ਮੋਟਰਸਾਈਕਲ ਜੀਪ ਦੀ ਟੱਕਰ ਵਿੱਚ ਇੱਕ ਦੀ ਮੌਤ ਦੂਜਾ ਗੰਭੀਰ ਜ਼ਖਮੀ,,,ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਤੇ ਪਿੰਡ ਵੜੈਚ ਕੋਲ ਹੋਈ ਜ਼ਬਰਦਸਤ ਦਾ ਟੱਕਰ
ਰੋਹਿਤ ਗੁਪਤਾ
ਗੁਰਦਾਸਪੁਰ 6 ਜੁਲਾਈ, 2026
ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਤੇ ਪਿੰਡ ਵੜੈਚ ਦੇ ਕੋਲ ਇੱਕ ਬਲੈਰੋ ਜੀਪ ਅਤੇ ਮੋਟਰਸਾਈਕਲ ਸਵਾਰਾਂ ਵਿੱਚ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੂਸਰਾ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਹਰ ਪਾਸੇ ਕੁਰਲਾਹਟ ਮਚੀ ਹੋਈ ਸੀ ਅਤੇ ਸੜਕ ਤੇ ਵੱਡਾ ਜਾਮ ਵੀ ਲੱਗ ਚੁੱਕਿਆ ਸੀ ਇਸ ਮੌਕੇ ਕਾਹਨੂੰਵਾਨ ਦੀ ਪੁਲਿਸ ਵੱਲੋਂ ਹਾਲਾਤਾਂ ਨੂੰ ਸੰਭਾਲਦੇ ਹੋਏ ਜਖਮੀ ਵਿਅਕਤੀ ਨੂੰ ਐਬੂਲੈਂਸ ਵਿੱਚ ਨੇੜਲੇ ਹਸਪਤਾਲ ਇਲਾਜ ਲਈ ਭੇਜਿਆ ਗਿਆ ਅਤੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਅਤੇ ਸਾਥੀਆਂ ਦੇ ਬਿਆਨ ਕਲਮਬੰਦ ਕੀਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਦੀ ਕਾਰਵਾਈ ਵਿੱਚ ਇਹ ਸਾਹਮਣੇ ਆਇਆ ਕਿ ਸੁਖਪਿੰਦਰ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਨੈਣੇਕੋਟ ਹਾਲ ਵਾਸੀ ਕਾਹਨੂੰਵਾਨ ਅਤੇ ਅਰਸ਼ਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਕੀੜੀ ਅਫਗਾਨਾ ਥਾਣਾ ਕਾਹਨੂੰਵਾਨ ਵਜੋਂ ਹੋਈ ਹੈ। ਇਹ ਦੋਨੋ ਨੌਜਵਾਨ ਆਪਣੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਕੋਟ ਟੋਡਰ ਮੱਲ ਤੋਂ ਸਠਿਆਲੀ ਵੱਲ ਨੂੰ ਜਾ ਰਹੇ ਸਨ ਜਦ ਉਹ ਵੜੈਚ ਨੇੜੇ ਪਹੁੰਚੇ ਤਾਂ ਉਹਨਾਂ ਦਾ ਇਹ ਹਾਦਸਾ ਸਾਹਮਣੇ ਤੋਂ ਆਉਂਦੀ ਬਲੈਰੋ ਕੈਂਪਰ ਨਾਲ ਹੋ ਗਿਆ ਇਸ ਮੌਕੇ ਕੁਝ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਰਫਤਾਰ ਵਿੱਚ ਸਨ ਅਤੇ ਉਹਨਾਂ ਦੇ ਮੋਟਰਸਾਈਕਲ ਦੀ ਜੀਪ ਵਿੱਚ ਟੱਕਰ ਹੋ ਗਈ ਇਸ ਸਬੰਧੀ ਗੱਲਬਾਤ ਕਰਦੇ ਹੋਏ ਡਿਊਟੀ ਅਫਸਰ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਖਮੀ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਅਤੇ ਸਾਥੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਦੂਸਰੇ ਪਾਸੇ ਜੀਪ ਦੇ ਮਾਲਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ
- Download Babushahi App
-
-