੱਚ ਹਸਪਤਾਲ ਨੇ ''ਫੋਰਟਿਸ ਹਸਪਤਾਲ'' ਨੂੰ ਵਰਿੰਦਰ ਘੁੰਮਣ ਦੇ ਦੇਹਾਂਤ 'ਤੇ ਗਹਿਰਾ ਅਫ਼ਸੋਸ ਹੈ।