ਸਰਕਾਰੀ ਮਿਡਲ ਸਕੂਲ ਪੱਕਾ ਅਤੇ ਚਹਿਲ ਵਿਖੇ ਪ੍ਰੀਖਿਆਵਾਂ ਦੀ ਤਿਆਰੀ ਲਈ ਮਾਪਿਆਂ ਤੋਂ ਮੰਗਿਆ ਸਹਿਯੋਗ
ਫ਼ਰੀਦਕੋਟ, 8 ਫ਼ਰਵਰੀ ( ਪਰਵਿੰਦਰ ਸਿੰਘ ਕੰਧਾਰੀ )- ਸਰਕਾਰੀ ਮਿਡਲ ਸਕੂਲ ਪੱਕਾ ਅਤੇ ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਦੂਜੀ ਵਰਕਸ਼ਾਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਸਰਪ੍ਰਸਤੀ ਹੇਠ ਲਗਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਮਾਪਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਦੀ ਅਗਵਾਈ ਹੇਠ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ, ਐੱਸ.ਐੱਸ.ਮਾਸਟਰ ਸੁਦੇਸ਼ ਸ਼ਰਮਾ ਨੇ ਬੋਰਡ ਦੇ ਇਮਤਿਹਾਨਾਂ ’ਚ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਪਛਾਣਦਿਂਆਂ, ਸ਼ਿਰਕਤ ਕਰਨ ਤੇ ਜੀ ਆਇਆਂ ਨੂੰ ਆਖਿਆ। ਉਨ੍ਹਾਂ ਮਾਪਿਆਂ ਨੂੰ ਸਮਝਾਇਆ ਗਿਆ ਕਿ ਪ੍ਰੀਖਿਆਵਾਂ ਦਾ ਸਮਾਂ ਉਹ ਸਮਾਂ ਹੁੰਦਾ ਹੈ ਜਦੋਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਤਣਾਅ ਜਾਂ ਘਰ ਦੇ ਕੰਮਾਂ ਕਾਰਾਂ ਤੋਂ ਮੁਕਤ ਕਰਦੇ ਹੋਏ ਉਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਅਤੇ ਤਣਾਅ ਮੁਕਤ ਰਹਿ ਕੇ ਪ੍ਰੀਖਿਆਵਾਂ ਨੂੰ ਤਿਉਹਾਰਾਂ ਵਾਂਗ ਮਨਾਉਂਦੇ ਹੋਏ ਪੜਾਈ ਨੂੰ ਜਸ਼ਨ ਵਾਂਗ ਕਰਾਂਗੇ ਤਾਂ ਸਫਲਤਾ ਨਿਸਚਿਤ ਤੌਰ ਤੇ ਮਿਲੇਗੀ। ਇਸ ਮੌਕੇ ਦੋਹਾਂ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਅੰਦਰ ਦਿੱਤੀਆਂ ਜਾਦੀਆਂ ਸਹੂਲਤਾਂ ਦੀ ਵਿਸਥਾਰ ਨਾਲ ਜਾਣਕਾਰੀ ਦੇ ਕੇ ਨਵੇਂ ਸ਼ੈਸ਼ਨ ਦੌਰਾਨ ਆਪਣੇ ਪਿੰਡ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਦਾਖਲ ਕਰਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਇਸ ਮੌਕੇ ਸਕੂਲ ਦੀਆਂ ਪ੍ਰਾਪਤੀਆਂ ਤੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਐੱਸ.ਐੱਸ.ਮਿਸਟ੍ਰੈੱਸ ਅਧਿਆਪਿਕਾ ਜਸਵਿੰਦਰ ਕੌਰ, ਸਾਇੰਸ ਮਿਸਟ੍ਰੈਸ ਅਰੁਣਾ ਰਾਣੀ ਨੇ ਆਪਣੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਮਾਪਿਆਂ ਤੋਂ ਵਿਦਿਆਰਥੀਆਂ ਦੀ ਭਲਾਈ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਉਪ ਚੇਅਰਪਰਸਨ ਸ਼੍ਰੀਮਤੀ ਨੀਤੂ, ਮੈਂਬਰ ਰਣਜੀਤ ਕੌਰ, ਗੁਰਮੀਤ ਕੌਰ, ਸੁਖਪ੍ਰੀਤ ਕੌਰ, ਸਿਮਰਜੀਤ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਤਰ੍ਹਾਂ ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਸਕੂਲ ਮੁਖੀ ਲਵਲੀਨ ਕੌਰ ਦੀ ਦੇਖ-ਰੇਖ ਹੇਠ ਵੀ ਬੱਚਿਆਂ ਦੇ ਮਾਪਿਆਂ ਨਾਲ ਵਿਚਾਰ ਵਿਟਾਂਦਰੇ ਲਈ ਸਫ਼ਲਤਾ ਨਾਲ ਵਰਕਸ਼ਾਪ ਲਗਾਈ ਗਈ। ਇਂਸ ਮੌਕੇ ਸਕੂਲ ਲਵਲੀਨ ਕੌਰ, ਪੰਜਾਬੀ ਮਾਸਟਰ ਸੁਰਿੰਦਰਪਾਲ ਸਿੰਘ ਸੋਨੀ ਨੇ ਮਾਪਿਆਂ ਨਾਲ ਪ੍ਰੀਖਿਆਵਾਂ ਬਾਰੇ ਵਿਚਾਰ ਵਿਟਾਂਦਰਾ ਕਰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੜਾਈ ਕਰਨ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ। ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਪੜਾਈ ਕਰਨ ਲਈ ਵਧੀਆ ਮਾਹੌਲ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਨਵੇਂ ਸ਼ੈਸ਼ਨ ’ਚ ਬੱਚਿਆਂ ਦੇ ਦਾਖਲੇ ਲਈ ਸਰਕਾਰੀ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਵਰਕਸ਼ਾਪ ਦੀ ਸਫ਼ਲਤਾ ਵਾਸਤੇ ਸਕੂਲ ਅਧਿਆਪਕਐੱਸ.ਐੱਸ.ਮਾਸਟਰ ਗੁਰਦਿੱਤ ਸਿੰਘ, ਸਾਇੰਸ ਮਿਸਟ੍ਰੈਸ ਰੁਚੀ ਅਰੋੜਾ, ਐੱਸ.ਐੱਸ.ਮਿਸਟ੍ਰੈੱਸ ਰਾਜਵਿੰਦਰ ਕੌਰ, ਆਰਟ ਐਂਡ ਕਰਾਫ਼ਟ ਟੀਚਰ ਮਨਦੀਪ ਕੌਰ ਹਾਜ਼ਰ ਸਨ। ਇਸ ਮੌਕੇ ਦੋਹਾਂ ਸਕੂਲਾਂ ਅੰਦਰ ਮਾਪਿਆਂ ਨੂੰ ‘ਪ੍ਰੀਖਿਆ ਦੀ ਤਿਆਰੀ ਸਾਂਝੀ ਜ਼ਿੰਮੇਵਾਰੀ’ ਸਿਰਲੇਖ ਹੇਠ ਤਿਆਰ ਕੀਤੇ ਪੰਫ਼ਲਿਟ ਵੀ ਵੰਡੇ ਗਏ।
Click to Follow Babushahi Facebook page →