ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਵੱਲੋਂ ਮੰਗਾਂ ਸਬੰਧੀ ਰੱਖੀ ਮੀਟਿੰਗ
ਰਾਜਪੁਰਾ 24 ਅਗਸਤ (ਕੁਲਵੰਤ ਸਿੰਘ ਬੱਬੂ) ਇੱਥੋਂ ਦੇ ਗੁਰਦੁਆਰਾ ਦੁੱਧਾ ਧਾਰੀ ਸਾਹਿਬ ਵਿਖੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਕਿਸਾਂਨੀ ਮੰਗਾਂ ਅਤੇ ਹੋਰ ਜਰੂਰੀ ਮਸਲਿਆਂ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਬੂਟਾ ਸਿੰਘ ਖਰਾਜਪੁਰ ਦੀ ਅਗਵਾਈ ਹੇਠ ਰੱਖੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਬੀਕੇਐਮਯੂ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਨਾਲ ਸੂਬਾ ਜਰਨਲ ਸਕੱਤਰ ਬਲਕਾਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਰਾਜਪੁਰਾ ਗੁਰਧਿਆਨ ਸਿੰਘ ਨੈਣਾ, ਬਲਾਕ ਪ੍ਰਧਾਨ ਘਨੌਰ ਅਵਤਾਰ ਸਿੰਘ ਸਮੇਤ ਵੱਖ-ਵੱਖ ਇਕਾਈਆਂ ਦੇ ਪ੍ਰਧਾਨਾਂ ਅਤੇ ਕਿਸਾਨ ਜਥੇਬੰਦੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੰਭੂ ਅਤੇ ਖਨੋਰੀ ਬਾਰਡਰ ਉੱਤੇ ਕਿਸਾਨਾਂ ਵੱਲੋਂ ਫਸਲਾਂ ਦੇ ਉੱਤੇ ਐਮਐਸਪੀ ਸਮੇਤ ਹੋਰ ਜਰੂਰੀ ਮੰਗਾਂ ਸਬੰਧੀ ਜਦੋਂ ਲਗਾਤਾਰ ਲੰਮੇ ਸਮੇਂ ਤੱਕ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ਤਾਂ ਜਦੋਂ ਧਰਨੇ ਦੀ ਧੱਕੇਸ਼ਾਹੀ ਦੇ ਨਾਲ ਸਮਾਪਤੀ ਕਰਵਾਈ ਗਈ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਟਰੈਕਟਰ ਟਰਾਲੀਆਂ ਸਮੇਤ ਹੋਰ ਜਰੂਰੀ ਲੋੜੀਂਦਾ ਸਮਾਨ ਖੁਰਦ ਬੁਰਦ ਕੀਤਾ ਗਿਆ। ਇਸ ਤਰ੍ਹਾਂ ਇਕੱਲੇ ਸ਼ੰਭੂ ਬਾਰਡਰ ਦਾ ਪੰਜਾਬ ਸਰਕਾਰ ਦੇ ਵੱਲ 3 ਕਰੋੜ 77 ਲੱਖ ਤੋਂ ਵੱਧ ਦੀ ਦੇਣਦਾਰੀ ਹੈ। ਇਸ ਮੁਆਵਜੇ ਨੂੰ ਦਿਨ ਦੇ ਵਿੱਚ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਦੇ ਨਾਲ ਰਾਬਤਾ ਨਹੀਂ ਬਣਾ ਰਹੀ ਅਤੇ ਆਪਣੇ ਵਾਅਦੇ ਤੋਂ ਮੁੱਕਰਦੀ ਦਿਖਾਈ ਦੇ ਰਹੀ ਹੈ। ਉਹਨਾਂ ਕਿਹਾ ਕਿ ਕੇਐਸਐਮ ਦੇ ਸੱਦੇ ਉੱਤੇ 25 ਅਗਸਤ ਨੂੰ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨੀ ਮੰਗਾਂ ਯਾਦ ਕਰਵਾਉਣ ਦੇ ਲਈ ਪੋਸਟਰ ਲਗਾਏ ਜਾਣਗੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪਰਭਾਈ ਕਰਵਾਉਣ ਦੇ ਲਈ 31 ਅਗਸਤ ਨੂੰ ਪੰਜਾਬ ਸੂਬੇ ਅੰਦਰ ਡਿਪਟੀ ਕਮਿਸ਼ਨਰ ਦੇ ਦਫਤਰਾਂ ਦੇ ਬਾਹਰ ਧਰਨੇ ਮੁਜਾਹਰੇ ਅਤੇ 14 ਸਤੰਬਰ ਤੋਂ 18 ਸਤੰਬਰ ਤੱਕ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਕੋਠੀਆਂ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਰੋਸ ਧਰਨੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਵਾਅਦਾ ਖਿਲਾਫੀ ਕਰੇਗੀ ਅਤੇ ਕਿਸਾਨੀ ਮੰਗਾਂ ਸਬੰਧੀ ਕੋਈ ਫੈਸਲਾ ਨਾ ਲਿਆ ਤਾਂ ਉਸ ਤੋਂ ਬਾਅਦ ਰੇਲਾਂ ਰੋਕਣ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਾ ਪ੍ਰਧਾਨ ਬੂਟਾ ਸਿੰਘ ਖਰਾਜਪੁਰ ਨੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਕੇਐਸਐਮ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਉਹ ਕਿਸਾਨੀ ਮਸਲਿਆਂ ਸਬੰਧੀ ਹਰ ਸੰਘਰਸ਼ ਦੇ ਵਿੱਚ ਵੱਧ ਚੜ ਕੇ ਭਾਗ ਲੈਣਗੇ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਜਥੇਬੰਦੀ ਦੇ ਆਗੂ ਦੇ ਵਰਕਰ ਹਾਜ਼ਰ ਸਨ।
- Download Babushahi App
-
-