RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ: 'ਹਿੰਦੂ ਤੇ ਸਿੱਖਾਂ ਦਾ ਖੂਨ ਦਾ ਰਿਸ਼ਤਾ, ਧਰਮ ਵੱਖ ਪਰ ਸਮਾਜ ਇੱਕ'
Babushahi Network
ਨਾਗਪੁਰ 8 ਫਰਵਰੀ 2026: ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਹਿੰਦੂ-ਸਿੱਖ ਏਕਤਾ 'ਤੇ ਜ਼ੋਰ ਦਿੰਦਿਆਂ ਇੱਕ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਅਤੇ ਸਿੱਖ ਸਮਾਜ ਵਿਚਕਾਰ ਸਦੀਆਂ ਪੁਰਾਣਾ 'ਰੋਟੀ-ਬੇਟੀ' ਦਾ ਸਾਂਝਾ ਰਿਸ਼ਤਾ ਹੈ, ਜਿਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ।
ਭਾਗਵਤ ਨੇ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਵਿੱਚ ਖੂਨ ਦਾ ਰਿਸ਼ਤਾ ਹੈ। ਦੋਵਾਂ ਪਰਿਵਾਰਾਂ ਵਿੱਚ ਆਪਸੀ ਵਿਆਹ ਹੁੰਦੇ ਹਨ। ਉਨ੍ਹਾਂ ਮੁਤਾਬਕ, ਭਾਵੇਂ ਧਾਰਮਿਕ ਪੂਜਾ ਪੱਧਤੀ (Religous practices) ਵੱਖਰੀ ਹੋ ਸਕਦੀ ਹੈ, ਪਰ ਸਮਾਜਿਕ ਤੌਰ 'ਤੇ ਦੋਵੇਂ ਇੱਕੋ ਅੰਗ ਹਨ।
ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਸਿੱਖ ਘਰਾਂ ਵਿੱਚ ਮੋਨੇ (ਹਿੰਦੂ) ਪਰਿਵਾਰਾਂ ਦੀਆਂ ਨੂੰਹਾਂ ਆਉਂਦੀਆਂ ਹਨ ਅਤੇ ਇਸੇ ਤਰ੍ਹਾਂ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਹਿੰਦੂ ਘਰਾਂ ਵਿੱਚ ਵਿਆਹੀਆਂ ਜਾਂਦੀਆਂ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਅਸੀਂ ਸ਼ਾਇਦ ਇਸ ਸਾਂਝ ਨੂੰ ਭੁੱਲ ਗਏ ਹਾਂ, ਪਰ ਅਸਲ ਵਿੱਚ "ਅਸੀਂ ਅਲੱਗ ਨਹੀਂ ਹਾਂ, ਸਮਾਜ ਦੇ ਨਾਤੇ ਅਸੀਂ ਸਭ ਇੱਕ ਹਾਂ।"
Click to Follow Babushahi Facebook page →