ਗੁਰਦਿਆਂ ਅਤੇ ਵੱਖ ਵੱਖ ਰੋਗਾਂ ਲਈ ਲਾਏ ਮੁਫਤ ਮੈਡੀਕਲ ਕੈਂਪ ਦੌਰਾਨ ਹਜ਼ਾਰਾਂ ਮਰੀਜਾਂ ਨੂੰ ਰਾਹਤ
ਅਸ਼ੋਕ ਵਰਮਾ
ਸਿਰਸਾ, 8 ਫਰਵਰੀ 2026: ਡੇਰਾ ਸੌਚਾ ਸੌਦਾ ਸਿਰਸਾ ਦੇ ਦੂਸਰੇ ਮੁਖੀ ਮਰਹੂਮ ਸਤਨਾਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਲਾਈ ਕਾਰਜਾਂ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਅਗਵਾਈ ਹੇਠ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ, ਸਿਰਸਾ ਵਿਖੇ ਗੁਰਦੇ ਦੀ ਪੱਥਰੀ, ਪਿਸ਼ਾਬ ਬਲੈਡਰ ਦੀ ਪੱਥਰੀ ਅਤੇ ਗੁਰਦੇ ਨਾਲ ਸਬੰਧਤ ਬਿਮਾਰੀਆਂ ਲਈ ਇੱਕ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਨੇ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਢੁਕਵੀਂ ਸਲਾਹ ਪ੍ਰਾਪਤ ਕੀਤੀ। ਕੈਂਪ ਦੌਰਾਨ ਡਾ. ਵਿਸ਼ਨੂੰ ਕਾਂਤ ਸ਼ਰਮਾ, ਡਾ. ਹੇਮੰਤ ਵਰਮਾ, ਡਾ. ਕਲਪੇਸ਼ ਸਤਪਾਰਾ, ਡਾ. ਅਰਮਾਨ, ਡਾ. ਸੁਸ਼ੀਲ, ਡਾ. ਸੌਰਭ, ਡਾ. ਮੋਨੀਸ਼ਾ, ਡਾ. ਕ੍ਰਿਸ਼ਨ ਕੁਮਾਰ, ਡਾ. ਸੰਦੀਪ ਕੌਰ, ਅਤੇ ਡਾ. ਸਿਮਰਨ ਨੇ ਕੈਂਪ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ। ਡਾਕਟਰਾਂ ਨੇ ਅਲਟਰਾਸਾਊਂਡ, ਲੈਬ ਟੈਸਟ ਅਤੇ ਹੋਰ ਜ਼ਰੂਰੀ ਟੈਸਟ ਕੀਤੇ, ਮਰੀਜ਼ਾਂ ਨੂੰ ਸਹੀ ਨਿਦਾਨ ਅਤੇ ਇਲਾਜ ਦੀ ਸਲਾਹ ਦਿੱਤੀ।
ਇਸੇ ਤਰਾਂ ਹੀ ਪਿੱਤੇ ਦੀ ਪੱਥਰੀ, ਬਵਾਸੀਰ, ਫਿਸਟੁਲਾ ਅਤੇ ਪਲਾਸਟਿਕ ਸਰਜਰੀ ਲਈ ਲਾਏ ਇੱਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਸ਼ਿਰਕਤ ਕੀਤੀ ਅਤੇ ਮਾਹਿਰ ਡਾਕਟਰਾਂ ਤੋਂ ਜਾਂਚ ਅਤੇ ਸਲਾਹ ਪ੍ਰਾਪਤ ਕੀਤੀ। ਸਿਰਸਾ ਦੇ ਸੀਨੀਅਰ ਸਰਜਨ ਡਾ. ਆਜ਼ਾਦ, ਡਾ. ਸਵਪਨਿਲ ਗਰਗ, ਡਾ. ਸੁਮਨਿਊ, ਡਾ. ਰਾਹੁਲ, ਡਾ. ਸ਼ੁਭਮ, ਡਾ. ਮੋਨੀਸ਼ਾ ਅਤੇ ਡਾ. ਚਿਰਾਗ ਨੇ ਕੈਂਪ ਦੌਰਾਨ ਸੇਵਾਵਾਂ ਪ੍ਰਦਾਨ ਕੀਤੀਆਂ। ਡਾਕਟਰਾਂ ਨੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ, ਢੁਕਵੀਂ ਸਲਾਹ ਦਿੱਤੀ ਅਤੇ ਲੋੜ ਅਨੁਸਾਰ ਅਗਲੇ ਇਲਾਜ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਐਮਐਸਜੀ ਨੈਚਰੋਪੈਥੀ ਹਸਪਤਾਲ ਦੁਆਰਾ ਲਾਏ ਇੱਕ ਨੈਚਰੋਪੈਥੀ ਕੈਂਪ ਵਿੱਚ, ਡਾ. ਐਮ. ਰਵੀ ਕੁਮਾਰ, ਡਾ. ਬਿਜੋਏ ਪਰਦਾ ਅਤੇ ਡਾ. ਰੂਪੇਸ਼ ਕੁਮਾਰ ਨੇ ਨੈਚਰੋਪੈਥੀ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ। ਬਹੁਤ ਸਾਰੇ ਮਰੀਜ਼ਾਂ ਨੂੰ ਬਿਨਾਂ ਦਵਾਈ ਦੇ ਕੁਦਰਤੀ ਤਰੀਕਿਆਂ ਨਾਲ ਰਾਹਤ ਮਿਲੀ, ਜਿਸ ਨਾਲ ਮਰੀਜ਼ਾਂ ਨੂੰ ਕਾਫ਼ੀ ਸੰਤੁਸ਼ਟੀ ਮਿਲੀ।
Click to Follow Babushahi Facebook page →