ਅਧਿਆਪਕਾਂ ਵੱਲੋਂ 8 ਦਿਨ੍ਹਾਂ ਤੋਂ ਸਕੂਲ ਅੰਦਰ ਧਰਨਾ ਜਾਰੀ
ਮਾਮਲਾ ਸਨਿਓਰਿਟੀ ਨੂੰ ਨਜ਼ਰ ਅੰਦਾਜ਼ ਕਰ ਪ੍ਰਿੰਸੀਪਲ ਦੀ ਨਵੀਂ ਨਿਯੁਕਤੀ ਦਾ
ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ) :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੀ ਸੰਸਥਾ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਬੀਤੇ ਦਿਨ ਪ੍ਰਿੰਸੀਪਲ ਦੀ ਰਿਟਾਇਰਮੈਂਟ ਹੋ ਜਾਣ ਤੋਂ ਬਾਅਦ ਨਵੀਂ ਨਿਯੁਕਤੀ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਦਾ ਕਾਰਨ ਹੈ ਕਿ ਸਕੂਲ ਅਧਿਆਪਕਾਂ ਵਿਚ ਰੋਸ ਹੈ ਕਿ ਪ੍ਰਿੰਸੀਪਲ ਦੀ ਰਿਟਾਇਰਮੈਂਟ ਤੋਂ ਬਾਅਦ ਸਨਿਓਰਟੀ ਨੂੰ ਨਜ਼ਰ ਅੰਦਾਜ਼ ਕਰਦਿਆਂ 06 ਲੈਕਚਰਾਰਾਂ ਦੇ ਹੁੰਦਿਆਂ ਵੀ ਦਸਵੇਂ ਨੰਬਰ ਦੇ ਅਧਿਆਪਕ ਨੂੰ ਬਤੌਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਿਸਦੇ ਰੋਸ ਵਜੋਂ ਅਧਿਆਪਕ ਮੈਡਮ ਸੋਨੀਆ ਕੌਰ, ਕੁਲਬੀਰ ਕੌਰ, ਰੇਸ਼ਮ ਸਿੰਘ, ਮੈਡਮ ਤੇਜਿੰਦਰ ਕੌਰ, ਰਵਨੀਤ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਨਵਜੀਤ ਕੌਰ, ਪਰਮਵੀਰ ਕੌਰ, ਨਰਿੰਦਰ ਸਿੰਘ, ਮੈਡਮ ਗੁਰਵਿੰਦਰ ਕੌਰ, ਮੈਡਮ ਬਲਬੀਰ ਕੌਰ ਲਾਇਲਪੁਰੀ ਆਦਿ ਵੱਲੋਂ ਬੀਤੀ 14 ਸਤੰਬਰ ਤੋਂ ਉਕਤ ਨਿਯੁਕਤੀ ਦਾ ਵਿਰੋਧ ਕਰਦੇ ਹੋਏ ਧਰਨਾ ਦਿੱਤਾ ਜਾ ਰਿਹਾ ਹੈ।ਉਕਤ ਅਧਿਆਪਕਾਂ ਦਾ ਰੋਸ ਹੈ ਕਿ ਸਕੂਲ ਵਿੱਚ ਨਵੀਂ ਨਿਯੁਕਤੀ ਸਮੇਂ ਸਿਨਿਓਰਟੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।। ਉਹਨਾਂ ਦੀ ਮੰਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵੱਲ ਧਿਆਨ ਦੇਵੇ ਅਤੇ ਉਕਤ ਮਾਮਲੇ ਦੇ ਵਿੱਚ ਬਣਦਾ ਇਨਸਾਫ ਦਿੱਤਾ ਜਾਵੇ।
- Download Babushahi App
-
-