ਖਾਲਿਸਤਾਨ ਜਿੰਦਾਬਾਦ ਨਾਅਰੇ ਲਿਖਣ ਵਾਲੇ ਗਿਰੋਹ ਦਾ ਪਰਦਾਫਾਸ਼, ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਸੱਤ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 9 ਅਕਤੂਬਰ 2025- ਜਿਲਾ ਗੁਰਦਾਸਪੁਰ ਦੇ ਪੁਲਿਸ ਜ਼ਿਲਾ ਬਟਾਲਾ ਦੀ ਪੁਲਿਸ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕ ਵੱਖ-ਵੱਖ ਜਨਤਕ ਥਾਵਾਂ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲਿਆਂ ਨੂੰ ਕੇਸ ਨੂੰ ਸੁਲਝਾ ਲਿਆ ਗਿਆ ਹੈ। ਐਸ.ਐਸ.ਪੀ ਸ੍ਰੀ ਸੁਹੇਲ ਮੀਰ ਕਾਸਿਮ ਨੇ ਦੱਸਿਆ ਕਿ 23 ਸਤੰਬਰ 2 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਬਟਾਲਾ ਰੇਲਵੇ ਸਟੇਸ਼ਨ ਅਤੇ ਅਚੱਲੇਸਵਰ ਸਾਹਿਬ ਮੰਦਿਰ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਸਨ ਤੇ ਅਗਲੇ ਦਿਨ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਆਰ.ਆਰ ਬਾਵਾ ਕਾਲਜ ਦੀ ਕੰਧ ਤੇ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਸਨ। ਪਾਬੰਧੀਸੁਦਾ ਸੰਗਠਨ SFJ ਦੇ ਮੁੱਖੀ ਗੁਰਪੱਤ ਸਿੰਘ ਪੰਨੂੰ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓਂ ਜਾਰੀ ਕਰਕੇ ਇਸ ਦੀ ਜਿੰਮੇਵਾਰੀ ਲਈ ਸੀ. ਜਿਸ ਸਬੰਧ ਵਿਚ ਥਾਣਾ ਰੰਗੜ ਨੰਗਲ, ਥਾਣਾ ਸਿਟੀ ਬਟਾਲਾ ਅਤੇ ਥਾਣਾ ਜੀ ਆਰ.ਪੀ ਬਟਾਲਾ ਵਿਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੱਖ-2 ਮੁਕਦਮੇ ਦਰਜ ਕੀਤੇ ਗਏ
ਐਸ.ਐਸ.ਪੀ ਨੇ ਦੱਸਿਆ ਕਿ ਐਸ.ਪੀ ਇੰਨੀਵੈਸਟੀਗੇਸ਼ਨ ਬਟਾਲਾ ਦੀ ਅਗਵਾਈ ਹੇਠ ਵੱਖ ਵਖ ਅਧਿਕਾਰੀਆਂ ਦੀਆਂ ਟੀਮਾ ਨੂੰ ਗਠਿਤ ਕਰਕੇ ਦੋਸ਼ੀਆਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਅਤੇ ਜਲਦੀ ਹੀ ਜਾਂਚ ਪੜਤਾਲ ਦੌਰਾਨ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਐਸ.ਐਸ.