ਪ੍ਰੋ. ਚੰਦੂਮਾਜਰਾ ਅੱਜ ਸਮਰਥਕਾਂ ਨਾਲ ਮੀਟਿੰਗ ਉਪਰੰਤ ਮੀਡੀਆ ਨੂੰ ਕਰਨਗੇ ਸੰਬੋਧਨ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 5 ਨਵੰਬਰ, 2026: ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਜ 5 ਨਵੰਬਰ ਨੂੰ ਇਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨਗੇ ਜਿਸ ਉਪਰੰਤ ਉਹ ਮੀਡੀਆ ਨੂੰ ਮੁਖ਼ਾਤਬ ਹੋਣਗੇ। ਸੰਭਾਵਨਾ ਹੈ ਕਿ ਉਹਨਾਂ ਦੇ ਸਪੁੱਤਰ ਤੇ ਸਾਬਕਾ ਐਮ ਐਲ ਏ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਸਮਰਥਕ ਅੱਜ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਨੂੰ ਅਲਵਿਦਾ ਕਹਿਣਗੇ।
ਸਮਰਥਕਾਂ ਨਾਲ ਮੀਟਿੰਗ ਉਪਰੰਤ ਪ੍ਰੋ. ਚੰਦੂਮਾਜਰਾ ਸਵੇਰੇ 11.00 ਵਜੇ ਮੀਡੀਆ ਨਾਲ ਮੁਖ਼ਾਤਬ ਹੋਣਗੇ।
- Download Babushahi App
-
-