ਪੰਜ ਅਪ੍ਰੈਲ ਦੀ ਰੈਲੀ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ :- ਜਸਮਿੰਦਰ ਸਿੰਘ ਹੈਪੀ
ਲੋਕ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਛੇਤੀ ਦੇਖਣ ਦੇ ਚਾਹਵਾਨ
ਪਟਿਆਲਾ 31ਮਾਰਚ (ਗੁਰਪ੍ਰੀਤ ਸਿੰਘ ਜਖਵਾਲੀ)- ਪੰਜ ਅਪ੍ਰੈਲ ਨੂੰ ਅਕਾਲੀ ਦਲ ਦੀ ਹਲਕਾ ਪਟਿਆਲਾ ਦਿਹਾਤੀ ਅੰਦਰ ਇਤਿਹਾਸਿਕ ਰੈਲੀ ਹੋਣ ਜਾ ਰਹੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਯੂਥ ਆਗੂ ਜਸਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹਨ। ਚਾਹੇ ਮੁਲਾਜ਼ਮ ਹੋਣ ਚਾਹੇ ਵਪਾਰੀ ਹਰ ਵਰਗ ਸਰਕਾਰ ਤੋਂ ਵੱਡੇ ਪੱਧਰ ਤੇ ਦੁਖੀ ਹੈ। ਪੰਜਾਬ ਭਰ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਛੇਤੀ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹਲਕਾ ਪਟਿਆਲਾ ਦਿਹਾਤੀ ਦੇ ਅੰਦਰ ਪੰਜ ਅਪ੍ਰੈਲ ਨੂੰ ਇੱਕ ਇਤਿਹਾਸਿਕ ਰੈਲੀ ਕਰਨ ਜਾ ਰਹੇ ਹਨ ।ਉਹਨਾਂ ਕਿਹਾ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਹਲਕਾ ਪਟਿਆਲਾ ਦਿਹਾਤੀ ਅੰਦਰ ਰਿਕਾਰਡ ਤੋੜ ਇਕੱਠ ਕਰਕੇ ਨਵਾਂ ਇਤਿਹਾਸ ਸਿਰਜੇਗੀ। ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦਾ ਬੇੜਾ ਗਰਕ ਕਰਨ ਦੀਆਂ ਨੀਤੀਆਂ ਚਲਾਈਆਂ ਹਨ ਪੰਜਾਬ ਭਰ ਅੰਦਰ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਹੀ ਅਜਿਹੇ ਲੀਡਰ ਹਨ ਜੋ ਇਸ ਨੂੰ ਮੋੜਾ ਦੇਣਗੇ ਅਤੇ ਲੋਕ ਭਲਾਈ ਦੇ ਕੰਮ ਕਰਨਗੇ। ਉਹਨਾਂ ਕਿਹਾ ਕਿ ਸਮੁੱਚਾ ਹਲਕਾ ਪਟਿਆਲਾ ਦਿਹਾਤੀ ਦਾ ਹਰ ਵਰਕਰ, ਆਗੂ ਇਸ ਰੈਲੀ ਲਈ ਲਗਾਤਾਰ ਤਨ ਮਨ ਧਨ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਅੰਦਰ ਇਹ ਰਿਕਾਰਡ ਤੋੜ ਇਕੱਠ ਇੱਕ ਨਵਾਂ ਇਤਿਹਾਸ ਸਿਰਜੇਗਾ।
Click to Follow Babushahi Facebook page →