PIB ਮੁਖੀ ਧੀਰੇਂਦਰ ਓਝਾ ਨੂੰ ਮਿਲੀ ਇੱਕ ਸਾਲ ਦੀ Extension
ਨਵੀਂ ਦਿੱਲੀ, 2 ਅਕਤੂਬਰ 2026: ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਧੀਰੇਂਦਰ ਓਝਾ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਸਾਲ ਲਈ Extension ਦਿੱਤੀ ਗਈ ਹੈ। ਇਸ ਨਾਲ ਉਹ ਹੁਣ 30 ਸਤੰਬਰ 2027 ਤੱਕ PIB ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਹੁਕਮ ਅਨੁਸਾਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਓਝਾ ਦੀ 1 ਅਕਤੂਬਰ 2026 ਤੋਂ 30 ਸਤੰਬਰ 2027 ਤੱਕ ਠੇਕੇ ਆਧਾਰਿਤ ਮੁੜ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਹ ਨਿਯੁਕਤੀ ਅਗਲੇ ਹੁਕਮਾਂ ਤੱਕ ਜਾਂ ਨਿਰਧਾਰਤ ਮਿਆਦ ਤੱਕ, ਜੋ ਵੀ ਪਹਿਲਾਂ ਹੋਵੇ, ਲਾਗੂ ਰਹੇਗੀ।
ਓਝਾ ਦੀ ਇਹ ਨਿਯੁਕਤੀ ਉਨ੍ਹਾਂ ਦੀ ਨਿਯਮਤ ਸਰਕਾਰੀ ਸੇਵਾ ਵਿੱਚ ਵਾਧਾ ਨਹੀਂ, ਸਗੋਂ ਸੇਵਾਮੁਕਤੀ ਤੋਂ ਬਾਅਦ ਕੀਤੀ ਗਈ ਕਾਂਟਰੈਕਚੁਅਲ ਰੀ-ਇੰਪਲਾਇਮੈਂਟ ਹੈ। ਉਹ 30 ਸਤੰਬਰ ਨੂੰ ਨਿਰਧਾਰਤ ਉਮਰ ਹੱਦ ਪੂਰੀ ਕਰਕੇ ਸੇਵਾਮੁਕਤ ਹੋਣ ਵਾਲੇ ਸਨ।
PIB ਕੇਂਦਰ ਸਰਕਾਰ ਦੀਆਂ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਅਧਿਕਾਰਤ ਜਾਣਕਾਰੀ ਮੀਡੀਆ ਤੱਕ ਪਹੁੰਚਾਉਣ ਵਾਲੀ ਮੁੱਖ ਸਰਕਾਰੀ ਏਜੰਸੀ ਹੈ। ਓਝਾ ਦੀ ਮੁੜ ਨਿਯੁਕਤੀ ਨਾਲ ਇਸ ਅਹਿਮ ਅਹੁਦੇ 'ਤੇ ਪ੍ਰਸ਼ਾਸਨਿਕ ਨਿਰੰਤਰਤਾ ਬਣੀ ਰਹੇਗੀ।
ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਕਈ ਸੀਨੀਅਰ ਅਧਿਕਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਕਾਰਜਕਾਲ ਵਿੱਚ ਵਾਧਾ ਜਾਂ ਮੁੜ ਨਿਯੁਕਤੀ ਦਿੱਤੀ ਜਾ ਚੁੱਕੀ ਹੈ।
- Download Babushahi App
-
-