ਸਹਾਇਤਾ USA ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ 5 ਕਰੋੜ ਦੀ ਸਹਾਇਤਾ ਦਾ ਐਲਾਨ
(20ਵੀਂ ਵਰ੍ਹੇਗੰਢ ਸਮਾਗਮ 26 ਅਕਤੂਬਰ ਨੂੰ ਡਬਲਿਨ (ਕੈਲੀਫੋਰਨੀਆ) ਵਿੱਚ ਮਨਾਈ ਜਾਏਗੀ)
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਸੇਵਾ ਅਤੇ ਸਮਰਪਣ ਲਈ ਮਸ਼ਹੂਰ ਸੰਸਥਾ ਸਹਾਇਤਾ USA (Sahaita USA) ਨੇ 2025 ਵਿੱਚ ਆਏ ਪੰਜਾਬ ਦੇ ਹੜ੍ਹਾਂ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ 5 ਕਰੋੜ ਰੁਪਏ (ਲਗਭਗ $500,000) ਦੇ ਫੰਡ ਦਾ ਐਲਾਨ ਕੀਤਾ ਹੈ। ਇਹ ਰਕਮ ਸਿੱਧੇ ਤੌਰ ‘ਤੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ, ਘਰਾਂ ਦੇ ਪੁਨਰ-ਨਿਰਮਾਣ ਅਤੇ ਸਿੱਖਿਆ ਸਮਰਥਨ ‘ਤੇ ਖਰਚੀ ਜਾਵੇਗੀ।
ਸਹਾਇਤਾ USA ਨੇ ਇਸ ਸਾਲ ਆਪਣੀ ਸੇਵਾ ਦੇ 20 ਸਾਲ ਪੂਰੇ ਹੋਣ ਉਤੇ ਖ਼ਾਸ ਸਮਾਰੋਹ ਮਨਾਉਣ ਦਾ ਐਲਾਨ ਕੀਤਾ ਹੈ। ਇਹ ਸਮਾਗਮ ਐਤਵਾਰ, 26 ਅਕਤੂਬਰ 2025 ਨੂੰ ਸ਼ਾਮ 6 ਵਜੇ, ਸ਼ੈਨਨ ਕਮਿਊਨਿਟੀ ਸੈਂਟਰ (11600 Shannon Ave, Dublin, CA) ਵਿੱਚ ਕਰਵਾਇਆ ਜਾਵੇਗਾ।
ਸੰਸਥਾ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਇਹ ਸ਼ਾਮ ਸੰਗੀਤ, ਕਾਮੇਡੀ, ਡਿਨਰ ਅਤੇ ਸੇਵਾ ਦੇ ਜਜ਼ਬੇ ਨਾਲ ਭਰਪੂਰ ਹੋਵੇਗੀ। ਸਮਾਗਮ ਤੋਂ ਪ੍ਰਾਪਤ ਹੋਣ ਵਾਲੀ ਰਕਮ ਵੀ ਹੜ੍ਹ ਰਾਹਤ ਯੋਜਨਾ ਲਈ ਵਰਤੀ ਜਾਵੇਗੀ।
ਟਿਕਟਾਂ ਦੀ ਕੀਮਤ $90 (ਪ੍ਰੀ-ਸੇਲ) ਅਤੇ $100 (ਦਰਵਾਜ਼ੇ ‘ਤੇ) ਰੱਖੀ ਗਈ ਹੈ। ਹੋਰ ਜਾਣਕਾਰੀ ਲਈ www.sahaita.org/donate ਅਤੇ www.sahaita.yapsody.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਹਾਇਤਾ USA ਨੇ ਆਪਣੀ ਸ਼ੁਰੂਆਤ ਤੋਂ ਹੀ ਪੰਜਾਬ ਅਤੇ ਹੋਰ ਜਗ੍ਹਾਂ ਤੇ ਸਿੱਖਿਆ, ਸਿਹਤ ਅਤੇ ਆਫ਼ਤ ਸਹਾਇਤਾ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।