ਪੀ ਸਾਹਿਬ ਨੇ ਕਿ ਪੜਤਾਲ ਦੌਰਾਨ ਗ੍ਰਿਫਤਾਰ ਦੋਸ਼ੀਆਂ ਨੇ ਦੱਸਿਆ ਹੈ ਕਿ ਅਤੇ ਪ੍ਰਤਾਪ ਸਿੰਘ ਉਰਫ ਰਾਜਾ ਹਰੂਵਾਲ ਜੇ ਆਰਮਨੀਆ ਦੇਸ਼ ਗਿਆ ਹੈ ਤੇ ਉਸ ਦੇ ਕਹਿਣ ਤੇ ਦੋਸ਼ੀਆ ਨੇ ਬਟਾਲਾ ਰੇਲਵੇ ਸਟੇਸਨ , ਅੱਚਲ ਸਾਹਿਬ ਮੰਦਿਰ ਤੇ ਆਰ.ਆਰ ਬਾਵਾ ਕਾਲਜ ਦੀ ਕੰਧ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਸਨ. ਰਾਜਾ ਹਰੂਵਾਲ ਨੇ ਇਸ ਕੰਮ ਲਈ ਉਹਨਾਂ ਨੂੰ 14000 ਰੁਪਏ ਭੇਜੇ ਸੀ ਇਸ ਪੈਸੇ ਵਿੱਚੋਂ ਹੀ ਉਹਨਾਂ ਨੇ ਪੇਂਟ ਖਰੀਦ ਕੀਤਾ ਸੀ ਜਿਸ ਨਾਲ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖੇ ਸਨ। ਰਾਜਾ ਹਰੁਵਾਲ ਜੋ ਸ਼ਮਸ਼ੇਰ ਸਿੰਘ ਉਰਫ ਹਨੀ ਵਾਸੀ ਮਾਨ (ਬੀ.ਕੇ.ਆਈ) ਤੇ ਪਾਬੰਧੀਸਦਾ ਸੰਗਠਨ SFJ ਦੇ ਮੁੱਖੀ ਗੁਰਪਤ ਸਿੰਘ ਪੰਨੂੰ ਦਾ ਮੈਂਬਰ ਹੈ ਤੇ ਇਹਨਾ ਦੇ ਕਹਿਣ ਤੇ ਪੰਜਾਬ ਵਿਚ ਆਪਣੇ ਸਾਥੀਆ ਪਾਸੇ ਕੰਮ ਕਰਵਾਉਂਦਾ ਹੈ। ਦੱਸ ਦਈਏ ਕਿ ਗਿਰਫਤਾਰ ਸਾਰੇ ਦੇ ਸਾਰੇ ਦੋਸ਼ੀ ਜਿਲ੍ਾ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ।
ਗ੍ਰਿਫਤਾਰ ਕੀਤੇ ਦੇਸੀਆ ਦੀ ਪਛਾਣ
1 ਆਗੂ ਮਸੀਹ ਪੁੱਤਰ ਜੈਮਸ ਮਸੀਹ ਵਾਸੀ ਦੁਬੀਦਾਲ ਥਾਣਾ ਸਿਵਲ ਲਾਇਨ
2. ਹਰਪ੍ਰੀਤ ਸਿੰਘ ਉਰਵ ਕਾਕਾ ਪੁੱਤਰ ਕੁਲਵੰਤ ਸਿੰਘ ਵਾਸੀ ਮਸਾਣੀਆ ਥਾਣਾ
3. ਰਿੰਕੂ ਪੁੱਤਰ ਬਲਦੇਵ ਮਸੀਹ ਵਾਸੀ ਦੁਲਾਨੰਗਲ ਥਾਣਾ ਘੁੰਮਣ ਕਲਾ ਗੁਰਦਾਸਪੁਰ
4. ਜਾਰਜ ਉਰਫ ਮਨੀ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਦੀਪੇਵਾਲ ਥਾਣਾ ਧਾਰੀਵਾਲ ਗੁਰਦਾਸਪੁਰ
5. ਵਿੱਕੀ ਪੁੱਤਰ ਸੁੱਚਾ ਸਿੰਘ ਵਾਸੀ ਚੌਕ ਦੀਪੇਵਾਲ ਥਾਣਾ ਧਾਰੀਵਾਲ ਗੁਰਦਾਸਪੁਰ
6. ਸਮਸੇਰ ਸਿੰਘ ਉਰਫ ਸੇਰਾ ਪੁੱਤਰ ਬਲਜੀਤ ਸਿੰਘ ਵਾਸੀ ਮੁਲਿਆਵਾਲ ਥਾਣਾ
7. ਸੇਰਵ ਪੁੱਤਰ ਕੁਲਵੰਤ ਸਿੰਘ ਵਾਸੀ ਗਾਉਸਪੁਰਾ ਥਾਣਾ ਸਿਵਲ ਲਾਇਨ ਬਟਾਲਾ
ਨਾਮਯਦ ਦੇਸੀ : 2
1. ਰਹਿਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਸਾਣੀਆ ਥਾਣਾ ਸੇਖਵਾ
2. ਅਤੇਪ੍ਰਤਾਪ ਸਿੰਘ ਉਰਵ ਰਾਜਾ ਹਰੂਵਾਲ ਪੁੱਤਰ ਸੁਖਦੇਵ ਸਿੰਘ ਵਾਸੀ ਹਰੂਵਾਲ
3 ਪਾਬੰਧੀਸ਼ੁਦਾ ਸੰਗਠਨ SF) ਦਾ ਮੁੱਖੀ ਗੁਰਪਤ ਸਿੰਘ ਪੰਨੂੰ
ਬ੍ਰਾਮਦਗੀ - 1 ਮੋਟਰ ਸਾਇਕਲ ਸਪਲੈਂਡਰ