ਰਾਤ ਦੇ ਹਨੇਰੇ 'ਚ ਮਿਲਣ ਆਏ ਪ੍ਰੇਮੀ ਨਾਲ ਸਹੁਰਿਆਂ ਨੇ ਤੋਰ ਦਿੱਤੀ ਆਪਣੀ ਨੂੰਹ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ/ਭੰਡਾਲ ਬੇਟ, 31 ਮਾਰਚ 2026:
"ਰਾਤੀਂ ਮਿਲ਼ਣ ਨਾਂ ਆਈ ਵੇ ਪਿੰਡ ਪਹਿਰਾ ਲੱਗਦਾ, ਗਾਇਕ ਬੱਬੂ ਮਾਨ ਦੇ ਇਸ ਗੀਤ ਦੀਆਂ ਸਤਰਾਂ ਉਸ ਵੇਲੇ ਸੱਚ ਹੋ ਗਈਆ ਜਦੋਂ ਰਾਤ ਦੇ ਹਨੇਰੇ ਵਿੱਚ ਇੱਕ ਵਿਆਹੁਤਾ ਔਰਤ ਨੂੰ ਮਿਲਣ ਆਏ ਦੋ ਅਗਿਆਤ ਨੌਜਵਾਨ ਲੋਕਾਂ ਦੇ ਕ਼ਾਬੂ ਆ ਗਏ ਜਿਹਨਾਂ ਨੂੰ ਫ਼ੜ ਕੇ ਚੰਗ਼ਾ ਕੁਟਾਪਾ ਚਾੜ੍ਹਿਆ ਗਿਆ ਹੈ । ਇਹ ਦਿਲਚਸਪ ਮਾਮਲਾ ਜ਼ਿਲਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾ ਹੈ ਜਿਥੇ ਇਕ ਵਿਆਹੁਤਾ ਔਰਤ ਦੇ ਸੋਸ਼ਲ ਮੀਡੀਆ ਜ਼ਰੀਏ ਇੱਕ ਨੌਜਵਾਨ ਨਾਲ ਪ੍ਰੇਮ ਸੰਬੰਧ ਬਣ ਗਏ। ਜਿਸ ਦਾ ਪਤੀ (ਮੁੰਬਈ ) ਬਾਹਰ ਰਹਿ ਰਿਹਾ ਸੀ। ਅੱਜ ਰਾਤ ਗੁਵਾਢੀਆਂ ਵਲੋਂ ਜਿਵੇਂ ਹੀ ਦੋ ਅਗਿਆਤ ਨੌਜਵਾਨਾਂ ਦੀ ਨੇੜਲੇ ਘਰ ਵਿੱਚ ਸ਼ਮੂਲੀਅਤ ਦੇਖੀਂ ਤਾਂ ਉਹਨਾਂ ਰੋਲਾਂ ਪਾ ਦਿੱਤਾ ਜਿਵੇਂ ਹੀ ਹੋਰ ਲੋਕ ਇਕੱਠੇ ਹੋਏ ਤਾਂ ਉਹਨਾਂ ਅਗਿਆਤ ਨੌਜਵਾਨਾਂ ਨੂੰ ਕਾਬੂ ਕਰਕੇ ਪਹਿਲਾਂ ਤਾਂ ਖੂਬ ਛਿੱਤਰ ਪਰੇਡ ਕੀਤੀ ਤੇ ਫਿਰ ਜਦੋਂ ਪੁਛਗਿੱਛ ਕੀਤੀ ਤਾਂ ਉਨ੍ਹਾਂ ਚੋ ਇੱਕ ਨੌਜਵਾਨ ਨੇ ਖ਼ੁਦ ਮੰਨਿਆ ਕਿ ਉਹ ਇਸ ਔਰਤ ਨੂੰ ਮਿਲਣ ਆਇਆ ਹੈ ਤੇ ਦੂਜ਼ਾ ਨੌਜਵਾਨ ਉਸ ਦਾ ਦੋਸਤ ਹੈ। ਦੱਸ ਦਈਏ ਕਿ ਇਸ ਵਿਆਹੁਤਾ ਔਰਤ ਦੇ ਸਹੁਰਾ ਪਰਿਵਾਰ ਵੱਲੋਂ ਪਿੰਡ ਦੇ ਕੁੱਝ ਮੋਹਤਵਾਰ ਵਿਅਕਤੀਆਂ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਉਸਦੇ ਪ੍ਰੇਮੀ ਨਾਲ ਤੋਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨੂੰ ਦੋਵੇਂ ਧਿਰਾਂ ਨੇ ਲਿਖਤੀ ਸਹਿਮਤੀ ਦਿੱਤੀ ਹੈ। ਪਹਿਲਾਂ ਹੀ ਸ਼ਾਦੀ ਸ਼ੁਦਾ ਇਸ ਨੌਜਵਾਨ ਨੂੰ ਜਦੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਸ ਦਾ ਜੁਵਾਬ ਬੇਹੱਦ ਹਾਸੋਹੀਣਾ ਸੀ। ਭਾਵੇਂ ਕੈਮਰੇ ਸਾਹਮਣੇ ਇਸ ਨੌਜਵਾਨ ਨੇ ਇਸ ਔਰਤ ਨੂੰ ਸਵੀਕਾਰ ਕਰ ਲਿਆ ਹੈ ਪਰ ਉਸਦੀ ਪਹਿਲੀ ਪਤਨੀ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਇਹ ਅਜੇ ਦੇਖਣਾ ਹੋਵੇਗਾ।
Click to Follow Babushahi Facebook Page →