ਹਰਿਆਣਾ 'ਚ ਬੀ.ਜੇ.ਪੀ. ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ-ਬੀਬੀ ਮਾਣੂੰਕੇ
ਕਿਹਾ : ਸੀਨੀਅਰ ਆਈ.ਪੀ.ਐਸ.ਅਧਿਕਾਰੀ ਵਾਈ.ਪੂਰਨ ਸਿੰਘ ਦੀ ਮੌਤ ਲਈ ਬੀ.ਜੇ.ਪੀ.ਜਿੰਮੇਵਾਰ ਹਲਕਾ
ਦੀਪਕ ਜੈਨ
ਜਗਰਾਉ, 10 ਅਕਤੂਬਰ 2025- ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਹੈ ਕਿ ਹਰਿਆਣਾ ਵਿੱਚ ਸੀਨੀਅਰ ਆਈ.ਪੀ.ਐਸ.ਅਧਿਕਾਰੀ ਵਾਈ.ਪੂਰਨ ਸਿੰਘ ਵੱਲੋਂ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਨੂੰ ਭਾਰਤੀ ਜਨਤਾ ਪਾਰਟੀ ਦੀ ਦਲਿਤ ਵਿਰੋਧੀ ਘਟੀਆ ਮਾਨਸ਼ਿਕਤਾ ਨੇ ਮਰਨ ਲਈ ਮਜ਼ਬੂਰ ਕੀਤਾ ਹੈ। ਜਿਸ ਨਾਲ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਅਤੇ ਦੇਸ਼ ਦੇ ਦਲਿਤ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵੀ ਕੀਮਤ ਉਪਰ ਮੁਆਫ ਨਹੀਂ ਕਰਨਗੇ। ਉਹਨਾਂ ਆਖਿਆ ਕਿ ਇਹ ਘਟਨਾ ਬੀਜੇਪੀ ਸ਼ਾਸਨ ਦੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ, ਜਿੱਥੇ ਦਲਿਤ ਅਧਿਕਾਰੀ ਵੀ ਸੁਰੱਖਿਅਤ ਨਹੀਂ। ਬੀਜੇਪੀ ਨੂੰ ਦਲਿਤਾਂ ਦਾ ਉਚ ਅਹੁਦੇ ਉੱਪਰ ਚੜ੍ਹਨਾ ਬਰਦਾਸ਼ਤ ਨਹੀਂ ਹੁੰਦਾ—ਜਦੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਵਈ ਵਰਗੇ ਅਹੁਦੇਦਾਰ ’ਤੇ ਹਮਲਾ ਹੁੰਦਾ ਹੈ, ਤਾਂ ਸਾਰਾ ਬੀਜੇਪੀ ਇਕੋਸਿਸਟਮ ਹਮਲਾਵਰਾਂ ਦੇ ਨਾਲ ਖੜ੍ਹਾ ਹੋ ਜਾਂਦਾ ਹੈ। ਕੀ ਇਹੀ ਹੈ ਉਨ੍ਹਾਂ ਦਾ “ਸਭਕਾ ਸਾਥ, ਸਭਕਾ ਵਿਕਾਸ”? ਜੇਕਰ ਦਲਿਤ IPS ਅਧਿਕਾਰੀ ਨੂੰ ਇੰਨੀ ਪ੍ਰਤਾਰਨਾ ਸਹਿਣੀ ਪਏ ਕਿ ਉਹ ਆਤਮਨ ਹਤਿਆ ਕਰ ਲਏ, ਤਾਂ ਸੋਚੋ ਗਰੀਬ ਦਲਿਤਾਂ ਦਾ ਕੀ ਹਾਲ ਹੋਵੇਗਾ? ਬੀਜੇਪੀ ਦੇ ਰਾਜ ਵਿੱਚ ਦਲਿਤਾਂ ’ਤੇ ਅਤਿਆਚਾਰਾਂ ਦੇ ਅੰਕੜੇ ਆਸਮਾਨ ਛੂਹ ਰਹੇ ਹਨ. ਹਰਿਆਣਾ ਸਰਕਾਰ ਨੇ ਅੱਖਾਂ ਮੂੰਦ ਲਈਆਂ ਅਤੇ ਸੀਨੀਅਰ ਅਧਿਕਾਰੀ ਨੂੰ ਅਕੇਲਾ ਛੱਡ ਦਿੱਤਾ। ਮੁੱਖ ਮੰਤਰੀ ਵਿਦੇਸ਼ ਦੌਰੇ ’ਤੇ ਹਨ, ਪਰ ਸੂਬੇ ਵਿੱਚ ਦਲਿਤਾਂ ਦੀ ਜਾਨ ਜਾ ਰਹੀ ਹੈ—ਕੀ ਬੀਜੇਪੀ ਦੀ ਤਰਜੀਹ ਸਿਰਫ਼ ਚੋਣ ਜਿੱਤਣੀ ਹੈ?. ਇਸ ਸਾਰੇ ਮਾਮਲੇ ਦੀ ਨਿਰਪੱਖ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਹੋਵੇ। ਬੀਜੇਪੀ ਦਾ ਇਕੋਸਿਸਟਮ ਦਲਿਤਾਂ ਨੂੰ ਹੇਠਾਂ ਦਿਖਾਉਣ ਲਈ ਗੰਦੇ ਵੀਡੀਓ ਅਤੇ ਭੜਕਾਉਣ ਵਾਲੇ ਬਿਆਨ ਵਰਤਦਾ ਹੈ—ਕੀ ਇਹ ਲੋਕਤੰਤਰ ਹੈ ਜਾਂ ਜੰਗਲਰਾਜ? ਬਾਬਾ ਸਾਹਿਬ ਦੇ ਸੰਵਿਧਾਨ ਨੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਿੱਤੀ, ਪਰ ਬੀਜੇਪੀ ਇਸ ਨੂੰ ਹਜ਼ਮ ਨਹੀਂ ਕਰ ਸਕਦੀ। ਜਦੋਂ ਦਲਿਤ ਸਮਾਜ ਨਾਲ ਸੰਬੰਧਤ ਕੋਈ ਵੱਡਾ ਅਹੁਦਾ ਹਾਸਲ ਕਰਦਾ ਹੈ, ਤਾਂ ਉਸਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ—ਕੀ ਬੀਜੇਪੀ ਦਲਿਤਾਂ ਨੂੰ ਸਿਰਫ਼ ਵੋਟ ਬੈਂਕ ਮੰਨਦੀ ਹੈ?. ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਲਿਤ ਸਮਾਜ ਅਤੇ ਚੀਫ ਜਸਟਿਸ ਖ਼ਿਲਾਫ਼ ਨਫ਼ਰਤੀ ਕੈਂਪੇਨ ’ਤੇ ਸਖ਼ਤ ਕਾਰਵਾਈ ਕੀਤੀ—ਕਈ ਐਫਆਈਆਰ ਦਰਜ ਕੀਤੀਆਂ, ਗੈਰ-ਜ਼ਮਾਨਤੀ ਧਾਰਾਵਾਂ ਲਗਾਈਆਂ। ਹਰਿਆਣਾ ਵਿੱਚ ਵੀ ਐਸਾ ਹੀ ਹੋਣਾ ਚਾਹੀਦਾ ਹੈ, ਪਰ ਬੀਜੇਪੀ ਤਾਂ ਅਪਮਾਨ ਕਰਨ ਵਾਲਿਆਂ ਨੂੰ ਬਚਾਉਂਦੀ ਹੈ। ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਦਲਿਤਾਂ ’ਤੇ ਕਿਸੇ ਵੀ ਅਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਜੇਪੀ ਦੇ “ਇਕੋਸਿਸਟਮ” ਨੂੰ ਚੇਤਾਵਨੀ—ਦਲਿਤਾਂ ਦਾ ਅਪਮਾਨ ਬੰਦ ਕਰੋ, ਨਹੀਂ ਤਾਂ ਜਨਤਾ ਜਵਾਬ ਦੇਵੇਗੀ। ਚੀਫ ਜਸਟਿਸ ’ਤੇ ਹਮਲਾ ਅਤੇ ਦਲਿਤ ਅਧਿਕਾਰੀ ਦੀ ਪ੍ਰਤਾਰਨਾ – ਇੱਕੋ ਪੈਟਰਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਵਈ ਖ਼ਿਲਾਫ਼ ਚੱਲ ਰਹੀ ਨਫ਼ਰਤੀ ਕੈਂਪੇਨ ਵਿੱਚ ਵੀ ਬੀਜੇਪੀ ਦੇ ਸਮਰਥਕ ਅਤੇ ਉਸਦਾ ਇਕੋਸਿਸਟਮ ਸਰਗਰਮ ਨਜ਼ਰ ਆਇਆ। ਇਹ ਸਿਰਫ਼ ਇੱਕ ਅਧਿਕਾਰੀ ਜਾਂ ਵਿਅਕਤੀ ਦਾ ਮਾਮਲਾ ਨਹੀਂ, ਇਹ ਸੰਵਿਧਾਨ ਅਤੇ ਸੰਸਥਾਵਾਂ ’ਤੇ ਹਮਲਾ ਹੈ।