ਸਿੱਖਿਆ ਵਿਭਾਗ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ "ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ" ਦਾ ਕੀਤਾ ਗਠਨ
ਟੈਟ ਅਤੇ ਵਿੱਤੀ ਮੰਗਾਂ ਨੂੰ ਲੈ ਕੇ ਤਿੱਖੇ ਸੰਘਰਸ਼ ਦਾ ਕੀਤਾ ਐਲਾਨ
ਖੰਨਾ, ਰਵਿੰਦਰ ਸਿੰਘ ਢਿੱਲੋਂ
ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸਾਂਝੇ ਤੌਰ ਤੇ ਮੀਟਿੰਗ ਕਰਕੇ ਅਧਿਆਪਕਾਂ ਦੀਆਂ ਨੌਕਰੀਆਂ ਨੂੰ ਬਚਾਉਣ ਅਤੇ ਤਰੱਕੀਆਂ ਲਈ ਟੈਟ ਦੀ ਸ਼ਰਤ ਖ਼ਤਮ ਕਰਾਉਣ ਲਈ ਅਧਿਆਪਕਾਂ , ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਦਾ ਹੱਲ ਕਰਾਉਣ , ਪੁਰਾਣੀ ਪੈਨਸ਼ਨ ਬਹਾਲੀ, ਗੈਰ ਵਿੱਦਿਅਕ ਕੰਮ, ਬੀ ਐਲ ਓਜ ਸਮੇਤ ਬੇਲੋੜੀਆਂ ਡਿਊਟੀਆਂ ਖ਼ਤਮ ਕਰਾਉਣ ਲਈ ਆਰ ਪਾਰ ਦੇ ਸੰਘਰਸ਼ ਦਾ ਐਲਾਨ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ,ਮਾਸਟਰ ਕੇਡਰ ਯੂਨੀਅਨ ਪੰਜਾਬ, ਲੈਕਚਰਾਰ ਕੇਡਰ ਯੂਨੀਅਨ ਪੰਜਾਬ ਅਤੇ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਸੰਘਰਸ਼ ਕਮੇਟੀ ਚ ਹੋਈਆਂ ਸ਼ਾਮਲ । ਹਰਜਿੰਦਰ ਪਾਲ ਸਿੰਘ ਪੰਨੂ, ਬਲਜਿੰਦਰ ਸਿੰਘ ਧਾਲੀਵਾਲ, ਧਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਖੱਟੜਾ ਨੇ ਕਿਹਾ ਕਿ ਅਧਿਆਪਕ /ਮੁਲਾਜ਼ਮ ਵਰਗ ਦੇ ਵਿਭਾਗੀ ਤੇ ਵਿੱਤੀ ਮੰਗਾਂ ਦਾ ਹੱਲ ਨਾ ਹੋਣ ਕਰਕੇ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ ।ਜਿਸ ਦੇ ਰੋਸ ਵਜੋਂ ਸੰਘਰਸ਼ ਕਰਨ ਲਈ ਰਣਨੀਤੀ ਉਲੀਕੀ ਗਈ ਹੈ ਜਿਸ ਤਹਿਤ ਸਮੁੱਚੇ ਸਿੱਖਿਆ ਵਿਭਾਗ ਅੰਦਰ ਮਸਲਿਆ ਦੇ ਹੱਲ ਲਈ ਲਹਿਰ ਉਸਾਰੀ ਜਾਵੇਗੀ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਆਪਕ ਤੇ ਮਨਿਸਟਰੀਅਲ ਸਟਾਫ਼ ਸਿੱਖਿਆ ਵਿਭਾਗ ਦੇ ਕਾਮੇ ਕਾਲੇ ਬਿੱਲੇ ਲਗਾ ਕੇ ਆਪਣੀਆਂ ਡਿਊਟੀਆਂ ਦੇਣਗੇ।
