ਰਾਜਬੀਰ ਕੌਰ ਕੈਨੇਡੀਅਨ ਪੁਲਿਸ ਦੀ ਪਹਿਲੀ ਦਸਤਾਰਧਾਰੀ Lady ਕੈਡਿਟ ਅਫ਼ਸਰ ਬਣੀ
ਚੰਡੀਗੜ੍ਹ, 13 ਅਕਤੂਬਰ 2025: ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਪਿੰਡ ਥਾਂਦੇਵਾਲਾ ਦੀ ਜੰਮਪਲ ਰਾਜਬੀਰ ਕੌਰ ਨੇ ਇਤਿਹਾਸ ਸਿਰਜਿਆ ਹੈ। ਉਹ ਕੈਨੇਡਾ ਪੁਲਿਸ ਦੀ ਪਹਿਲੀ ਸਿੱਖ ਦਸਤਾਰਧਾਰੀ ਮਹਿਲਾ ਕੈਡਿਟ (ਅਫ਼ਸਰ) ਬਣ ਗਈ ਹੈ।
ਰਾਜਬੀਰ ਕੌਰ ਦਾ ਇਹ ਮਾਣ ਨਾ ਸਿਰਫ਼ ਸ੍ਰੀ ਮੁਕਤਸਰ ਸਾਹਿਬ ਲਈ, ਬਲਕਿ ਸਮੁੱਚੇ ਪੰਜਾਬ ਲਈ 'ਸ਼ਾਨ' ਦੀ ਗੱਲ ਹੈ।
ਦਸਤਾਰਧਾਰੀ ਸਿੱਖ ਮਹਿਲਾ ਵਜੋਂ ਪੁਲਿਸ ਫੋਰਸ ਵਿੱਚ ਸ਼ਾਮਲ ਹੋਣਾ, ਸਿੱਖਾਂ ਅਤੇ ਪੰਜਾਬੀਆਂ ਲਈ ਵਿਦੇਸ਼ੀ ਧਰਤੀ 'ਤੇ ਮਾਣ ਅਤੇ ਪਛਾਣ ਦਾ ਪ੍ਰਤੀਕ ਹੈ।