ਕੁੱਤਿਆਂ ਦੇ ਝੁੰਡ ਗਲੀਆਂ ਵਿੱਚ ਫਿਰਨ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਰੋਹਿਤ ਗੁਪਤਾ
ਗੁਰਦਾਸਪੁਰ 11 ਅਕਤੂਬਰ
ਮੁਹੱਲਾ ਕ੍ਰਿਸ਼ਨਾ ਨਗਰ ਵਾਰਡ ਨੰਬਰ 25 ਦੇ ਲੋਕ ਗਲੀਆਂ ਵਿੱਚ ਫਿਰ ਰਹੇ ਕੁੱਤਿਆਂ ਦੇ ਝੁੰਡ ਕਾਰਨ ਪਰੇਸ਼ਾਨ ਹਨ। ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਰਜੇਸ਼ ਸਲੋਤਰਾ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ 10-12 ਦੀ ਗਿਣਤੀ ਵਿੱਚ ਕੁੱਤੇ ਮੁਹੱਲੇ ਵਿੱਚ ਫਿਰਦੇ ਹਨ ਜਿਸ ਕਾਰਨ ਮੁਹੱਲਾ ਵਾਸੀਆਂ ਖਾਸ ਕਰ ਬੱਚਿਆਂ ਨੂੰ ਖਤਰਾ ਬਣਿਆ ਹੋਇਆ ਹੈ। ਇਲਾਕੇ ਵਿੱਚ ਇੱਕ ਨਾਮੀ ਨਿਜੀ ਸਕੂਲ ਵੀ ਸਥਿਤ ਹੈ , ਹੋ ਗਈ ਜਿੱਥੇ ਹਜ਼ਾਰਾਂ ਵਿਦਿਆਰਥੀ ਰੋਜ਼ ਆਉਂਦੇ ਹਨ ।
ਉੱਥੇ ਹੀ ਦੂਜੇ ਪਾਸੇ ਸ਼ਹਿਰ ਦੀ ਗੱਲ ਕਰੀਏ ਤਾਂ ਪੂਰੇ ਸ਼ਹਿਰ ਵਿੱਚ ਲਗਭਗ ਹਰ ਗਲੀ ਵਿੱਚ ਇਹੋ ਹਾਲ ਹੈ । ਕੁਝ ਸਮਾਂ ਪਹਿਲਾਂ ਨਗਰ ਕੌਂਸਲ ਵੱਲੋਂ ਕੁਝ ਇਲਾਕਿਆਂ ਵਿੱਚ ਕੁੱਤਿਆਂ ਨੂੰ ਚੁੱਕ ਕੇ ਉਹਨਾਂ ਦੀ ਨਸਬੰਦੀ ਕੀਤੀ ਗਈ ਸੀ ਪਰ ਇਹ ਮੁਹਿੰਮ ਕੁਝ ਹੀ ਇਲਾਕਿਆਂ ਵਿੱਚ ਅਤੇ ਕੁਝ ਹੀ ਦਿਨ ਚਲੀ । ਬਾਕੀ ਦੇ ਇਲਾਕਿਆਂ ਵਿੱਚ ਲਗਾਤਾਰ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।