ਬਿਜਲੀ ਕਾਮਿਆਂ ਦੇ ਸੰਘਰਸ਼ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਹਮਾਇਤ
ਅਸ਼ੋਕ ਵਰਮਾ
ਬਰਨਾਲਾ, 24 ਜੁਲਾਈ 2026: ਪੀ.ਐੱਸ.ਈ.ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ:24), ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਏਟਕ , ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸ਼ਨ ਦੇ ਸੱਦੇ ਤੇ ਬਿਜਲੀ ਕਾਮਿਆਂ ਨੇ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਦੋ ਦਿਨ ਦੀ ਸਮੂਹਿਕ ਛੁੱਟੀ 25-26 ਜੁਲਾਈ ਦੀ ਸਮੂਹਿਕ ਛੁੱਟੀ 'ਚ ਵਾਧਾ ਕੀਤਾ ਗਿਆ ਹੈ। ਸੰਘਰਸ਼ ਦੀ ਕੜੀ ਵਜੋਂ ਅੱਜ ਚੌਥਾ ਦਿਨ ਵਾਧਾ ਹੋ ਕੇ 90 % ਕਾਮਿਆਂ ਨੇ ਭਾਗ ਲਿਆ। ਅੱਜ ਚੌਥੇ ਦਿਨ 66 ਕੇਵੀ ਗਰਿੱਡ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਇੰਜ ਗੁਰਲਾਭ ਸਿੰਘ ਮੌੜ ਦੀ ਅਗਵਾਈ ਵਿੱਚ ਸਾਂਝੀ ਵਿਸ਼ਾਲ ਰੈਲੀ ਕੀਤੀ ਗਈ।
ਅੱਜ ਦੀ ਰੈਲੀ ਵਿੱਚ ਭਾਕਿਯੂ ਏਕਤਾ ਡਕੌਂਦਾ ਧਨੇਰ ਜੁਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਅੱਜ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਧਰਨੇ ਵਿੱਚ ਮੁਲਾਜ਼ਮ ਅਤੇ ਭੈਣਾਂ ਨੇ ਸ਼ਮੂਲੀਅਤ ਕੀਤੀ। ਰੋਸ ਧਰਨੇ ਨੂੰ ਗੁਰਬਿੰਦਰ ਸਿੰਘ ਸੰਧੂ, ਸਤਿੰਦਰਪਾਲ ਸਿੰਘ ਜੱਸੜ, ਅਮਨਿੰਦਰ ਸਿੰਘ ਬਰਨਾਲਾ, ਇੰਜ ਰਣਜੀਤ ਕੁਮਾਰ, ਹਰਦੀਪ ਸਿੰਘ ਧੌਲਾ, ਕੁਲਵੀਰ ਸਿੰਘ ਔਲਖ, ਕਮਲਜੀਤ ਸਿੰਘ ਜਲੂਰ , ਹਰਜਿੰਦਰ ਸਿੰਘ ਰੂੜੇਕੇਕਲਾਂ, ਇੰਜ ਜਸਪ੍ਰਤਾਪ ਸਿੰਘ, ਸਿਕੰਦਰ ਸਿੰਘ ਮਹਿਲਖੁਰਦ, ਇੰਜ ਦਲਜੀਤ ਸਿੰਘ ਜੇ ਈ, ਨਰੈਣ ਦੱਤ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ, ਕੁਲਵਿੰਦਰ ਸਿੰਘ ਠੀਕਰੀਵਾਲਾ ਜਸਵਿੰਦਰ ਸਿੰਘ ਜੱਸੀ, ਅਮਰਜੀਤ ਸਿੰਘ ਨਾਈਵਾਲ, ਗੁਲਵੰਤ ਸਿੰਘ ਚੰਨਣਵਾਲ , ਇੰਜ ਚਮਕੌਰ ਸਿੰਘ ਜੇ ਈ, ਸੂਰਜ ਸਿੰਘ ਭਦੌੜ, ਆਦਿ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਮਨੈਜਮੈਂਟ ਅਤੇ ਪੰਜਾਬ ਸਰਕਾਰ ਬਿਜਲੀ ਕਾਮਿਆਂ ਦੀਆਂ ਮੰਗਾਂ ਲਈ ਸੰਜੀਦਾ ਬਿਲਕੁਲ ਨਹੀਂ ਹੈ, ਜਿਸ ਕਾਰਨ ਬਿਜਲੀ ਮੁਲਾਜ਼ਮਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਮੁੱਚੇ ਪੰਜਾਬ ਅੰਦਰ ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਵੱਡੇ ਧਰਨੇ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । ਪਾਵਰਕਾਮ ਦੀ ਮਨੈਜਮੈਂਟ ਨੇ ਇੱਕ ਪੱਤਰ ਮੁਲਾਜ਼ਮਾਂ ਦੇ ਵਿਰੋਧ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਮੁਲਾਜ਼ਮਾਂ ਦੀ ਸਰਵਿਸ ਵਿੱਚ ਬਰੇਕ, ਕੰਮ ਨਹੀਂ, ਤਨਖਾਹ ਨਹੀਂ ਦਾ ਫਾਰਮੂਲਾ ਲਿਆ ਰਹੀ ਹੈ, ਇਸ ਦੇ ਵਿਰੋਧ ਵਿੱਚ ਪੰਜਾਬ ਦੇ ਜਝਾਰੂ ਬਿਜਲੀ ਮੁਲਾਜ਼ਮ ਪਾਵਰਕਾਮ ਦੀ ਮਨੇਜਮੈਂਟ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਦਾ ਮੰਹ ਤੋੜਵਾ ਜਵਾਬ ਦੇਣਗੇ । ਅੱਜ ਦੇ ਧਰਨੇ ਵਿੱਚ ਭੈਣ ਭੁਪਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਰੈਲੀ ਨੂੰ ਹੋਰਨਾਂ ਤੋ ਇਲਾਵਾ ਇੰਜ ਹਰਭੋਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਬਲਾਕ ਮਹਿਲਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ, ਪ੍ਰਿਤਪਾਲ ਸਿੰਘ ਸ਼ਹਿਣਾ, ਨਿਰਮਲ ਸਿੰਘ ਬਰਨਾਲਾ, ਨਿਰਮਲ ਸਿੰਘ ਹਰਦਾਸਪੁਰਾ, ਮੁਖਤਿਆਰ ਸਿੰਘ ਠੁੱਲੀਵਾਲ , ਪੈਨਸ਼ਨਰ ਆਗੂ ਸੁਖਦੇਵ ਸਿੰਘ ਜਲੂਰ, ਇੰਜ ਹਰਭੋਲ ਸਿੰਘ ਠੀਕਰੀਵਾਲਾ, ਜਗਤਾਰ ਸਿੰਘ ਖੇੜੀ, ਰਿਟਾਇਰੀ ਸਾਥੀ ਗੌਰੀ ਸ਼ੰਕਰ , ਨਰੈਣ ਦੱਤ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਛੁੱਟੀ ਤੋ ਬਾਹਰ ਰਹਿ ਗਏ ਸਾਥੀਆਂ ਨਾਲ ਗੱਲਬਾਤ ਚੱਲ ਰਹੀ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੇ ਸੰਘਰਸ਼ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਅੱਜ ਚੌਥੇ ਦਿਨ ਦੀ ਸਮੂਹਿਕ ਛੁੱਟੀ ਸਮੇਂ ਸਰਕਲ ਬਰਨਾਲਾ ਅਧੀਨ ਕੈਸ਼ ਕਾਊਂਟਰ ਬੰਦ ਰਹੇ। ਵੱਡੀ ਗਿਣਤੀ ਵਿੱਚ ਸ਼ਹਿਰੀ ਤੇ ਦਿਹਾਤੀ ਫੀਡਰ ਬੰਦ ਰਹੇ , ਆਗੂਆਂ ਨੇ ਜ਼ੋਰ ਦੇ ਕਿਹਾ ਕਿ ਇਹ ਸਭ ਦੇ ਲਈ ਪਾਵਰਕਾਮ ਦੀ ਮਨੈਜਮੈਂਟ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਰੈਲੀ ਦੌਰਾਨ ਬੁਲਾਰਿਆਂ ਨੇ ਜੰਤਰ ਮੰਤਰ ਵਿਖੇ ਨੌਜਵਾਨ ਵਿਦਿਆਰਥੀਆਂ ਅਤੇ ਬਰਨਾਲਾ ਪੁਲਿਸ ਵੱਲੋਂ ਸਫ਼ਾਈ ਕਾਮਿਆਂ ਤੇ ਕੀਤੇ ਅੰਨ੍ਹੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੰਗ ਕੀਤੀ ਕਿ ਮਿਉਂਸਪਲ ਕਾਮਿਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਪ੍ਰਵਾਨ ਕੀਤੀਆਂ ਜਾਣ।
ਸਫ਼ਾਈ ਕਾਮਿਆਂ ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਸਤਵੀਰ ਸਿੰਘ ਡੀਐਸਪੀ ਅਤੇ ਲਖਵਿੰਦਰ ਸਿੰਘ ਇੰਸਪੈਕਟਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਰੋਸ ਰੈਲੀ ਦੇ ਆਖੀਰ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਮਨੈਜਮੈਂਟ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਰੈਲੀ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਸਾਂਝੀ ਸੰਘਰਸ਼ ਕਮੇਟੀ ਬਰਨਾਲਾ ਦੇ ਕਨਵੀਨਰ ਇੰਜ ਗੁਰਲਾਭ ਸਿੰਘ ਮੌੜ ਨੇ ਕਿਹਾ ਕਿ ਆਪਣੀ ਜਿੱਤ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਸਾਥੀਆਂ ਨੂੰ ਹਰ ਰੋਜ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਅੱਜ ਦੇ ਰੋਸ ਧਰਨੇ ਵਿੱਚ ਆਏ ਸਾਰੇ ਕਿਸਾਨ ਯੂਨੀਅਨ ਆਗੂਆਂ ਅਤੇ ਸਮੂਹ ਮੁਲਾਜ਼ਮ ਵੀਰਾਂ ਅਤੇ ਵੱਡੀ ਗਿਣਤੀ ਵਿੱਚ ਆਈਆਂ ਦੀਆਂ ਭੈਣਾਂ ਦਾ ਧੰਨਵਾਦ ਕੀਤਾ। ਰੈਲੀ ਦੌਰਾਨ ਸਟੇਜ ਸੰਚਾਲਨ ਦਾ ਫਰਜ਼ ਇੰਜ ਰਾਜੇਸ ਕੁਮਾਰ ਬੰਟੀ ਜੇਈ ਨੇ ਬਾਖ਼ੂਬੀ ਨਿਭਾਇਆ ।
- Download Babushahi App
-
-