ਯੁੱਧ ਨਸ਼ਿਆਂ ਵਿਰੁੱਧ : ਪੁਲਿਸ ਵੱਲੋਂ ਕਲਿਆਣ ਸੱਦਾ ਵਿਖੇ ਮੈਡੀਕਲ ਸਟੋਰਾਂ ਦੀ ਫਰੋਲਾ ਫਰਾਲੀ
ਬੁਰਜ ਮਾਨਸਾ ਦੇ ਖੇਡ ਸਟੇਡੀਅਮ ਵਿਖੇ ਖੋਲ੍ਹਿਆ ਗਿਆ ਨਵਾਂ ਜਿੰਮ
ਅਸ਼ੋਕ ਵਰਮਾ
ਬਠਿੰਡਾ, 6 ਨਵੰਬਰ 2026 :ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਪੀੜਤਾਂ ਨੂੰ ਨਸ਼ੇ ਤੋਂ ਹਟਾ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੌਟਸਪਾਟ ਥਾਵਾਂ ਦੀ ਪਛਾਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਇਨ੍ਹਾਂ ਇਲਾਕਿਆਂ ਵਿਚ ਨਸ਼ਿਆਂ ਦੇ ਖਾਤਮੇ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿੰਨ੍ਹਾਂ ਇਲਾਕਿਆਂ ‘ਚ ਨਸ਼ਿਆਂ ਦਾ ਵੱਧ ਪ੍ਰਕੋਪ ਹੈ, ਉਨ੍ਹਾਂ ਇਲਾਕਿਆਂ ‘ਚ ਲੋਕਾਂ ਦੀ ਲੋੜ ਅਨੁਸਾਰ ਬੁਨਿਆਦੀ ਸਹੂਲਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤਹਿਤ ਪਿੰਡਾਂ ਵਿੱਚ ਸੀ.ਸੀ. ਟੀ.ਵੀ. ਕੈਮਰੇ ਲਗਵਾਉਣ ਦਾ ਕੰਮ, ਸਟਰੀਟ ਲਾਈਟਾਂ ਦਾ ਕੰਮ, ਖੇਡ ਮੈਦਾਨਾਂ ਦੇ ਸੁਧਾਰ ਦਾ ਕੰਮ, ਸਪੋਰਟਸ ਕਿੱਟਾਂ ਵੰਡਣ ਦਾ ਕੰਮ ਆਦਿ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਹੇਲ ਕਾਸਿਮ ਮੀਰ ਵੱਲੋਂ ਦੱਸਿਆ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਰੱਗ ਹੌਟਸਪਾਟ ਪਿੰਡ ਬੁਰਜ ਮਾਨਸਾ ਵਿਖੇ ਡਿਫੈਂਸ ਕਮੇਟੀ ਅਤੇ ਪੰਚਾਇਤ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡ ਦੇ ਸਰਪੰਚ ਦੀ ਮਦਦ ਨਾਲ ਖਿਡਾਰੀਆਂ/ਨੌਜਵਾਨਾਂ ਲਈ ਪਿੰਡ ਦੇ ਖੇਡ ਸਟੇਡੀਅਮ ਵਿਖੇ ਨਵਾਂ ਜਿੰਮ ਖੋਲ੍ਹਿਆ ਗਿਆ। ਇਸੇ ਮੁਹਿੰਮ ਤਹਿਤ ਡਰੱਗ ਹੌਟਸਪਾਟ ਪਿੰਡ ਬੁਰਜ ਮਾਨਸਾ ਦੇ ਦੋ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ।
ਇਸੇ ਲੜੀ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਡਰੱਗ ਹੌਟਸਪਾਟ ਪਿੰਡਾਂ ਲਹਿਰਾ ਮੁਹੱਬਤ ਅਤੇ ਕਲਿਆਣ ਸੱਦਾ ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਕਲਿਆਣ ਸੱਦਾ ਵਿਖੇ ਮੈਡੀਕਲ ਦੁਕਾਨਾਂ ਦੀ ਚੈਂਕਿੰਗ ਕੀਤੀ ਗਈ।
- Download Babushahi App
-
-