ਪੱਤਰਕਾਰ ਤੇ ਲੇਖਕ ਗੁਰਪ੍ਰੀਤ ਸਿੰਘ ਜਖਵਾਲੀ ਨੇ SHO ਅੰਮ੍ਰਿਤਵੀਰ ਸਿੰਘ ਨੂੰ ਭੇਟ ਕੀਤੀ ਬਾਲ ਸਾਹਿਤ ਕਿਤਾਬ 'ਪੰਛੀ ਤੇ ਕੁਦਰਤ'
ਫ਼ਤਹਿਗੜ੍ਹ ਸਾਹਿਬ 5 ਅਗਸਤ 2026- ਪੱਤਰਕਾਰ ਤੇ ਬਾਲ ਸਾਹਿਤ ਲੇਖਕ ਗੁਰਪ੍ਰੀਤ ਸਿੰਘ ਜਖਵਾਲੀ ਵੱਲੋਂ ਮੂਲੇਪੁਰ ਥਾਣੇ ਵਿੱਚ ਨਵ-ਨਿਯੁਕਤ ਐਸ.ਐੱਚ.ਓ. ਅੰਮ੍ਰਿਤਵੀਰ ਸਿੰਘ ਨੂੰ ਆਪਣੀ ਪਲੇਠੀ ਬਾਲ ਸਾਹਿਤ ਕਿਤਾਬ 'ਪੰਛੀ ਤੇ ਕੁਦਰਤ' ਭੇਟ ਕੀਤੀ ਗਈ।
ਇਸ ਮੌਕੇ ਐਸ.ਐੱਚ.ਓ. ਅੰਮ੍ਰਿਤਵੀਰ ਸਿੰਘ ਨੇ ਕਿਤਾਬ ਪ੍ਰਾਪਤ ਕਰਦਿਆਂ ਕਿਹਾ ਕਿ ਕਿਤਾਬਾਂ ਸਾਡੀਆਂ ਸਭ ਤੋਂ ਪਿਆਰੀਆਂ ਦੋਸਤ ਹਨ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਮੋਬਾਈਲ ਯੁੱਗ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬੀ ਸਾਹਿਤ ਅਤੇ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਅਸੀਂ ਚੰਗੀਆਂ ਕਿਤਾਬਾਂ ਅਤੇ ਉੱਤਮ ਸਾਹਿਤ ਪੜ੍ਹਾਂਗੇ ਤਾਂ ਇੱਕ ਸਿਹਤਮੰਦ, ਜਾਗਰੂਕ ਅਤੇ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ।
ਐਸ.ਐੱਚ.ਓ. ਅੰਮ੍ਰਿਤਵੀਰ ਸਿੰਘ ਨੇ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਜਖਵਾਲੀ ਦਾ ਬਾਲ ਸਾਹਿਤ ਕਿਤਾਬ 'ਪੰਛੀ ਤੇ ਕੁਦਰਤ' ਭੇਟ ਕਰਨ ਲਈ ਧੰਨਵਾਦ ਕੀਤਾ ਅਤੇ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਨੌਜਵਾਨਾਂ ਨੂੰ ਚੰਗੀਆਂ ਕਿਤਾਬਾਂ ਨਾਲ ਜੁੜਨ ਅਤੇ ਪੰਜਾਬੀ ਤੇ ਬਾਲ ਸਾਹਿਤ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਗ੍ਰਾਮ ਪੰਚਾਇਤ ਜਖਵਾਲੀ ਦੇ ਸਰਪੰਚ ਗੁਰਦੀਪ ਸਿੰਘ ਜਖਵਾਲੀ, ਜਗਜੀਤ ਸਿੰਘ ਰਿਉਣਾ ਅਤੇ ਕਿਤਾਬ ਦੇ ਲੇਖਕ ਪੱਤਰਕਾਰ ਗੁਰਪ੍ਰੀਤ ਸਿੰਘ ਜਖਵਾਲੀ ਹਾਜ਼ਰ ਸਨ।
- Download Babushahi App
-
-