ਉਹਨਾਂ ਅੱਗੇ ਕਿਹਾ ਕਿ ਆਗੂਆਂ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ 13,ਫਰਵਰੀ ਤੋ 20 ਫਰਵਰੀ ਤੱਕ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਟੈਟ ਅਤੇ ਵਿੱਤੀ ਮੰਗਾਂ ਲਈ ਮੰਗ ਪੱਤਰ ਦੇਣ ਦੇ ਨਾਲ ਨਾਲ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਟੈਟ ਦੀ ਸ਼ਰਤ ਖ਼ਤਮ ਕਰਾਉਣ ਲਈ ਮੰਗ ਪੱਤਰ ਸੌਂਪੇ ਜਾਣਗੇ । 2 ਮਾਰਚ ਨੂੰ ਜ਼ਿਲ੍ਹਾ ਪੱਧਰਾਂ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣ ਉਪਰੰਤ 21 ਮਾਰਚ ਨੂੰ ਜਲੰਧਰ ਦੇਸ਼ ਭਗਤ ਯਾਦਗਾਰੀ ਹਾਲ ਵਿਖੇ ਸੂਬਾ ਪੱਧਰੀ ਕਨਵੈੱਨਸ਼ਨ ਉਪਰੰਤ ਰੋਸ ਮਾਰਚ ਕਰਕੇ ਅਗਲੇ ਤਿੱਖੇ ਸੰਘਰਸ਼ ਹੋਣਗੇ । ਸਤੰਬਰ 2025 ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤਹਿਤ ਅਧਿਆਪਕਾਂ ਨੂੰ ਨੌਕਰੀਆਂ ਤੇ ਪ੍ਰਮੋਸ਼ਨਾਂ ਬਚਾਉਣ ਲਈ, ਅਧਿਆਪਕ ਤੇ ਮਨਿਸਟਰੀਅਲ ਸਟਾਫ਼ ਸਿੱਖਿਆ ਵਿਭਾਗ ਦੇ ਕਾਮਿਆਂ ਤੇ ਰੱਖੇ ਟੈਟ ਦੀ ਸ਼ਰਤ ਅਤੇ ਪਾਏ ਜਾ ਰਹੇ ਵਿੱਤੀ ਘਾਟੇ, ਪੁਰਾਣੀ ਪੈਨਸ਼ਨ, ਛੇਵੇਂ ਪੇ ਕਮਿਸ਼ਨ ਤਰੁੱਟੀਆਂ ਦੂਰ ਕਰਨ , ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਦੇਣ , ਬੰਦ ਕੀਤੇ ਪੇਂਡੂ ਭੱਤੇ ,ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ , ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ ,ਕੇਂਦਰੀ ਪੈਟਰਨ ਸਕੇਲ ਬੰਦ ਕਰਨ , ਪੰਜਾਬ ਸਕੇਲ ਲਾਗੂ ਕਰਨ ਦੀ ਮੰਗ ਕਰਦਿਆਂ ਸਰਕਾਰ ਦੇ ਰਵੱਈਏ ਦੇ ਖ਼ਿਲਾਫ਼ ਅਧਿਆਪਕਾਂ ਦੀ ਲਾਮਬੰਦੀ ਲਈ ਕੇਡਰ ਨੂੰ ਸਕੂਲ ਪੱਧਰਾਂ ਤੇ ਜਾ ਕੇ ਸੰਘਰਸ਼ ਕਮੇਟੀ ਦੇ ਆਗੂ ਸਰਕਾਰ ਦੇ ਵਰਤਾਰੇ ਦੇ ਖ਼ਿਲਾਫ਼ ਲਾਮਬੰਦੀ ਕਰਨਗੇ। ਆਗੂਆਂ ਨੇ ਬਾਕੀ ਭਰਾਤਰੀ ਯੂਨੀਅਨਜ਼ ਨੂੰ ਵੀ ਅਪੀਲ ਕੀਤੀ ਕਿ ਆਓ ਸਭ ਇੱਕ ਪਲੇਟਫ਼ਾਰਮ ਤੇ ਇਕੱਠੇ ਹੋਕੇ ਸਰਕਾਰ ਵਿਰੁੱਧ ਆਰ ਪਾਰ ਦੇ ਸੰਘਰਸ਼ ਚ ਸ਼ਾਮਲ ਹੋਈਏ ।
ਅੱਜ ਦੀ ਮੀਟਿੰਗ ਚ ਹਰਜਿੰਦਰ ਪਾਲ ਸਿੰਘ ਪੰਨੂ ਬਲਜਿੰਦਰ ਸਿੰਘ ਧਾਲੀਵਾਲ, ਧਰਮਜੀਤ ਸਿੰਘ ਢਿੱਲੋਂ , ਗੁਰਪ੍ਰੀਤ ਸਿੰਘ ਖੱਟੜਾ , ਗੁਰਿੰਦਰ ਸਿੰਘ ਘੁੱਕੇਵਾਲੀ ਗੁਰਮੀਤ ਸਿੰਘ ਭੁੱਲਰ , ਤਰਸੇਮ ਲਾਲ ਜਲੰਧਰ , ਦਲਜੀਤ ਸਿੰਘ ਸਭਰਵਾਲ , ਰਵੀਇੰਦਰ ਸਿੰਘ ਫ਼ਰੀਦਕੋਟ ,ਰਵਿੰਦਰ ਸ਼ਰਮਾ ਬਰਨਾਲਾ ,ਮਨਜਿੰਦਰ ਸਿੰਘ ਢਿੱਲੋਂ , ਪਰਮਪਾਲ ਸਿੰਘ ਮੋਗਾ , ਬਿਕਰਮਜੀਤ ਸਿੰਘ ਆਹਲੂਵਾਲੀਆ , ਰਿਸ਼ੀ ਕੁਮਾਰ ਜਲੰਧਰ , ਸ਼ਮਸ਼ੇਰ ਸਿੰਘ ਮੋਗਾ , ਸੁਖਜੀਤ ਸਿੰਘ ਜਲੰਧਰ , ਜਸਵਿੰਦਰ ਪਾਲ ਸਿੰਘ ਜੱਸ , ਸੁਖਦੇਵ ਸਿੰਘ ਵੇਰਕਾ , ਧਰਮਿੰਦਰ ਸਿੰਘ ਫ਼ਰੀਦਕੋਟ ਬਲਵਿੰਦਰ ਸਿੰਘ ਗੌਰਵ ਕੁਮਾਰ , ਰਵਿੰਦਰ ਕੁਮਾਰ , ਭਗਵੰਤ ਪ੍ਰਿਤਪਾਲ ਸਿੰਘ , ਸੰਜੀਵ ਕੁਮਾਰ ਜਸਪਾਲ ਸਿੰਘ ਲੁਧਿਆਣਾ , ਦਵਿੰਦਰ ਸਿੰਘ ਗੁਰੂ , ਜਗਦੀਪ ਸਿੰਘ ਲੁਧਿਆਣਾ , ਵਰਿੰਦਰ ਫਰਵਾਂਹਾਂ , ਨਵੀਸ਼ ਸ਼ਰਮਾ , ਚਰਨਜੀਤ ਸਿੰਘ , ਅਵਤਾਰ ਸਿੰਘ, ਜਸਪਾਲ ਸਿੰਘ ਜੱਸੀ, ਮਨਿੰਦਰ ਸਿੰਘ ਘੁਡਾਣੀ, ਗੁਰਵਿੰਦਰ ਸਿੰਘ ਭੰਗੂ ਤੇ ਹੋਰ ਕਈ ਆਗੂ ਸ਼ਾਮਲ ਸਨ ।
ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ ਖੱਟੜਾ,ਹਰਜਿੰਦਰ ਪਾਲ ਸਿੰਘ ਪੰਨੂ, ਬਲਜਿੰਦਰ ਸਿੰਘ ਧਾਲੀਵਾਲ, ਧਰਮਜੀਤ ਸਿੰਘ ਢਿੱਲੋਂ ।